ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਅਸਾਮ ਤੋਂ ਨੀਏਲਿਤ ਵਿੱਚ ਡੀਮਡ ਯੂਨੀਵਰਸਿਟੀ ਦੀ ਵਰਚੁਅਲ ਮਾਧਿਅਮ ਰਾਹੀਂ ਸ਼ੁਰੂਆਤ ਕੀਤੀ

ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਅਸਾਮ ਤੋਂ ਨੀਏਲਿਤ ਵਿੱਚ ਡੀਮਡ ਯੂਨੀਵਰਸਿਟੀ ਦੀ ਵਰਚੁਅਲ ਮਾਧਿਅਮ ਰਾਹੀਂ ਸ਼ੁਰੂਆਤ ਕੀਤੀ

ਚੰਡੀਗੜ੍ਹ : ਭਾਰਤ ਸਰਕਾਰ ਦੇ ਇਲੈਕਟ੍ਰੋਨਿਕਸ ਅਤੇ ਸੂਚਨਾ ਟੈਕਨੋਲੋਜੀ, ਰੇਲਵੇ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਨਵ ਨੇ ਰੋਪੜ ਵਿੱਚ ਮੁੱਖ ਕੈਂਪਸ ਅਤੇ ਆਈਜ਼ੌਲ, ਅਜਮੇਰ, ਅਗਰਤਲਾ, ਔਰੰਗਾਬਾਦ, ਕਾਲੀਕਟ, ਗੋਰਖਪੁਰ, ਇੰਫਾਲ, ਕੋਹਿਮਾ, ਪਟਨਾ, ਈਟਾਨਗਰ ਅਤੇ ਸ਼੍ਰੀਨਗਰ ਵਿਖੇ 11 (ਗਿਆਰਾਂ) ਘਟਕ ਇਕਾਈਆਂ ਦੇ ਨਾਲ ਨੀ ਡੀਮਡ ਯੂਨੀਵਰਸਿਟੀ (ਵਿਸ਼ੇਸ਼ ਸ਼੍ਰੇਣੀ) ਦੀ ਵਰਚੁਅਲ ਮਾਧਿਅਮ ਰਾਹੀਂ ਆਰੰਭਤਾ ਕੀਤੀ। ਇਸ ਮੌਕੇ ਅਸਮ ਦੇ ਰਾਜਪਾਲ ਸ਼੍ਰੀ ਲਕਸ਼ਮਣ ਆਚਾਰਿਆ ਅਤੇ ਅਸਮ ਦੇ ਮੁੱਖ ਮੰਤਰੀ ਡਾ. ਹਿਮੰਤ ਬਿਸਵਾ ਸਰਮਾ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ। ਨੀਏਲਿਤ
ਰੋਪੜ ਵਿਖੇ ਇਸ ਯੂਨੀਵਰਸਿਟੀ ਦੇ ਵਰਚੁਅਲ ਲਾਂਚ ਮੌਕੇ ਸ਼੍ਰੀ ਦਿਨੇਸ਼ ਕੁਮਾਰ ਚੱਢਾ, ਵਿਧਾਇਕ, ਰੋਪੜ, ਵਧੀਕ ਜ਼ਿਲ੍ਹਾ ਕਮਿਸ਼ਨਰ, ਰੋਪੜ, ਨੇੜਲੇ ਅਦਾਰਿਆਂ ਦੇ ਸਿੱਖਿਆ ਵਿਦਵਾਨਾਂ ਦੇ ਨਾਲ-ਨਾਲ ਹੋਰ ਪਤਵੰਤੇ, ਡੀਮਡ ਯੂਨੀਵਰਸਿਟੀ ਦੇ ਅਧਿਕਾਰੀਆਂ ਅਤੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ।
ਇੱਕ ਡੀਮਡ ਯੂਨੀਵਰਸਿਟੀ ਵਜੋਂ ਆਪਣੀ ਨਵੀਂ ਸਥਿਤੀ ਦੇ ਨਾਲ, ਨੀਏਲਿਤ ਉਦਯੋਗ-ਮੁਖੀ ਪ੍ਰੋਗਰਾਮਾਂ ਨੂੰ ਵਿਕਸਿਤ ਕਰਨ ਅਤੇ ਪੇਸ਼ ਕਰਨ ਵਿੱਚ ਵਧੇਰੇ ਖੁਦਮੁਖਤਿਆਰੀ ਅਤੇ ਲਚਕਤਾ ਪ੍ਰਾਪਤ ਹੈ ਜੋ ਉਦਯੋਗ ਅਤੇ ਸਮਾਜ ਦੀਆਂ ਉਭਰਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਹਨ। ਇਹ ਦਰਜਾ ਮੋਹਰੀ ਅਕਾਦਮਿਕ ਸੰਸਥਾਵਾਂ ਅਤੇ ਉਦਯੋਗਿਕ ਭਾਈਵਾਲਾਂ ਦੇ ਨਾਲ ਸਹਿਯੋਗ ਨੂੰ ਉਤਸ਼ਾਹਿਤ ਕਰਦੀ ਹੈ, ਸਾਡੇ ਵਿਦਿਅਕ ਈਕੋਸਿਸਟਮ ਨੂੰ ਵਧਾਉਂਦੀ ਹੈ ਅਤੇ ਗ੍ਰੈਜੂਏਟਾਂ ਲਈ ਰੋਜ਼ਗਾਰ ਦੀਆਂ ਸੰਭਾਵਨਾਵਾਂ ਵਿੱਚ ਸੁਧਾਰ ਕਰਦੀ ਹੈ। ਇਹ ਮਾਨਤਾ ਨਾ ਸਿਰਫ ਨੀਏਲਿਤ ਦੀ ਵਿਰਾਸਤ ਦਾ ਜਸ਼ਨ ਮਨਾਉਂਦੀ ਹੈ ਬਲਕਿ ਸੰਸਥਾ ਨੂੰ ਦੇਸ਼ ਦੇ ਭਵਿੱਖ ਦੇ ਵਿਕਾਸ ਅਤੇ ਤਕਨੀਕੀ ਉੱਨਤੀ ਨੂੰ ਸ਼ਕਤੀ ਦੇਣ ਲਈ ਵੀ ਸਥਾਨ ਦਿੰਦੀ ਹੈ।
ਅਸਮ ਦੇ ਰਾਜਪਾਲ, ਸ਼੍ਰੀ ਲਕਸ਼ਮਣ ਆਚਾਰਿਆ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ ਅਤੇ ਦੇਸ਼ ਭਰ ਦੇ ਨੌਜਵਾਨਾਂ ਨੂੰ ਲਾਭ ਪਹੁੰਚਾਉਣ ਦੀ ਇਸ ਦੀ ਸਮਰੱਥਾ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਨੀਏਲਿਤ ਯੂਨੀਵਰਸਿਟੀ ਸਾਈਬਰ ਸੁਰੱਖਿਆ, ਬਲਾਕ ਚੇਨ ਟੈਕਨੋਲੋਜੀ ਅਤੇ ਸੈਮੀਕੰਡਕਟਰ ਨਿਰਮਾਣ ਵਰਗੇ ਅਤਿ-ਆਧੁਨਿਕ ਖੇਤਰਾਂ ਵਿੱਚ ਸਿੱਖਣ ਅਤੇ ਨਵੀਨਤਾ ਲਈ ਦਰਵਾਜ਼ੇ ਖੋਲ੍ਹੇਗੀ, ਜਿਸ ਨਾਲ ਭਾਰਤ ਦੀ ਤਕਨੀਕੀ ਅਗਵਾਈ ਲਈ ਰਾਹ ਪੱਧਰਾ ਹੋਵੇਗਾ।
ਇਸ ਸਮਾਗਮ ਵਿੱਚ, ਕੇਂਦਰੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਨਵ ਨੇ ਨੀਏਲਿਤ ਡੀਮਡ ਯੂਨੀਵਰਸਿਟੀ ਦੇ ਵੱਖ-ਵੱਖ ਕੈਂਪਸਾਂ ਵਿੱਚ ਉਨ੍ਹਾਂ ਦੀ ਵਰਚੁਅਲ ਮੌਜੂਦਗੀ ਵਿੱਚ ਸਾਰੇ ਸਥਾਨਕ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਪ੍ਰਾਪਤੀ ਨੀਏਲਿਤ ਡੀਮਡ ਯੂਨੀਵਰਸਿਟੀ ਦਾ ਦਰਜਾ ਪ੍ਰਾਪਤ ਕਰਨ ਵਾਲਾ ਪਹਿਲਾ ਅਤੇ ਇਕਲੌਤਾ ਸੰਗਠਨ ਹੈ। ਉਨ੍ਹਾਂ ਨੇ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) 2020 ਦੇ ਅਨੁਸਾਰ ਵਿਦਿਆਰਥੀਆਂ ਨੂੰ ਰੋਜ਼ਗਾਰ ਲਈ ਤਿਆਰ ਕਰਨ ਵਿੱਚ ਯੂਨੀਵਰਸਿਟੀ ਦੀ ਮਹੱਤਵਪੂਰਨ ਭੂਮਿਕਾ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀ ਅਕਾਦਮਿਕਤਾ ਅਤੇ ਉਦਯੋਗ ਵਿਚਕਾਰ ਪੁਲ ਬਣਾਏਗੀ ਅਤੇ ਕਾਲਜਾਂ ਨੂੰ ਭਵਿੱਖ ਦੀਆਂ ਚੁਣੌਤੀਆਂ ਲਈ ਵਿਦਿਆਰਥੀਆਂ ਨੂੰ ਸਿਖਲਾਈ ਦੇਣ ਦੇ ਯੋਗ ਬਣਾਵੇਗੀ। ਇਹ ਸਿੱਖਿਆ ਪ੍ਰਣਾਲੀ ਵਿੱਚ ਗੁਲਾਮੀ ਦੀਆਂ ਜੰਜੀਰਾਂ ਨੂੰ ਤੋੜਨ ਅਤੇ ਡਿਜੀਟਲ ਰੂਪ ਵਿੱਚ ਸਸ਼ਕਤ ਅਤੇ ਹੁਨਰਮੰਦ ਭਾਰਤ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵਿਜ਼ਨ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਨੇ ਕਿਹਾ ਕਿ ਇਹ ਮਾਨਤਾ ਇਲੈਕਟ੍ਰਾਨਿਕਸ, ਸੂਚਨਾ ਟੈਕਨੋਲੋਜੀ ਅਤੇ ਸੰਚਾਰ ਟੈਕਨੋਲੋਜੀ ਵਿੱਚ ਉੱਤਮਤਾ ਲਈ ਨੀਏਲਿਤ ਦੀ ਮਜ਼ਬੂਤ ​​ਪ੍ਰਤੀਬੱਧਤਾ ਨੂੰ ਦਰਸਾਉਂਦੀ ਹੈ ਅਤੇ ਨਵੀਨਤਾ, ਡਿਜੀਟਲ ਇੰਡੀਆ ਅਤੇ ਮੇਕ ਇਨ ਇੰਡੀਆ ਪਹਿਲਕਦਮੀਆਂ ਨੂੰ ਉਤਸ਼ਾਹਿਤ ਕਰਨ ਅਤੇ ਵਿਸ਼ਵ ਪੱਧਰੀ ਸਿੱਖਿਆ ਅਤੇ ਸਿਖਲਾਈ ਪ੍ਰਦਾਨ ਕਰਨ ਦੇ ਪ੍ਰਧਾਨ ਮੰਤਰੀ ਦੇ ਟੀਚਿਆਂ ਦੇ ਅਨੁਸਾਰ ਹੈ। ਅਸਮ ਦੇ ਮੁੱਖ ਮੰਤਰੀ ਡਾ: ਹਿਮੰਤ ਬਿਸਵਾ ਸਰਮਾ ਨੇ ਕਿਹਾ ਕਿ ਅਸ਼ਟਲਕਸ਼ਮੀ ਭੂਮੀ ਤੋਂ ਨੀਏਲਿਤ ਡੀਮਡ ਯੂਨੀਵਰਸਿਟੀ ਦੀ ਸ਼ੁਰੂਆਤ ਸਭ ਤੋਂ ਮਹੱਤਵਪੂਰਨ ਘਟਨਾ ਹੈ ਕਿਉਂਕਿ ਤਕਨੀਕੀ ਵਿਕਾਸ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਦਾ ਦਰਜਾ ਦਿਵਾਉਣ ਵੱਲ ਅੱਗੇ ਲਿਜਾਵੇਗਾ।