ਕੋਰੋਨਾ ਵੈਕਸੀਨ ਦੂਸਰਾ ਪੜਾਅ : 4 ਲੱਖ ਤੋਂ ਵੱਧ ਲੋਕਾਂ ਨੂੰ ਦਿੱਤੀ ਗਈ ਪਹਿਲੀ ਡੋਜ਼, ਅੱਜ ਸਿਹਤ ਮੰਤਰੀ ਲਗਵਾਉਣਗੇ ਵੈਕਸੀਨ

02

March

2021

ਨਵੀਂ ਦਿੱਲੀ, 2 ਮਾਰਚ - ਭਾਰਤ ’ਚ ਕੋਰੋਨਾ ਵਾਇਰਸ ਟੀਕਾਕਰਨ ਦਾ ਦੂਸਰਾ ਪੜਾਅ ਸੋਮਵਾਰ ਨੂੰ ਸ਼ੁਰੂ ਹੋ ਗਿਆ। ਪਹਿਲੇ ਦਿਨ ਪੀ.ਐਮ. ਮੋਦੀ ਨੇ ਟੀਕਾ ਲਗਵਾਇਆ। ਅੱਜ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਤੇ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਕੋਰੋਨਾ ਦਾ ਟੀਕਾ ਲਗਵਾਉਣਗੇ। ਵੈਕਸੀਨ ਦੇ ਪਹਿਲੇ ਦਿਨ ਹੀ ਦੇਸ਼ ਦੇ 4 ਲੱਖ 27 ਹਜ਼ਾਰ 72 ਲੋਕਾਂ ਨੂੰ ਵੈਕਸੀਨ ਦੀ ਪਹਿਲੀ ਡੋਜ਼ ਦਿੱਤੀ ਗਈ।