ਪਲੇਸਮੈਂਟ ਸੈੱਲ ਵੱਲੋਂ ਸਰਕਾਰੀ ਕਾਲਜ ਵਿਖੇ ਸੈਮੀਨਾਰ ਕਰਵਾਇਆ
- ਪੰਜਾਬ
- 28 Jan,2025

ਡੇਰਾਬੱਸੀ : ਸਰਕਾਰੀ ਕਾਲਜ ਡੇਰਾਬੱਸੀ ਵਿਖੇ ਪ੍ਰਿੰਸੀਪਲ ਡਾ. ਸੁਜਾਤਾ ਕੌਸ਼ਲ ਦੀ ਸਰਪ੍ਰਸਤੀ ਹੇਠ ਕਾਲਜ ’ਚ ਪਲੇਸਮੈਂਟ ਸੈੱਲ ਵੱਲੋਂ ਇਕ ਸੈਮੀਨਾਰ ਕਰਵਾਇਆ ਗਿਆ। ਜਿਸ ਦਾ ਵਿਸ਼ਾ ‘ਨਿਊ ਤਕਨਾਲੋਜੀ ਗਾਈਡੈਂਸ ਅਤੇ ਕਰੀਅਰ ਪਾਥਵੇਜ਼ ਇਨ ਮੀਡੀਆ ਐਂਡ ਐਂਟਰਟੇਨਮੈਂਟ’ ਸੀ। ਇਸ ਵਿੱਚ ਬੁਲਾਰੇ ਦੀਪਕ ਮਹਿਰਾ, ਜੋ ਕਿ ‘ਮੈਕ’ ਦੇ ਪਲੇਸਮੈਂਟ ਹੈਡ ਹਨ, ਵੱਲੋਂ ਵਿਦਿਆਰਥੀਆਂ ਨੂੰ ‘ਮੈਕ’ ਇੰਸਟੀਚਿਊਟ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨਾਲ ਉਨ੍ਹਾਂ ਦੇ ਸਹਿਯੋਗੀ ਨੀਤੀਸ਼ ਭਾਰਤੀ ਜੋ ਕਿ 3ਡੀ ਵਿਭਾਗ ਦੇ ਮੁਖੀ ਵੀ ਮੌਜੂਦ ਸਨ। ਉਨ੍ਹਾਂ ਵੱਲੋਂ ਵਿਦਿਆਰਥੀਆਂ ਨੂੰ 3ਡੀ ਐਨੀਮੇਸ਼ਨ ਗੇਮਿੰਗ ਅਤੇ ਵੀਐੱਫ਼ ਐਕਸ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਵੱਲੋਂ ਏਵੀਜੀਸੀ ਇੰਡਸਟਰੀ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ। ਇਸ ਸੈਮੀਨਾਰ ਵਿਚ ਵਿਦਿਆਰਥੀਆਂ ਨੂੰ ਨਵੀਂ ਤਕਨਾਲੋਜੀ ਅਤੇ ਕਰੀਅਰ ਓਪਰਚੁਨਿਟਿਜ਼ ਬਾਰੇ ਪੀਪੀਟੀ ਦਿਖਾਈ ਗਈ ਅਤੇ ਵੱਖ-ਵੱਖ ਇੰਡਸਟਰੀਜ਼ ਵਿੱਚ ਐਨੀਮੇਸ਼ਨ ਦੀ ਵਰਤੋਂ ਬਾਰੇ ਵਿਸਥਾਰ ਨਾਲ ਸਮਝਾਇਆ ਗਿਆ। ਅਖੀਰ ਵਿੱਚ ਉਨ੍ਹਾਂ ਦੇ ਇੰਸਟੀਚਿਊਟ ਵੱਲੋਂ ਪਲੇਸ ਹੋਏ ਵਿਦਿਆਰਥੀਆਂ ਬਾਰੇ ਜਾਣਕਾਰੀ ਦਿੱਤੀ। ਇਸ ਸੈਮੀਨਾਰ ਵਿੱਚ ਪਲੇਸਮੈਂਟ ਸੈੱਲ ਦੇ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।
Posted By:

Leave a Reply