ਬਾਬਾ ਜੀਵਨ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ
- ਪੰਜਾਬ
- 28 Dec,2024

ਮਾਨਸਾ : ਹਰ ਸਾਲ ਦੀ ਤਰ੍ਹਾਂ ਬਾਬਾ ਜੀਵਨ ਸਿੰਘ ਲੋਕ ਭਲਾਈ ਟਰੱਸਟ ਵੱਲੋਂ ਪਿੰਡ ਦੇ ਸਹਿਯੋਗ ਨਾਲ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਦੇ ਸ਼ਹੀਦੀ ਦਿਹਾੜੇ ਸਬੰਧੀ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਗੁਰਦੁਆਰਾ ਸਾਹਿਬ ਰਮਦਿੱਤੇ ਵਾਲਾ ਵਿਖੇ ਪਾਏ ਗਏ। ਇਸ ਮੌਕੇ ਟਰੱਸਟ ਦੇ ਪ੍ਰਧਾਨ ਬਲਤੇਜ ਸਿੰਘ ਅਤੇ ਸਕੱਤਰ ਗੁਰਤੇਜ ਸਿੰਘ ਨੇ ਆਪਣੇ ਪੁਰਖਿਆਂ ਦੀ ਯਾਦ ਨੂੰ ਸਮਰਪਿਤ ਹੁੰਦੇ ਹੋਏ, ਉਨ੍ਹਾਂ ਦੀ ਸੋਚ ਤੇ ਪਹਿਰਾ ਦੇਣ ਬਾਰੇ ਕਿਹਾ ਕਿ ਵਿਦਵਾਨਾ ਦੇ ਵਿਚਾਰ ਹਨ ਕਿ ਯੋਧੇ ਦੀ ਸੂਰਬੀਰਤਾ ਨੂੰ ਸਿਰਫ਼ ਇਸ ਪੈਮਾਨੇ ਨਾਲ ਨਹੀਂ ਮਾਪਿਆ ਜਾਣਾ ਚਾਹੀਦਾ ਕਿ ਉਸ ਯੋਧੇ ਨੇ ਬਹਾਦਰੀ ਦੀਆਂ ਕਿੰਨੀਆਂ ਲੰਮੀਆਂ ਮੰਜ਼ਿਲਾਂ ਤਹਿ ਕੀਤੀਆਂ, ਬਲਕਿ ਇਸ ਪੈਮਾਨੇ ਨਾਲ ਮਾਪਿਆ ਜਾਣਾ ਜ਼ਰੂਰੀ ਹੈ ਕਿ ਇਹ ਮੰਜ਼ਿਲਾਂ ਤਹਿ ਕਰਨ ਲਈ ਉਸ ਨੂੰ ਇੰਨੀਆਂ ਰੁਕਾਵਟਾਂ ਪਾਰ ਕਰਨੀਆਂ ਤੇ ਕਿੰਨੀਆਂ ਵੱਡੀਆਂ ਕੁਰਬਾਨੀਆਂ ਦੇਣੀਆਂ ਪਈਆਂ। ਇਹ ਕਥਨ ਸਿੱਖ ਇਤਿਹਾਸ ਦੇ ਮਹਾਨ ਸ਼ਹੀਦ, ਦਸਮੇਸ਼ ਗੁਰੂ ਦੀਆਂ ਫ਼ੌਜਾਂ ਦੇ ਮੁੱਖ ਜਰਨੈਲ ਤੇ ਅਨਿਨ ਸੇਵਕ ਬਾਬਾ ਜੀਵਨ ਸਿੰਘ ਜੀ (ਭਾਈ ਜੈਤਾ ਜੀ) ਦੇ ਜੀਵਨ ’ਤੇ ਸਹੀ ਢੁੱਕਦੇ ਹਨ। ਕੀਰਤਨੀ ਜਥੇ ਬਾਬਾ ਰਾਜਵਿੰਦਰ ਸਿੰਘ ਘਰਾਂਗਣੇ ਵਾਲੇ ਅਤੇ ਬਾਬਾ ਕੁਲਦੀਪ ਸਿੰਘ ਰਾਮਦਿੱਤੇ ਵਾਲੇ ਵੱਲੋਂ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਜੋੜ ਕੇ ਨਿਹਾਲ ਕੀਤਾ ਅਤੇ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਦੇ ਇਤਿਹਾਸ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ ਅਤੇ ਦੱਸਿਆ ਕਿ ਪਹਿਲੀ ਪਾਤਸ਼ਾਹੀ ਤੋਂ ਦਸਵੀਂ ਪਾਤਸ਼ਾਹੀ ਤੱਕ ਬਾਬਾ ਜੀਵਨ ਸਿੰਘ ਜੀ ਦੇ ਪਰਿਵਾਰ ਵੱਲੋਂ ਗੁਰੂ ਸਾਹਿਬਾਨਾਂ ਅਤੇ ਗੁਰੂ ਘਰ ਦੀ ਸੇਵਾ ਕੀਤੀ । ਇਸ ਮੌਕੇ ਟਰੱਸਟ ਵੱਲੋਂ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਸੁਖਵਿੰਦਰ ਸਿੰਘ ਅਤੇ ਬਾਬਾ ਕੁਲਦੀਪ ਸਿੰਘ ਵੱਲੋਂ ਸਿੱਖ ਪੰਥ ਵਿੱਚ ਨਵੇਂ ਬੱਚਿਆਂ ਨੂੰ ਪ੍ਰੇਰਿਤ ਕਰਨ ਲਈ ਪ੍ਰੇਰਣਾ ਵਜੋਂ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਸਮਾਗਮ ਦੌਰਾਨ ਗੁਰਦੁਆਰਾ ਦੀ ਮੁਖੀ ਬਾਬਾ ਸੁਖਵਿੰਦਰ ਸਿੰਘ ਵੱਲੋਂ ਟਰੱਸਟ ਦੀ ਪ੍ਰਸ਼ੰਸਾ ਕੀਤੀ ਗਈ ਅਤੇ ਇਸ ਸਮੇਂ ਗੁਰਚਰਨ ਸਿੰਘ ਝੰਡੂਕੇ, ਗੁਰਮੇਲ ਸਿੰਘ ਗਿੱਲ ਟਰੱਸਟ ਮੈਂਬਰ ਰਜਿੰਦਰ ਸਿੰਘ ਕਾਲਾ, ਗੁਰਮੇਲ ਸਿੰਘ, ਤਰਨਜੀਤ ਸਿੰਘ, ਪ੍ਰਵੀਨ ਸਿੰਘ, ਬਲਤੇਜ ਸਿੰਘ, ਜਗਵੀਰ ਸਿੰਘ, ਅੰਮ੍ਰਿਤਪਾਲ ਸਿੰਘ, ਸੱਤਪਾਲ ਸਿੰਘ, ਬਲਜੀਤ ਸਿੰਘ, ਅਮਰੀਕ ਸਿੰਘ ਆਦਿ ਹਾਜ਼ਰ ਸਨ। ਅਖੀਰ ਵਿੱਚ ਬਾਬਾ ਕੁਲਦੀਪ ਸਿੰਘ ਮਾਣਕ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।
Posted By:

Leave a Reply