ਪੁਲਿਸ ਜਿਲ੍ਹਾ ਦਿਹਾਤੀ ਵਲੋਂ ਨਜਾਇਜ਼ ਸਰਾਬ, ਲਾਹਣ ਤੇ 12 ਭੱਠੀਆਂ ਦਾ ਜਖੀਰਾ ਬਰਾਮਦ

13

March

2021

ਰਾਜਾਸਾਂਸੀ,13 ਮਾਰਚ - ਪੁਲਿਸ ਜਿਲ੍ਹਾ ਦਿਹਾਤੀ ਅੰਮਿ੍ਤਸਰ ਦੇ ਅਧੀਨ ਆਉਂਦੇ ਥਾਣਾ ਰਾਜਾਸਾਂਸੀ ਦੇ ਪਿੰਡ ਕੋਟਲੀ ਸੱਕਾ ਵਿਖੇ ਐਸ ਐਸ ਪੀ ਸ੍ ਧਰੁਵ ਦਹੀਆ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵੱਲੋਂ ਛਾਪਾਮਾਰੀ ਕਰਕੇ ਵੱਡੇ ਪੱਧਰ ਤੇ ਨਜਾਇਜ਼ ਸ਼ਰਾਬ, ਲਾਹਣ, ਭੱਠੀਆਂ ਸਮੇਤ ਵੱਡੀ ਮਾਤਰਾ ਵਿੱਚ ਸ਼ਰਾਬ ਕੱਢਣ ਲਈ ਵਰਤੇ ਜਾਣ ਵਾਲ ਦਾ ਜਖੀਰਾ ਬਰਾਮਦ ਕੀਤਾ ਗਿਆ। ਇਸ ਸਬੰਧੀ ਪੁਲਿਸ ਥਾਣਾ ਰਾਜਾਸਾਂਸੀ ਵਿਖੇ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਐਸ ਐਸ ਪੀ ਨੇ ਪੈ੍ਸ ਕਾਨਫਰੰਸ ਦੌਰਾਨ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਕੋਟਲੀ ਸੱਕਾ ਅਤੇ ਆਸ ਪਾਸ ਦੇ ਖੇਤਰਾਂ ਵਿੱਚ ਲੋਕ ਵੱਡੇ ਪੱਧਰ ਤੇ ਮਿੰਨੀ ਫੈਕਟਰੀਆਂ ਦੇ ਰੂਪ ਵਿੱਚ ਨਜਾਇਜ਼ ਸ਼ਰਾਬ ਕੱਢ ਕੇ ਭਾਰੀ ਮਾਤਰਾ ਵਿੱਚ ਸ਼ਰਾਬ ਵੇਚਣ ਦਾ ਧੰਦਾ ਕਰਦੇ ਹਨ। ਇਸ ਸਬੰਧੀ ਉਹਨਾਂ ਵੱਲੋਂ ਭਾਰੀ ਪੁਲਿਸ ਪਾਰਟੀ ਸਮੇਤ ਬੀਤੀ ਰਾਤ 9 ਵਜੇ ਤੋਂ ਤੜਕੇ 3 ਵਜੇ ਤੱਕ ਚਲਾਏ ਗਏ ਸਰਚ ਅਪ੍ਰੇਸ਼ਨ ਦੌਰਾਨ ਪਿੰਡ ਕੋਟਲੀ ਸੱਕਾ ਤੋਂ 3 ਲੱਖ 60 ਹਜਾਰ ਨਜਾਇਜ਼ ਸਰਾਬ 1 ਲੱਖ 26 ਹਜਾਰ ਕਿਲੋ ਲਾਹਣ, 1830 ਕਿਲੋ ਗੁੜ 12 ਤਰਪਾਲਾਂ, 24 ਡਰੰਮ, 20 ਕੈਨ, 12 ਗੈਸ ਸੈਲੰਡਰ, 4 ਮੋਟਰਸਾਇਕਲ, 2 ਗੱਡੀਆਂ ਬਰਾਮਦ ਕੀਤੀਆਂ ਗਈਆਂ। ਉਹਨਾਂ ਦੱਸਿਆ ਕਿ ਕਾਬੂ ਕੀਤੇ ਗਏ ਵਿਅਕਤੀਆਂ ਦੀ ਪਹਿਚਾਣ ਗੁਰਬੀਰ ਸਿੰਘ ਪੁੱਤਰ ਹਰਜਿੰਦਰ ਸਿੰਘ, ਭਗਵੰਤ ਸਿੰਘ ਪੁੱਤਰ ਰਵੇਲ ਸਿੰਘ, ਬਲਵਿੰਦਰ ਸਿੰਘ ਪੁੱਤਰ ਫਕੀਰ ਚੰਦ, ਵਾਸੀ ਪਿੰਡ ਕੋਟਲੀ ਸੱਕਾ ਹੋਈ।ਉਹਨਾਂ ਦੱਸਿਆ ਕਿ ਗੁਰਸੇਵਕ ਸਿੰਘ ਵੱਲੋਂ ਦੋ ਪ੍ਰਵਾਸੀ ਵਿਅਕਤੀਆਂ ਨੂੰ ਜਿਹੜੇ ਗੂੰਗੇ ਤੇ ਬੋਲੇ ਸਨ ਨੂੰ ਬੰਦੀ ਬਣਾ ਕੇ ਨਜਾਇਜ਼ ਸਰਾਬ ਕਢਵਾਉਣ ਦਾ ਧੰਦਾ ਕੀਤਾ ਜਾ ਰਿਹਾ ਸੀ।ਐਸ ਐਸ ਪੀ ਸਾਹਬ ਨੇ ਦੱਸਿਆ ਕਿ ਗੁਰਸੇਵਕ ਸਿੰਘ ਖਿਲਾਫ਼ ਪਹਿਲਾਂ ਹੀ ਪੰਜ ਅਤੇ ਭਗਵੰਤ ਸਿੰਘ ਖਿਲਾਫ਼ 10 ਮੁੱਕਦਮੇ ਦਰਜ ਹਨ। ਉਕਤ ਵਿਅਕਤੀਆਂ ਖਿਲਾਫ਼ ਇਸ ਮਾਮਲੇ ਵਿੱਚ ਵੀ ਮੁੱਕਦਮਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਆਰੰਭ ਕੀਤੀ ਗਈ।