ਬਿਲਡਿੰਗ ਡਿਜ਼ਾਇਨਰ ਐਸੋਸੀਏਸ਼ਨ ਰਜਿ. ਪੰਜਾਬ ਵੱਲੋਂ ਮਜ਼ਦੂਰ ਕਿਸਾਨ ਅੰਦੋਲਨ ਦਾ ਸਮਰਥਨ

10

December

2020

ਕੁਰਾਲੀ, 10 ਦਸੰਬਰ (ਰਾਜੀਵ ਸਿੰਗਲਾ/ਪਰਮਜੀਤ ਸਿੰਘ) ਬਿਲਡਿੰਗ ਡਿਜ਼ਾਇਨਰ ਐਸੋਸੀਏਸ਼ਨ ਰਜਿ. ਪੰਜਾਬ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਜਸਮੀਤ ਸਿੰਘ ਦੀ ਅਗਵਾਈ ਵਿੱਚ ਹੋਈ। ਮੀਟਿੰਗ ਵਿੱਚ ਸਰਬਸੰਮਤੀ ਨਾਲ ਭਾਰਤ ਸਰਕਾਰ ਵੱਲੋਂ ਜਾਰੀ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਵੱਲੋਂ ਦਿੱਲੀ ਵਿਖੇ ਦਿੱਤੇ ਜਾ ਰਹੇ ਧਰਨੇ ਨੂੰ ਸਮਰਥਨ ਦੇਣ ਦਾ ਫੈਸਲਾ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੂਬਾ ਜਨਰਲ ਸਕੱਤਰ ਰਜਿੰਦਰ ਸਿੰਘ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਬਣਾਏ ਗਏ ਤਿੰਨ ਖੇਤੀ ਬਿੱਲਾਂ ਨੂੰ ਰੱਦ ਕਰਨ ਸਬੰਧੀ ਪਿਛਲੇ ਕਈ ਦਿਨਾਂ ਤੋਂ ਕਿਸਾਨਾਂ ਵੱਲੋਂ ਦਿੱਲੀ ਵਿਖੇ ਦਿੱਤੇ ਜਾ ਰਹੇ ਧਰਨੇ ਨੂੰ ਪੂਰਨ ਸਮਰਥਨ ਦਿੰਦੇ ਹੋਏ, ਭਾਰਤ ਬੰਦ ਨੂੰ ਵੀ ਪੂਰਨ ਹਮਾਇਤ ਦਿੱਤੀ ਗਈ। ਇਨ੍ਹਾਂ ਬਿੱਲਾਂ ਨਾਲ ਇਕੱਲੇ ਕਿਸਾਨ ਹੀ ਨਹੀਂ ਸਾਰਾ ਸਮਾਜ ਹੀ ਪ੍ਰਭਾਵਤ ਹੋਵੇਗਾ। ਪਰਮਜੀਤ ਸਿੰਘ ਮੀਤ ਪ੍ਰਧਾਨ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਇਨ੍ਹਾਂ ਜਨਤਾ ਵਿਰੋਧੀ ਬਿੱਲਾਂ ਨੂੰ ਜਲਦ ਤੋਂ ਜਲਦ ਵਾਪਸ ਲੈਣਾ ਚਾਹੀਦਾ ਹੈ, ਤਾਂ ਜੋ ਇਹ ਅੰਦੋਲਨ ਛੇਤੀ ਖਤਮ ਹੋ ਸਕੇ ਤੇ ਠੰਡ ਦੇ ਮੌਸਮ ਵਿੱਚ ਬਜ਼ੂਰਗ, ਔਰਤਾਂ ਤੇ ਬੱਚੇ ਆਪਣੇ ਘਰ ਜਾ ਸਕਣ। ਇਸ ਮੌਕੇ ਕਰਨੈਲ ਸਿੰਘ ਰੋਪੜ ਸੀ. ਮੀਤ ਪ੍ਰਧਾਨ, ਮੁਕੇਸ਼ ਕੁਮਾਰ, ਰਣਵੀਰ ਸਿੰਘ ਖਰੜ, ਗੁਰਿੰਦਰ ਸ਼ਾਹੀ ਤੇ ਜਸਭਿੰਦਰ ਸਿੰਘ ਅਮਲੋਹ ਕਾਰਜਕਾਰੀ ਮੈਂਬਰ, ਅਵਤਾਰ ਸਿੰਘ ਖਰੜ ਖਜ਼ਾਨਚੀ, ਓ.ਪੀ. ਸਚਦੇਵਾ ਪ੍ਰਚਾਰ ਸਕੱਤਰ ਫਤਿਹਗੜ੍ਹ ਸਾਹਿਬ, ਕੁਲਵਿੰਦਰ ਸਿੰਘ ਖਰੜ, ਹਰਪ੍ਰੀਤ ਸਿੰਘ ਰੋਪੜ, ਦਿਵਾਨ ਚੰਦ ਜ਼ਿਲ੍ਹਾ ਪ੍ਰਧਾਨ ਖੰਨਾ, ਵਿਨੋਦ ਬਜਾਜ ਰਾਜਪੁਰਾ, ਸਤਨਾਮ ਸਿੰਘ ਜ਼ਿਲ੍ਹਾ ਪ੍ਰਧਾਨ ਰਾਜਪੁਰਾ, ਧਰਮਿੰਦਰ ਸਿੰਘ ਕਾਰਜਕਾਰੀ ਜ਼ਿਲ੍ਹਾ ਪ੍ਰਧਾਨ ਸੰਗਰੂਰ, ਐਨ ਕੇ ਨਾਕੜਾ ਹੁਸ਼ਿਆਰਪੁਰ, ਜਸਵੰਤ ਸਿੰਘ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਆਦਿ ਹਾਜ਼ਰ ਸਨ।