ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਵਿਖੇ ''ਸਮਾਜ ਦੀਆਂ ਭ੍ਰਿਸ਼ਟ ਕਾਰਜ ਪ੍ਰਣਾਲੀਆਂ ਸੰਬੰਧੀ ਜਾਗਰੂਕਤਾ'' ਵਿਸ਼ੇ ਤੇ ਵੈਬੀਨਾਰ ਕਰਵਾਇਆ ਗਿਆ

29

October

2020

ਲੁਧਿਆਣਾ, 29 ਅਕਤੂਬਰ (ਇੰਦਰਜੀਤ ਸਿੰਘ) ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਵਿਖੇ ਆਰਥਿਕ ਅਪਰਾਧ ਸ਼ਾਖਾ ਵਿਜੀਲੈਂਸ ਬਿਊਰੋ ਪੰਜਾਬ ਲੁਧਿਆਣਾ ਦੇ ਸਹਿਯੋਗ ਨਾਲ ''ਸਮਾਜ ਦੀਆਂ ਭ੍ਰਿਸ਼ਟ ਕਾਰਜ ਪ੍ਰਣਾਲੀਆਂ ਸੰਬੰਧੀ ਜਾਗਰੂਕਤਾ'' ਵਿਸ਼ੇ ਤੇ ਵੈਬੀਨਾਰ ਕਰਵਾਇਆ ਗਿਆ ਜਿਸ ਵਿੱਚ ਮੁੱਖ ਵਕਤਾ ਸ. ਅਮਰਜੀਤ ਸਿੰਘ ਬਾਜਵਾ (ਐੱਸ.ਐੱਸ.ਪੀ. ਵਿਜੀਲੈਂਸ, ਈ.ਓ.ਵਿੰਗ ਲੁਧਿਆਣਾ) ਅਤੇ ਵਕਤਾ ਸ. ਕਰਮਵੀਰ ਸਿੰਘ (ਡੀ.ਐੱਸ.ਪੀ. ਵਿਜੀਲੈਂਸ, ਈ.ਓ.ਵਿੰਗ ਲੁਧਿਆਣਾ) ਨੇ ਸਮਾਜ ਦੀਆਂ ਭ੍ਰਿਸ਼ਟ ਕਾਰਜ ਪ੍ਰਣਾਲੀਆਂ ਸੰਬੰਧੀ ਵਿਚਾਰ ਪੇਸ਼ ਕੀਤੇ। ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸ੍ਰ. ਰਣਜੋਧ ਸਿੰਘ ਅਤੇ ਕਾਲਜ ਪ੍ਰਿੰਸੀਪਲ ਡਾ. ਇੰਦਰਜੀਤ ਕੌਰ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ।ਸ. ਅਮਰਜੀਤ ਸਿੰਘ ਬਾਜਵਾ ਨੇ ਅਪਣੇ ਵਿਚਾਰ ਪੇਸ਼ ਕਰਦੇ ਕਿਹਾ ਕਿ ਸਮਾਜ ਵਿੱਚੋਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਸਾਨੂੰ ਸਾਰਿਆਂ ਨੂੰ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ ਸਾਨੂੰ ਕਦੀ ਵੀ ਕਿਸੇ ਕਰਮਚਾਰੀ ਤੋਂ ਕੰਮ ਕਰਵਾਉਣ ਲਈ ਉਸਨੂੰ ਰਿਸ਼ਵਤ ਨਹੀਂ ਦੇਣੀ ਚਾਹੀਦੀ ਅਤੇ ਸਾਡੇ ਕਰਮਚਾਰੀਆਂ ਨੂੰ ਵੀ ਆਪਣਾ ਕੰਮ ਇਮਾਨਦਾਰੀ ਨਾਲ ਕਰਨਾ ਚਾਹੀਦਾ ਹੈ। ਸ. ਕਰਮਵੀਰ ਸਿੰਘ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਚੌਕਸੀ ਜਾਗਰੂਕਤਾ ਹਫਤਾ 27 ਅਕਤੂਬਰ ਤੋਂ 02 ਨਵੰਬਰ 2020ਤੱਕ ਮਨਾ ਰਿਹਾ ਹੈ ਇਸ ਜਾਗਰੂਕਤਾ ਮੁਹਿੰਮ ਰਾਹੀਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਮ ਲੋਕਾਂ ਨੂੰ ਐਨਾਂ ਚੇਤੰਨ ਕਰ ਸਕੀਏ ਕਿ ਅਸੀਂ ਸਾਰੇ ਮਿਲ ਕੇ ਭ੍ਰਿਸ਼ਟਾਚਾਰ ਦਾ ਵਿਰੋਧ ਕਰੀਏ। ਸ. ਰਣਜੋਧ ਸਿੰਘ ਨੇ ਕਿਹਾ ਕਿ ਵਿਜੀਲੈਂਸ ਬਿਊਰੋ ਦਾ ਇਹ ਬਹੁਤ ਵਧੀਆਂ ਉਪਰਾਲਾ ਹੈ ਭ੍ਰਿਸਟਾਚਾਰ ਮੁਕਤ ਸਮਾਜ ਦਾ ਸੁਪਨਾ ਸੱਚ ਕਰਨ ਦਾ ਸਾਨੂੰ ਸਾਰਿਆਂ ਨੂੰ ਬਿਊਰੋ ਦੀ ਇਸ ਮੁਹਿੰਮ ਵਿੱਚ ਸਾਥ ਦੇਣਾ ਚਾਹੀਦਾ ਹੈ।ਮੈਡਮ ਪ੍ਰਿੰਸੀਪਲ ਨੇ ਸਮਾਜ ਦੇ ਹਰ ਖੇਤਰ ਵਿੱਚ ਫੈਲੀ ਭ੍ਰਿਸ਼ਟਾਚਾਰ ਦੀ ਗੱਲ ਕਰਦਿਆਂ ਕਿਹਾ ਕਿ ਸਾਡੀ ਤ੍ਰਾਸਦੀ ਹੈ ਕਿ ਅਸੀਂ ਐਨੀ ਵਿਗਿਆਨਕ ਤਰੱਕੀ ਕਰਨ ਦੇ ਬਾਵਜੂਦ ਵੀ ਇਸ ਸਮੱਸਿਆ ਨੂੰ ਹੱਲ ਕਰਨ ਵਿੱਚ ਸਫ਼ਲ ਨਹੀਂ ਹੋਏ,ਸਾਨੂੰ ਆਰਥਿਕ ਅਪਰਾਧ ਸ਼ਾਖਾ ਨੂੰ ਸਹਿਯੋਗ ਦੇਣਾ ਚਾਹੀਦਾ ਹੈ।ਕਾਲਜ ਦੇ ਪੰਜਾਬੀ ਵਿਭਾਗ ਤੋਂ ਡਾ.ਹਰਬਿੰਦਰ ਕੌਰ ਨੇ ਸਮਾਜ ਵਿੱਚ ਔਰਤਾਂ ਨਾਲ ਹੋ ਰਹੇ ਭ੍ਰਿਸ਼ਟਾਚਾਰ ਦੇ ਸੰਬੰਧ ਵਿੱਚ ਵਿਚਾਰ ਪੇਸ਼ ਕੀਤੇ। ਅੰਤ ਵਿੱਚ ਸ. ਗੁਰਚਰਨ ਸਿੰਘ ਲੋਟੇ ਜੀ ਨੇ ਔਨ ਲਾਈਨ ਜੁੜੇ ਸਾਰਿਆਂ ਦਾ ਧੰਨਵਾਦ ਕੀਤਾ।Converted from Satluj to Un