Arash Info Corporation

ਅਗਵਾ ਹੋਏ ਸੁਮਨ ਮਟਨੇਜਾ ਦੀ ਲਾਸ਼ ਨਹਿਰ 'ਚੋਂ ਮਿਲੀ

22

April

2019

ਜਲਾਲਾਬਾਦ, 23 ਅਪ੍ਰੈਲ , 2019 : ਸੁਮਨ ਮੁਟਨੇਜਾ ਅਗਵਾ ਕਾਂਡ ਦੀ ਵੱਡੀ ਖ਼ਬਰ . ਸੁਮਨ ਮੁਟਨੇਜਾ ਦੀ ਲਾਸ਼ ਅਬੋਹਰ ਦੇ ਘੱਲੂ ਦੇ ਕੋਲੋਂ ਮਿਲੀ ਹੈ ਜਿਸ ਨਹਿਰ ਦੇ ਵਿੱਚੋਂ ਮੁਟਨੇਜਾ ਦੀ ਕਾਰ ਮਿਲੀ ਸੀ, ਉਸੇ ਰਾਜਸਥਾਨ ਫੀਡਰ ਨਹਿਰ ਦੇ ਵਿੱਚੋਂ ਮੁਟਨੇਜਾ ਦੀ ਲਾਸ਼ ਮਿਲੀ ਹੈ . ਮੁਟਨੇਜਾ ਦੇ ਹੱਥ ਅਤੇ ਪੈਰ ਬੰਨ੍ਹੇ ਹੋਏ ਮਿਲੇ . ਵੀਰਵਾਰ ਸ਼ਾਮ ਨੂੰ ਮਟਨੇਜਾ ਨੂੰ ਅਗਵਾ ਕੀਤਾ ਗਿਆ ਸੀ . ਐਤਵਾਰ ਨੂੰ ਨਹਿਰ ਵਿਚੋਂ ਕਾਰ ਮਿਲ ਗਈ ਸੀ . ਮਿਰਤਕ ਜਲਾਲਾਬਾਦ ਦਾ ਵੱਡਾ ਵਪਾਰੀ ਸੀ . ਉਸਦਾ ਕੀੜੇ ਮਰ ਦਵਾਈਆਂ ਦਾ ਕਾਰੋਬਾਰ ਸੀ .