ਸਮਸ਼ਾਨ ਭੂੰਮੀ ਦਾ ਨਵੀਨੀਕਰਨ ਦਾ ਹਲਕਾ ਵਿਧਾਇਕ ਕਾਕਾ ਰਣਦੀਪ ਸਿੰਘ ਨੇ ਕੀਤਾ ਉਦਘਾਟਨ

10

December

2020

ਮੰਡੀ ਗੋਬਿੰਦਗੜ੍ਹ, 10 ਦਸੰਬਰ (ਮੁਖਤਿਆਰ ਸਿੰਘ/ਹਰਜਿੰਦਰ ਧੀਮਾਨ)- ਸਵਰਗਧਾਮ ਸੇਵਾ ਸੰਮਤੀ ਮੰਡੀ ਗੋਬਿੰਦਗੜ• ਵਲੋ ਸੰਮਤੀ ਦੇ ਪ੍ਰਧਾਨ ਅਨਿਲ ਸਿੰਗਲਾ ਜੀ ਦੇ ਉਦਮ ਸਦਕਾ ਸੰਮਤੀ ਦੇ ਅਹੁੱਦੇਦਾਰਾਂ ਦੇ ਸਹਿਯੋਗ ਨਾਲ ਜੱਸੜਾਂ ਵਾਲੇ ਸੂਏ ਤੇ ਬਣੀ ਸਮਸ਼ਾਨ ਭੂੰਮੀ ਨੂੰ ਨਗਰ ਕੋਸਲ ਗੋਬਿੰਦਗੜ• ਅਤੇ ਸ਼ਹਿਰ ਦੇ ਦਾਨੀ ਪੁਰਸ਼ਾਂ ਦੇ ਸਹਿਯੋਗ ਨਾਲ ਨਵੀਨੀਕਰਣ ਕਰਂਨ ਦਾ ਵਧੀਆ ਉਦਮ ਕੀਤਾ ਹੈ ਜਿਸ ਦੇ ਦਫਤਰ ਦਾ ਉਦਘਾਟਨ ਕਰਨ ਲਈ ਹਲਕਾ ਵਿਧਾਇਕ ਕਾਕਾ ਰਣਦੀਪ ਸਿੰਘ ਵਿਸ਼ੇਸ਼ ਤੋਰ ਤੇ ਪੁੱਜੇ ਜਿਨ੍ਹਾਂ ਦਾ ਮੰਡੀ ਗੋਬਿੰਦਗੜ• ਪੁੱਜਣ ਤੇ ਸਵਰਗਧਾਮ ਸੇਵਾ ਸੰਮਤੀ ਦੇ ਸਮੂਹ ਅਹੁੱਦੇਦਾਰਾਂ ਵਲੋਂ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ ਇਸ ਮੋਕੇ ਉਨ੍ਹਾਂ ਦੇ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਸੰਜੀਵ ਦੱਤਾ, ਮਾਰਕੀਟ ਕਮੇਟੀ ਅਮਲੋਹ ਦੇ ਚੇਅਰਮੈਨ ਜਸਮੀਤ ਸਿੰਘ ਰਾਜਾ, ਵਾਈਸ ਚੇਅਰਮੈਨ ਰਜਿੰਦਰ ਬਿੱਟੂ, ਚੇਅਰਮੈਨ ਬਲਦੇਵ ਕ੍ਰਿਸ਼ਨ ਹਸੀਜ਼ਾ, ਡਾਕਟਰ ਮਨਮੋਹਨ ਕੋਸ਼ਲ, ਅਰਵਿੰਦ ਸਿੰਗਲਾ, ਨੰਬਰਦਾਰ ਬਲਕਾਰ ਸਿੰਘ, ਜੱਸੀ ਭੁੱਲਰ ਤੋਂ ਇਲਾਵਾ ਹੋਰ ਵੀ ਕਾਂਗਰਸੀ ਵਰਕਰ ਅਤੇ ਪ੍ਰਸਾਸ਼ਿਨਕ ਅਫਸਰ ਮੋਜੂਦ ਸਨ ਉਦਘਾਟਨ ਕਰਨ ਉਪਰੰਤ ਹਲਕਾ ਵਿਧਾਇਕ ਕਾਕਾ ਰਣਦੀਪ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਇਸ ਸਮਸ਼ਾਨ ਭੂੰਮੀ ਦਾ ਨਵੀਨੀਕਰਨ ਕਰਨ ਲਈ ਨਗਰ ਕੋਸਲ ਵਲੋਂ ਕਰੀਬ ਦੋ ਕਰੋੜ ਰੁਪਏ ਲਗਾਏ ਜਾ ਰਹੇ ਹਨ ਅਤੇ ਇਸ ਨੇਕ ਕੰਮ ਵਿਚ ਕੁੱਝ ਸੰਸਥਾਵਾਂ ਵੀ ਮਦਦ ਕਰਨ ਰਹੀਆਂ ਹਨ ਸਵਰਗਧਾਮ ਸੇਵਾ ਸੰਮਤੀ ਵਲੋਂ ਕਰੋੜਾਂ ਰੁਪਏ ਦੀ ਲਾਗਤ ਨਾਲ ਸਮਸ਼ਾਨ ਭੂੰਮੀ ਦਾ ਨਕਸ਼ਾ ਹੀ ਬਦਲ ਦਿਤਾ ਹੈ, ਸੰਮਤੀ ਵਲੋਂ ਸਸਕਾਰ ਕਰਨ ਵਾਲੀਆਂ ਚਿਖਾਵਾਂ ਵਿਚ ਵਾਧਾ ਕਰ ਦਿਤਾ ਹੈ ਅਤੇ ਲੋਕਾਂ ਦੀ ਸਹੂਲਤ ਲਈ ਨਵੀਂ ਪਾਰਕਿੰਗ ਅਤੇ ਹੋਰ ਸਹੂਲਤਾਂ ਵੀ ਦਿਤੀਆਂ ਜਾ ਰਹੀਆਂ ਹਨ, ਅਤੇ ਛੇਤੀ ਹੀ ਪ੍ਰਦੂਸ਼ਣ ਤੋ ਬਚਨ ਲਈ ਇਲੈਕਟਰੋਨਿਕ ਭੱਠੀਆਂ ਵੀ ਲਗਾਈਆਂ ਜਾ ਰਹੀਆਂ ਜਿਸ ਦੀ ਪਰਪੋਜਲ ਤਿਆਰ ਕੀਤੀ ਜਾ ਰਹੀ ਹੈ ਅਤੇ ਛੇਤੀ ਹੀ ਇਹ ਕੰਮ ਸਿਰੇ ਚਾੜ ਦਿਤਾ ਜਾਵੇਗਾ।