ਕੁਮਾਰੀ ਸ਼ੈਲਜਾ ਨੇ ਪੇਂਡੂ ਵਿਕਾਸ ਬਜਟ ਖਰਚ ਨਾ ਕਰਨ 'ਤੇ ਘੇਰੀ ਸਰਕਾਰ

ਕੁਮਾਰੀ ਸ਼ੈਲਜਾ ਨੇ ਪੇਂਡੂ ਵਿਕਾਸ ਬਜਟ ਖਰਚ ਨਾ ਕਰਨ 'ਤੇ ਘੇਰੀ ਸਰਕਾਰ

ਡੱਬਵਾਲੀ :ਆਲ ਇੰਡੀਆ ਕਾਂਗਰਸ ਕਮੇਟੀ ਦੀ ਜਨਰਲ ਸਕੱਤਰ, ਸਾਬਕਾ ਕੇਂਦਰੀ ਮੰਤਰੀ ਅਤੇ ਸਿਰਸਾ ਦੀ ਸੰਸਦ ਮੈਂਬਰ ਕੁਮਾਰੀ ਸ਼ੈਲਜਾ ਨੇ ਜਨਤਕ ਯੋਜਨਾਵਾਂ ਪ੍ਰਤੀ ਕੇਂਦਰ ਸਰਕਾਰ 'ਤੇ ਸਵਾਲ ਖੜ੍ਹੇ ਕੀਤੇ। ਸੰਸਦ ਮੈਂਬਰ ਨੇ ਤੱਥਾਂ ਸਮੇਤ ਦੋਸ਼ ਲਗਾਉਂਦਿਆਂ ਕਿਹਾ ਕਿ ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਬਾਰੇ ਸੰਸਦੀ ਸਥਾਈ ਕਮੇਟੀ ਦੀ ਰਿਪੋਰਟ ਵਿਚ ਖੁਲਾਸਾ ਹੋਇਆ ਕਿ ਸਾਲ 2024-25 ਵਿਚ ਪੇਂਡੂ ਵਿਕਾਸ ਦੀਆਂ ਕੇਂਦਰੀ ਫੰਡ ਪ੍ਰਾਪਤ ਯੋਜਨਾਵਾਂ ਲਈ ਸੋਧੇ ਹੋਏ ਬਜਟ ਅਨੁਮਾਨਾਂ ਦਾ 34.82 ਫ਼ੀਸਦ ਖਰਚ ਨਹੀਂ ਕੀਤਾ ਜਾ ਸਕਿਆ।

#KumariSelja #RuralDevelopment #PunjabBudget #CongressVsGovernment #VillageDevelopment #PunjabPolitics #BudgetAllocation