ਕਰਤਾਰਪੁਰ : ਬਾਬੇ ਨਾਨਕ ਦੀ ਵਿਰਾਸਤ ਨੂੰ ਢਹਿ -ਢੇਰੀ ਕਾਰਨ ਲੱਗੀ ਇਮਰਾਨ ਸਰਕਾਰ - ਸਿੱਖ ਜਗਤ 'ਚ ਭਾਰੀ ਰੋਸ

24

May

2019

ਨਿਊ ਜਰਸੀ, 24 ਮਈ 2019: ਅਮਰੀਕਨ ਸਿੱਖ ਕੌਂਸਲ (ਏ ਐੱਸ ਸੀ) ਨੇ ਕਰਤਾਰਪੁਰ ਸਾਹਿਬ ਗੁਰਦੁਆਰੇ ਅਤੇ ਇਸ ਦੇ ਆਲੇ ਦੁਆਲੇ ਵਿਕਾਸ ਦੇ ਨਾਮ 'ਤੇ ਇਤਿਹਾਸ ਨੂੰ ਤਹਿਸ ਨਹਿਸ ਤੋਂ ਬਚਾਉਣ ਲਈ ਸਿੱਖਾਂ ਦੀ ਮੰਗ ਪ੍ਰਤੀ ਇਮਰਾਨ ਸਰਕਾਰ ਦੀ ਨਾਂਹਪੱਕੀ ਜਵਾਬਦੇਹ ਵਾਲੇ ਰਵੱਈਏ ਪ੍ਰਤੀ ਆਪਣੀ ਨਿਰਾਸ਼ਾ ਪ੍ਰਗਟ ਕੀਤੀ ਹੈ। ਇਕ ਬਿਆਨ ਵਿਚ ਏਐਸਸੀ ਨੇ ਕਿਹਾ, "ਦਸੰਬਰ 2018 ਤੋਂ ਬਾਬੇ ਨਾਨਕ ਦੀ 500 ਸਾਲ ਪੁਰਾਣੀ ਵਿਰਾਸਤ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਏ.ਐੱਸ ਸੀ ਅਤੇ ਇਸ ਦੇ ਪ੍ਰਤੀਨਿਧਾਂ ਵੱਲੋਂ ਬਹੁਤ ਯਤਨਸ਼ੀਲ ਕੰਮ ਕੀਤੇ ਗਏ ਹਨ। ਏਐਸਸੀ ਵੱਲੋਂ ਕੀਤੇ ਗਏ ਅਨੇਕਾਂ ਯਤਨਾਂ ਦੇ ਬਾਵਜੂਦ ਕੋਈ ਅਸਰ ਨਹੀਂ ਹੋਇਆ ਅਤੇ ਇਹ ਸਾਰੀਆਂ ਕੋਸ਼ਿਸ਼ਾਂ ਮਿੱਟੀ ਵਿਚ ਮਿਲਾ ਦਿਤੀਆਂ ਗਈਆਂ ਲਗਦੀਆਂ ਹਨ . ਕਿਉਂਕਿ ਪਾਕਿਸਤਾਨੀ ਹਕੂਮਤ ਨੇ ਉਨ੍ਹਾਂ ਦੀਆਂ ਸਾਰੀਆਂ ਬੇਨਤੀਆਂ ਨੂੰ ਖੂੰਜੇ ਲਾਉਣ ਵਾਲੀ ਗੱਲ ਕੀਤੀ ਹੈ।'' ਉਨ੍ਹਾਂ ਕਿਹਾ ਕਿ ਪਾਕਿਸਤਾਨ 'ਚ ਇਸ ਵਕਤ ਸਮੁੱਚੇ ਵਪਾਰੀਆਂ ਦੀ ਅੱਖ ਕਰਤਾਪੁਰ ਸਾਹਿਬ ਦੇ ਆਲੇ ਦੁਆਲੇ ਆਪਣਾ ਵਪਾਰ ਚਲਾਉਣ ਦੀ ਹੈ ਜੋ ਬਾਬੇ ਨਾਨਕ ਦੀ ਵਿਰਾਸਤ ਨੂੰ ਤਹਿਸ ਨਹਿਸ ਕਰਕੇ ਤਿਆਰ ਕੀਤੀ ਜਾ ਰਹੀ ਹੈ।