Arash Info Corporation

ਅਮਰੀਕਾ ‘ਚ ਪੰਜਾਬੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ , ਲੱਖਾਂ ਰੁਪਏ ਕਰਜ਼ਾ ਲੈ ਕੇ ਗਿਆ ਸੀ ਵਿਦੇਸ਼

20

September

2019

ਜ਼ੀਰਕਪੁਰ : ਅਮਰੀਕਾ ਦੇ ਸ਼ਿਕਾਗੋ ’ਚ ਗਰੋਸਰੀ ਦੇ ਸਟੋਰ ਵਿਚ ਕੰਮ ਕਰਦੇ ਨੌਜਵਾਨ ਨੂੰ ਲੁੱਟਣ ਦੇ ਇਰਾਦੇ ਨਾਲ ਆਏ ਬਦਮਾਸ਼ਾਂ ਨੇ ਇੱਕ ਭਾਰਤੀ ਨੌਜਵਾਨ ਨੂੰ ਗੋਲੀ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 28 ਸਾਲਾ ਬਲਜੀਤ ਸਿੰਘ ਉਰਫ ਪ੍ਰਿੰਸ ਵਾਸੀ ਜ਼ੀਰਕਪੁਰ ਸ਼ਹਿਰ ਦੇ ਪਿੰਡ ਛੱਤ ਵਜੋਂ ਹੋਈ ਹੈ। ਇਹ ਭਾਰਤੀ ਨੌਜਵਾਨਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿੱਚ ਰਹਿੰਦਾ ਸੀ ਅਤੇ ਇੱਥੇ ਹੀ ਆਪਣੇ ਪਿੰਡ ਦੇ ਅਵਤਾਰ ਸਿੰਘ ਪਾਪੀ ਨਾਮਕ ਵਿਅਕਤੀ ਦੇ ਗਰੋਸਰੀ ਦੇ ਸਟੋਰ ਵਿਚ ਕੰਮ ਕਰਦਾ ਸੀ।ਜਾਣਕਾਰੀ ਮੁਤਾਬਕ ਜਦੋਂ ਪ੍ਰਿੰਸ ਬੀਤੀ 18 ਸਤੰਬਰ ਨੂੰ ਤਕਰੀਬਨ ਰਾਤ ਦੇ 11 ਵਜੇ ਸਟੋਰ ਬੰਦ ਕਰ ਕੇ ਘਰ ਵਾਪਿਸ ਜਾਣ ਲੱਗਾ ਤਾਂ ਪਿੱਛੇ ਆ ਰਹੇ 2- 3 ਬਦਮਾਸ਼ਾਂ ਨੇ ਉਸਨੂੰ ਰੋਕ ਕੇ ਲੁੱਟਣ ਦੀ ਕੋਸ਼ਿਸ ਕੀਤੀ। ਜਦੋਂ ਉਹਨਾਂ ਬਦਮਾਸ਼ਾਂ ਦਾ ਵੱਸ ਨਾ ਚਲਿਆ ਤਾਂ ਉਹਨਾਂ ਨੇ ਪ੍ਰਿੰਸ ਨੂੰ ਗੋਲੀ ਮਾਰ ਦਿੱਤੀ ਜੋ ਪ੍ਰਿੰਸ ਦੇ ਪੇਟ ‘ਚ ਲੀਵਰ ਵਿਚ ਲੱਗੀ। ਜਿਸ ਮਗਰੋਂ ਪ੍ਰਿੰਸ ਨੇ ਜ਼ਖਮੀ ਹਾਲਤ ਵਿਚ ਸਟੋਰ ਮਲਿਕ ਅਵਤਾਰ ਸਿੰਘ ਨੂੰ ਫੋਨ ਕਰ ਕੇ ਸਾਰੀ ਘਟਨਾ ਦੱਸੀ।ਇਸ ਤੋਂ ਥੋੜੀ ਦੇਰ ਬਾਅਦ ਸਟੋਰ ਮਾਲਕ ਮੌਕੇ ‘ਤੇ ਪੁਹੰਚ ਕੇ ਪ੍ਰਿੰਸ ਨੂੰ ਨੇੜਲੇ ਹਸਪਤਾਲ ਲੈ ਗਿਆ. ਜਿੱਥੇ ਡਾਕਟਰਾਂ ਨੇ ਬਲਜੀਤ ਸਿੰਘ ਪ੍ਰਿੰਸ ਨੂੰ ਮ੍ਰਿਤਕ ਘੋਸ਼ਤ ਕਰ ਦਿਤਾ।