Arash Info Corporation

ਉਨਾਵ ਗੈਂਗਰੇਪ ਪੀੜਤਾ ਨੇ ਦਿੱਲੀ ਦੇ ਹਸਪਤਾਲ ‘ਚ ਤੋੜਿਆ ਦਮ , ਜਿਊਣਾ ਚਾਹੁੰਦੀ ਸੀ ਪੀੜਤਾ

07

December

2019

ਨਵੀਂ ਦਿੱਲੀ : ਉਨਾਵ ਗੈਂਗਰੇਪ ਦੀ ਪੀੜਤਾ ਨੇ ਸ਼ੁੱਕਰਵਾਰ ਦੇਰ ਰਾਤ ਕਰੀਬ 11.40 ਵਜੇ ਦਿੱਲੀ ਦੇਸਫਦਰਗੰਜ ਹਸਪਤਾਲ ‘ਚ ਦਮ ਤੋੜ ਦਿੱਤਾ ਹੈ। ਸਫਦਰਜੰਗ ਹਸਪਤਾਲ ਵਿੱਚ ਵਿਭਾਗ ਦੇ ਮੁਖੀ ਡਾ: ਸ਼ਲਭ ਕੁਮਾਰ ਦੇ ਹਵਾਲੇ ਨਾਲ ਦੱਸਿਆ, ਪੀੜਤ ਨੂੰ ਰਾਤ 11.10 ਵਜੇ ਦਿਲ ਦਾ ਦੌਰਾ ਪਿਆ ਤੇ ਅਸੀਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਅਸੀਂ ਇਸ ‘ਚ ਸਫਲ ਨਹੀਂ ਹੋ ਸਕੇ ਤੇ ਪੀੜਤ ਲੜਕੀ 11:40 ਵਜੇ ਦਮ ਤੌੜ ਗਈ। ਜਿੱਥੇ ਇੱਕ ਪਾਸੇ ਪੂਰਾ ਦੇਸ਼ ਹੈਦਰਾਬਾਦ ਦੀ ਮਹਿਲਾ ਨਾਲ ਜਬਰ -ਜਨਾਹ ਕਰਕੇ ਸਾੜਨ ਵਾਲ਼ੇ ਚਾਰਾਂ ਦੋਸ਼ੀਆਂ ਨੂੰ ਪੁਲਿਸ ਦੁਆਰਾ ਐਨਕਾਊਂਟਰ ‘ਚ ਮਾਰੇ ਜਾਨ ਦੀ ਖੁਸ਼ੀਆਂ ਮਣਾ ਰਿਹਾ ਸੀ, ਓਥੇ ਹੀ ਹੁਣ ਉਨਾਵ ਮਾਮਲੇ ਦੀ ਪੀੜਤਾ ਦੀ ਮੌਤ ਕਰਨ ਦੇਸ਼ ਵਿਚ ਮਾਤਮ ਪਸਰ ਗਿਆ ਹੈ। ਦੱਸਿਆ ਜਾਂਦਾ ਹੈ ਕਿ ਉਹ ਸਫ਼ਦਰਜੰਗ ਹਸਪਤਾਲ ‘ਚ ਮੌਜੂਦ ਆਪਣੇ ਵੱਡੇ ਭਰਾ ਨੂੰ ਪੁੱਛ ਰਹੀ ਸੀ ਕਿ ਭਾਈ, ਕੀ ਮੈਂ ਬਚ ਜਾਵਾਂਗੀ। ਮੈਂ ਜਿਊਣਾ ਚਾਹੁੰਦੀ ਹਾਂ। ਦੋਸ਼ੀਆਂ ਨੂੰ ਛੱਡਣਾ ਨਹੀਂ। ਡਾਕਟਰ ਨੇ ਦੱਸਿਆ ਕਿ ਇਸ ਦੌਰਾਨ ਉਸ ਨੂੰ ਸਾਹ ਲੈਣ ਅਤੇ ਬੋਲਣ ‘ਚ ਕਾਫ਼ੀ ਤਕਲੀਫ਼ ਵੀ ਹੋ ਰਹੀ ਸੀ ਅਤੇ ਆਵਾਜ਼ ਬਹੁਤ ਹੀ ਮੱਠੀ ਸੀ। ਦੱਸ ਦਈਏ ਕਿ ਉਨਾਓ ਜ਼ਿਲੇ ਦੀ 23 ਸਾਲਾ ਇਕ ਲੜਕੀ ਕੇਸ ਦੀ ਪੈਰਵੀ ਦੇ ਸਿਲਸਿਲੇ ਵਿਚ ਰਾਏਬਰੇਲੀ ਲਈ ਰਵਾਨਾ ਹੋਣ ਲਈ ਵੀਰਵਾਰ 5 ਦਸੰਬਰ ਨੂੰ ਸਵੇਰੇ 4 ਵਜੇ ਬੈਸਵਾੜਾ ਰੇਲਵੇ ਸਟੇਸ਼ਨ ਜਾ ਰਹੀ ਸੀ।ਇਸ ਦੌਰਾਨ ਅਚਾਨਕ ਰਸਤੇ ‘ਚ ਬਿਹਾਰ-ਮੋਰਾਂਵਾ ਸੜਕ ‘ਤੇ ਜ਼ਮਾਨਤ ‘ਤੇ ਬਾਹਰ ਆਏ ਸ਼ਿਵਮ ਅਤੇ ਸ਼ੁਭਮ ਨੇ ਆਪਣੇ ਸਾਥੀਆਂ ਦੀ ਮਦਦ ਨਾਲ ਪੀੜਤ ‘ਤੇ ਪੈਟਰੋਲ ਪਾ ਦਿੱਤਾ ਤੇ ਅੱਗ ਲਗਾ ਦਿੱਤੀ ਸੀ। ਜਿਸ ਤੋਂ ਬਾਅਦ ਲਗਭਗ 90 ਫੀਸਦ ਤੱਕ ਸੜ ਚੁਕੀ ਲੜਕੀ ਨੂੰ ਲਖਨਊ ਦੇ ਸਿਵਲ ਹਸਪਤਾਲ ਤੋਂ ਦਿੱਲੀ ਦੇ ਸਫ਼ਦਰਗੰਜ ਹਸਪਤਾਲ ‘ਚ ਵੀਰਵਾਰ ਨੂੰ ਸ਼ਿਫਟ ਕੀਤਾ ਗਿਆ ਸੀ। ਪੀੜਤ ਲੜਕੀ ਨੇ 12 ਦਸੰਬਰ 2018 ਨੂੰ ਸ਼ਿਵਮ ਅਤੇ ਸ਼ੁਭਮ ਖਿਲਾਫ ਬਲਾਤਕਾਰ ਦਾ ਕੇਸ ਦਾਇਰ ਕਰਵਾਇਆ ਸੀ। ਇਸ ਕੇਸ ਚ ਸ਼ਿਵਮ, ਸ਼ੁਭਮ, ਰਾਮਕਿਸ਼ੋਰ, ਹਰੀਸ਼ੰਕਰ ਅਤੇ ਉਮੇਸ਼ ਨਾਮ ਦੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।