ਕਰਜ਼ੇ ਕਾਰਨ ਨੌਜਵਾਨ ਕਿਸਾਨ ਨੇ ਖ਼ੁਦਕੁਸ਼ੀ ਕੀਤੀ

10

December

2020

ਲਹਿਰਾਗਾਗਾ, 10 ਦਸੰਬਰ ਨੇੜਲੇ ਪਿੰਡ ਭੁਟਾਲ ਕਲਾਂ ਵਿੱਚ ਕਰਜ਼ੇ ਕਾਰਨ ਕਿਸਾਨ ਜਗਰਾਜ ਸਿੰਘ ਜੋਗਾ (25) ਪੁੱਤਰ ਮਰਹੂਮ ਅਮਰੀਕ ਸਿੰਘ ਨੇ ਖੇਤ ਦੇ ਟਿਊਬਵੈੱਲ ਵਾਲੇ ਕਮਰੇ ਵਿੱਚ ਫਾਹਾ ਲੈ ਲਿਆ। ਉਹ ਆਪਣੇ ਖੇਤ ਰੇਹ ਖਿਡਾਉਣ ਗਿਆ ਸੀ ਪਰ ਸਿਰ ਚੜ੍ਹੇ ਕਰਜ਼ੇ ਕਰਕੇ ਪ੍ਰੇਸ਼ਾਨ ਰਹਿੰਦਾ ਸੀ। ਉਹ ਕਬੱਡੀ ਦਾ ਸਿਰਕੱਢ ਖਿਡਾਰੀ ਸੀ। ਉਹ ਆਪਣੇ ਪਿੱਛੇ ਪਤਨੀ ਅਤੇ ਤਿੰਨ ਸਾਲ ਦਾ ਬੱਚਾ ਛੱਡ ਗਿਆ ਹੈ। ਜਗਰਾਜ ਸਿੰਘ ਦੇ ਪਿਤਾ ਦੀ ਮੌਤ ਕੈਂਸਰ ਕਰਕੇ ਪਹਿਲਾਂ ਹੀ ਹੋ ਚੁੱਕੀ ਹੈ ਅਤੇ ਉਹ ਮਾਪਿਆਂ ਦਾ ਇੱਕਲੌਤਾ ਪੁੱਤਰ ਸੀ। ਥਾਣਾ ਮੁੱਖੀ ਇੰਸਪੈਕਟਰ ਵਿਜੈ ਪਾਲ ਨੇ ਦੱਸਿਆ ਕਿ ਪਰਿਵਾਰ ਨੇ ਇਸ ਘਟਨਾ ਦੀ ਪੁਲੀਸ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ।