ਤਿਉਹਾਰਾਂ ਦਾ ਸੀਜ਼ਨ: ਡੀਸੀ ਨੇ ਵਿਆਪਕ ਕੋਵਿਡ-19 ਟੈਸਟਿੰਗ ਦੇ ਦਿੱਤੇ ਨਿਰਦੇਸ਼

29

October

2020

ਐਸ.ਏ.ਐਸ.ਨਗਰ, 29 ਅਕਤੂਬਰ (ਗੁਰਪ੍ਰੀਤ ਸਿੰਘ ਤੰਗੌਰੀ) ਚੱਲ ਰਹੇ ਤਿਉਹਾਰਾਂ ਦੇ ਸੀਜ਼ਨ ਵਿੱਚ ਜਨਤਕ ਮੀਟਿੰਗਾਂ, ਆਪਸੀ ਮੇਲ-ਜੋਲ ਅਤੇ ਸਮਾਜਿਕ ਇੱਕਠਾਂ ਕਾਰਨ ਨੋਵਲ ਕੋਰੋਨਾਵਾਇਰਸ ਦੇ ਸੰਚਾਰ ਵਿੱਚ ਵਾਧੇ ਦੀ ਸੰਭਾਵਨਾ ਲਈ ਕੋਈ ਜੋਖ਼ਮ ਨਾ ਲੈਂਦਿਆਂ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਸਿਵਲ ਸਰਜਨ ਦਫ਼ਤਰ ਨੂੰ ਆਉਣ ਵਾਲੇ ਪੰਦਰਵਾੜੇ ਵਿੱਚ ਵਿਆਪਕ ਨਮੂਨੇ ਲੈਣ ਦੇ ਨਿਰਦੇਸ਼ ਦਿੱਤੇ। ਕੋਵਿਡ ਦੇ ਮਾਮਲੇ ਲਗਾਤਾਰ ਘੱਟਣ ਨਾਲ ਬਹੁਤ ਸਾਰੇ ਲੋਕਾਂ ਨੂੰ ਇੰਝ ਜਾਪਣ ਲੱਗਾ ਹੈ ਕਿ ਕੋਵਿਡ ਦਾ ਖ਼ਤਰਾ ਹੁਣ ਟੱਲ ਗਿਆ ਹੈ। ਅਸੀਂ ਸਾਰੇ ਵੀ ਇਹੀ ਇੱਛਾ ਅਤੇ ਅਰਦਾਸ ਕਰਦੇ ਹਾਂ ਪਰ ਅਸੀਂ ਕੋਈ ਜੋਖ਼ਮ ਨਹੀਂ ਲੈ ਸਕਦੇ। ਸ੍ਰੀ ਦਿਆਲਨ ਨੇ ਕਿਹਾ, “ਅਸੀਂ ਕੋਵਿਡ-19 ਨੂੰ ਤਿਉਹਾਰਾਂ ਵਿਚ ਵਿਗਾੜ ਨਹੀਂ ਪਾਉਣ ਦੇਵਾਂਗੇ, ਅਸੀਂ ਉਦੋਂ ਤੱਕ ਸੁਰੱਖਿਆ ਨਿਯਮਾਂ ਨੂੰ ਅਪਣਾਉਣਾ ਨਹੀਂ ਛੱਡਾਂਗੇ, ਜਦੋਂ ਤੱਕ ਵਾਇਰਸ ਖ਼ਤਮ ਨਹੀਂ ਹੋ ਜਾਂਦਾ।” ਲੋਕਾਂ ਨੂੰ ਵਧੇਰੇ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਸੁਰੱਖਿਆ ਪ੍ਰੋਟੋਕੋਲਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਉਹਨਾਂ ਨੇ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਅਤੇ ਨੇੜਲੇ ਖੇਤਰਾਂ ਵਿੱਚ ਸਿਹਤ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਕਿਹਾ। ਉਨ•ਾਂ ਸਥਾਨਕ ਸਿਹਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਮਿਠਾਈਆਂ, ਖਾਣ ਵਾਲੀਆਂ ਚੀਜ਼ਾਂ, ਰੋਸ਼ਨੀ ਵਾਲੇ ਯੰਤਰ /ਬਿਜਲੀ ਉਪਕਰਣਾਂ ਦੀ ਵਿਕਰੀ ਵਾਲੀਆਂ ਦੁਕਾਨਾਂ 'ਤੇ ਵਿਸ਼ੇਸ਼ ਧਿਆਨ ਦੇ ਕੇ ਬਾਜ਼ਾਰਾਂ ਵਿੱਚ ਵਿਸ਼ੇਸ਼ ਟੈਸਟਿੰਗ ਕੈਂਪ ਲਗਾਉਣ ਕਿਉਂਜੋ ਆਉਣ ਵਾਲੇ ਦਿਨਾਂ ਵਿੱਚ ਇਨ•ਾਂ ਦੁਕਾਨਾਂ ਵਿੱਚ ਵਧੇਰੇ ਭੀੜ ਹੋਣ ਦੀ ਸੰਭਾਵਨਾ ਹੈ। ਜ਼ਿਲ•ਾ ਪੱਧਰ ਦੇ ਸਰਕਾਰੀ ਵਿਭਾਗਾਂ ਵਿੱਚ ਕੰਮ ਕਰਦੇ ਅਧਿਕਾਰੀ ਅਤੇ ਕਰਮਚਾਰੀ ਅਕਸਰ ਆਮ ਲੋਕਾਂ ਦੇ ਸੰਪਰਕ ਵਿੱਚ ਆਉਂਦੇ ਹਨ ਕਿਉਂਕਿ ਲੋਕ ਆਪਣਾ ਕੰਮ ਕਰਵਾਉਣ ਲਈ ਇਨ•ਾਂ ਦਫ਼ਤਰਾਂ ਵਿਚ ਆਉਂਦੇ ਰਹਿੰਦੇ ਹਨ। ਅਜਿਹੇ ਹਲਾਤਾਂ ਵਿੱਚ, ਵਾਇਰਸ ਫੈਲਣ ਦਾ ਜੋਖ਼ਮ ਹੋਰ ਵੱਧ ਜਾਂਦਾ ਹੈ। ਇਸ ਲਈ ਜ਼ਿਲ•ੇ ਦੇ ਵੱਖ-ਵੱਖ ਦਫ਼ਤਰਾਂ ਵਿਚ ਕੰਮ ਕਰਨ ਵਾਲੇ ਸਾਰੇ ਸਰਕਾਰੀ ਕਰਮਚਾਰੀਆਂ ਲਈ ਕੋਵਿਡ-19 ਟੈਸਟਿੰਗ ਲਾਜ਼ਮੀ ਕੀਤੀ ਗਈ ਹੈ। ਜ਼ਿਲ•ਾ ਪੱਧਰੀ ਦਫ਼ਤਰਾਂ ਦੇ ਕੰਟਰੋਲਿੰਗ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ 10 ਨਵੰਬਰ ਤੱਕ ਉਨ•ਾਂ ਦੇ ਸਟਾਫ਼ ਵੱਲੋਂ ਟੈਸਟ ਕਰਵਾਉਣ ਦੀ ਤਸਦੀਕ ਕਰਕੇ ਰਿਪੋਰਟ ਪੇਸ਼ ਕਰਨ। ਕਿਸੇ ਵੀ ਦਫ਼ਤਰ ਵਿਚ 50 ਤੋਂ ਵੱਧ ਕਰਮਚਾਰੀ ਹੋਣ ਦੇ ਮਾਮਲੇ ਵਿਚ, ਮੌਕੇ 'ਤੇ ਹੀ ਜਾਂਚ ਲਈ ਸਿਵਲ ਸਰਜਨ ਦਫ਼ਤਰ ਨੂੰ ਮੋਬਾਈਲ ਵੈਨ /ਟੈਸਟਿੰਗ ਟੀਮ ਮੁਹੱਈਆ ਕਰਵਾਉਣ ਲਈ ਨਿਰਦੇਸ਼ ਵੀ ਦਿੱਤੇ ਗਏ ਹਨ। ਇਸੇ ਤਰ•ਾਂ ਸਾਰੇ ਵਿਦਿਅਕ ਅਦਾਰਿਆਂ ਦੇ ਮੁਖੀਆਂ ਨੂੰ ਆਪਣੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਦੀ ਜਲਦ ਤੋਂ ਜਲਦ ਜਾਂਚ ਕਰਵਾਉਣ ਲਈ ਸਲਾਹ ਦਿੱਤੀ ਗਈ ਹੈ।