Arash Info Corporation

ਅਮਨ ਅਰੋੜਾ ਦਾ ਵੱਡਾ ਬਿਆਨ, 40 ਨਾਰਾਜ਼ ਕਾਂਗਰਸੀਆਂ ਨੂੰ ‘ਆਪ’ ਵਿਧਾਇਕਾਂ ਨੂੰ ਨਾਲ ਮਿਲ ਕੇ ਸਰਕਾਰ ਬਣਾਉਣ ਦਾ ਦਿੱਤਾ ਸੱਦਾ (Exclusive)

30

November

2019

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਗ੍ਰਹਿ ਜ਼ਿਲੇ ਪਟਿਆਲਾ ਦੇ ਚਾਰ ਕਾਂਗਰਸੀ ਵਿਧਾਇਕਾਂ ਵਲੋਂ ਆਪਣੀ ਸਰਕਾਰ ਦੇ ਖਿਲਾਫ ਮੋਰਚਾ ਖੋਲਿਆ ਹੈ। ਜਿਸ ਦਾ ਸਮਰਥਨ ਹੁਣ 40 ਨਾਰਾਜ਼ ਕਾਂਗਰਸੀਆਂ ਵੱਲੋਂ ਵੀ ਦੇਣ ਦੀ ਚਰਚਾ ਚੱਲ ਪਈ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਵਿਧਾਇਕ ਅਮਨ ਅਰੋੜਾ ਨੇ ਅੱਜ ਵੱਡਾ ਬਿਆਨ ਦੇ ਦਿੱਤਾ ਹੈ। ਦਰਅਸਲ, ਉਹਨਾਂ ਨੇ 40 ਨਾਰਾਜ਼ ਕਾਂਗਰਸੀਆਂ ਨੂੰ 19 ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨਾਲ ਮਿਲ ਕੇ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਗਿਆ ਹੈ। ਅਰੋੜਾ ਨੇ ਕਿਹਾ ਕਿ ਬਾਗ਼ੀ ਕਾਂਗਰਸੀ ਅਤੇ 19 ਆਪ ਦੇ ਵਿਧਾਇਕ ਰਲਕੇ 59-60 ਬਣ ਜਾਂਦੇ ਹਨ ਅਤੇ ਉਹ ਕਾਂਗਰਸ ਰਹਿਤ ਸਰਕਾਰ ਬਣਾਉਣ ਦੇ ਸਮਰੱਥ ਹਨ। ਅਰੋੜਾ ਨੇ ਬਾਗ਼ੀ ਕਾਂਗਰਸੀ ਵਿਧਾਇਕਾਂ ਨੂੰ ਮਾਫ਼ੀਆਂ ਤੇ ਕਿਰਪਾਨ ਮੁਕਤ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਹੈ। ਅਮਨ ਅਰੋੜਾ ਨੇ ਪੀਟੀਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਵੇਂ ਉਨ੍ਹਾਂ ਦੀ ਫ਼ਿਲਹਾਲ ਇਸ ਮੁੱਦੇ ਉਪਰ ਬਾਗ਼ੀ ਕਾਂਗਰਸੀ ਵਿਧਾਇਕਾਂ ਨਾਲ ਕੋਈ ਅਧਿਕਾਰਤ ਗੱਲਬਾਤ ਨਹੀਂ ਹੋਈ ਪਰ ਉਹ ਰਲਵੀਂ ਸਰਕਾਰ ਬਣਾਉਣ ਲਈ ਗੱਲਬਾਤ ਕਰਨ ਲਈ ਤਿਆਰ ਹਨ।