ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਨੇ ਸਿੱਖਿਆ ਮੰਤਰੀ ਪੰਜਾਬ ਨੂੰ ਯਾਦ ਪੱਤਰ ਭੇਜਕੇ ਕੀਤੀ ਮੰਗ

29

October

2020

ਲੁਧਿਆਣਾ, 29 ਅਕਤੂਬਰ (ਕੁਲਦੀਪ ਸਿੰਘ) ਪੰਜਾਬ ਦੇ ਸਿੱਖਿਆ ਮੰਤਰੀ ਸ਼੍ਰੀ ਵਿਜੇ ਇੰਦਰ ਸਿੰਗਲਾ ਦੀ ਪ੍ਰਵਾਨਗੀ ਅਨੁਸਾਰ ਸਿੱਖਿਆ ਸਕੱਤਰ ਪੰਜਾਬ ਸਰਕਾਰ ਵੱਲੋਂ ਸੈਂਕੜੇ ਕਿਲੋਮੀਟਰ ਦੂਰ ਦੁਰੇਡੇ ਥਾਵਾਂ ਤੇ ਕੰਮ ਕਰਦੇ ਬਹੁਤ ਸਾਰੇ ਪ੍ਰਿੰਸੀਪਲਾਂ ਅਤੇ ਮੁੱਖ ਅਧਿਆਪਕਾਂ ਦੀਆਂ ਪ੍ਰਤੀ ਬੇਨਤੀਆਂ ਅਨੁਸਾਰ ਪਿਛਲੇ ਛੇ ਸੱਤ ਮਹੀਨਿਆਂ ਦੌਰਾਨ ਉਨ੍ਹਾਂ ਦੀ ਰਿਹਾਇਸ਼ ਦੇ ਨਜ਼ਦੀਕ ਪੈੰਦੇ ਸਕੂਲਾਂ ਵਿੱਚ ਬਦਲੀਆਂ ਖਾਲੀ ਥਾਵਾਂ ਤੇ ਕੀਤੀਆਂ ਗਈਆਂ ਹਨ । ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸਬੰਧਤ ਪ੍ਰਿੰਸੀਪਲਾਂ ਤੇ ਮੁੱਖ ਅਧਿਆਪਕਾਂ ਨੂੰ ਆਪਣੇ ਨਵੇਂ ਸਕੂਲ ਵਿੱਚ ਹਫ਼ਤੇ ਦੇ ਪਹਿਲੇ 3 ਦਿਨ ਅਤੇ ਆਪਣੇ ਪੁਰਾਣੇ ਸਕੂਲ ਵਿੱਚ ਹਫ਼ਤੇ ਦੇ ਪਿਛਲੇ 3 ਦਿਨ ਹਾਜ਼ਰ ਰਹਿਣ ਦੀ ਹਦਾਇਤ ਕੀਤੀ ਗਈ ਹੈ । ਬਦਲੀ ਦੇ ਹੁਕਮਾਂ ਵਿੱਚ ਇਹ ਸ਼ਰਤ ਲਾਗੂ ਕਰਨ ਨਾਲ ਸਬੰਧਤ ਪ੍ਰਿੰਸੀਪਲਾਂ ਤੇ ਮੁੱਖ ਅਧਿਆਪਕਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਇਸ ਸਮੱਸਿਆ ਦੇ ਹੱਲ ਲਈ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾਈ ਪ੍ਰਧਾਨ ਸੁਰਿੰਦਰ ਕੁਮਾਰ ਪੁਆਰੀ , ਸੂਬਾਈ ਸਰਪ੍ਰਸਤ ਚਰਨ ਸਿੰਘ ਸਰਾਭਾ ' ਸੀਨੀਅਰ ਮੀਤ ਪ੍ਰਧਾਨ ਪ੍ਰੇਮ ਚਾਵਲਾ ,ਵਿੱਤ ਸਕੱਤਰ ਨਵੀਨ ਕੁਮਾਰ ਸਚਦੇਵਾ , ਸੂਬਾਈ ਪ੍ਰੈੱਸ ਸਕੱਤਰ ਪ੍ਰਵੀਨ ਕੁਮਾਰ ਲੁਧਿਆਣਾ ਤੇ ਸੂਬਾਈ ਜਨਰਲ ਸਕੱਤਰ ਬਲਕਾਰ ਵਲਟੋਹਾ ਨੇ ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਨੂੰ ਈ ਮੇਲ ਰਾਹੀਂ ਮੰਗ ਪੱਤਰ ਭੇਜ ਕੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਹੈ ਕਿ ਸਬੰਧਤ ਪਿੰਸੀਪਲਾਂ ਤੇ ਮੁੱਖ ਅਧਿਆਪਕਾਂ ਨੂੰ ਦੋ ਸਕੂਲਾਂ ਦਾ ਚਾਰਜ ਸੰਭਾਲਣ ਨਾਲ ਮੌਜੂਦਾ ਕਰੋਨਾ ਮਹਾਂਮਾਰੀ ਦੇ ਸੰਕਟ ਦੌਰਾਨ ਸਕੂਲ ਵਿੱਚ ਚਲਦੇ ਵਿਕਾਸ ਕਾਰਜਾਂ ਦੀ ਦੇਖ ਭਾਲ ਕਰਨ , ਵੱਖ ਵੱਖ ਕੰਮਾਂ ਦੀਆਂ ਚੈੱਕ ਰਾਹੀਂ ਅਦਾਇਗੀਆਂ ਕਰਨ ,ਅਧਿਆਪਕਾਂ ਨਾਲ ਸਬੰਧਤ ਮਸਲਿਆਂ ਦਾ ਨਿਪਟਾਰਾ ਕਰਨ ਅਤੇ ਵਿਦਿਆਰਥੀਆਂ ਦੀ ਆਨਲਾਈਨ ਪੜ੍ਹਾਈ ਦਾ ਲਗਾਤਾਰ ਮੁਲਾਂਕਣ ਕਰਨ ਆਦਿ ਮੁਸ਼ਕਲਾਂ ਪੇਸ਼ ਆ ਰਹੀਆਂ ਹਨ । ਇਸ ਉਪਰੰਤ ਜਾਣਕਾਰੀ ਦਿੰਦਿਆਂ ਮਨੀਸ਼ ਸ਼ਰਮਾ, ਹਰੀ ਦੇਵ, ਸੰਜੀਵ ਸ਼ਰਮਾ, ਟਹਿਲ ਸਿੰਘ ਸਰਾਭਾ ਨੇ ਦੱਸਿਆ ਕਿ ਵਿਭਾਗ ਵਿੱਚ 3582 , 6060 ਮਾਸਟਰ ਅਤੇ ਕੁੱਝ ਹੋਰ ਭਰਤੀਆ ਵਿੱਚੋਂ ਅਧਿਆਪਕਾਂ ਆਪਣੇ ਘਰਾਂ ਤੋਂ 200-250 ਕਿ.ਮੀ ਦੂਰ ਸੇਵਾਵਾਂ ਨਿਭਾ ਰਿਹਾ ਹੈ। ਇਸ ਤਰਾਂ ਇਹ ਅਧਿਆਪਕ ਆਪਣੇ ਘਰਾਂ ਤੋਂ ਕੋਹਾ ਦੂਰ ਆਪਣੀਆਂ ਸੇਵਾਵਾਂ ਦੇ ਰਹੇ ਹਨ ਅਤੇ ਇਹਨਾਂ ਸਭ ਲਈ ਕਰੋਨਾ ਲਾਗ ਦੌਰਾਨ ਘਰਾਂ ਤੋਂ ਦੂਰ ਡਿਊਟੀ ਕਰਨਾ ਵੱਡਾ ਸਮੱਸਿਆ ਹੈ।ਸਿੱਖਿਆ ਵਿਭਾਗ ਵੱਲੋਂ ਪਿਛਲੇ ਸ਼ੈਸਨ ਦੌਰਾਨ ਅਧਿਆਪਕਾਂ ਦੀ ਆਨਲਾਈਨ ਬਦਲੀ ਨੀਤੀ ਜਾਰੀ ਕਰਨ ਸਮੇਂ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਵੱਲੋਂ ਹਰ ਸਾਲ ਅਪ੍ਰੈਲ ਮਹੀਨੇ ਤੱਕ ਬਦਲੀਆ ਕਰਨ ਦਾ ਐਲਾਨ ਕੀਤਾ ਗਿਆ ਸੀ, ਪਰ ਇਸ ਸ਼ੈਸਨ ਦੌਰਾਨ ਲੰਘੇ ਅੱਠ ਮਹੀਨੇ ਦੌਰਾਨ ਇਸ ਕੰਮ ਨੂੰ ਠੰਡੇ ਬਸਤੇ ਪਾਉਂਦਿਆ ਲੋੜਵੰਦ ਅਧਿਆਪਕਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਗੋਰਮਿੰਟ ਸਕੂਲ ਟੀਚਰਜ਼ ਯੂਨੀਅਨ ਨੇ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਬਦਲੀਆਂ 'ਤੇ ਲੱਗੀ ਰੋਕ ਹਟਾ ਕੇ ਸਭ ਦੀਆਂ ਬਦਲੀਆ ਬਿਨਾਂ ਕਿਸੇ ਸ਼ਰਤ ਦੇ ਕੀਤੀਆਂ ਜਾਣ।ਆਗੂਆਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੱਥੇਬੰਦੀ ਸਰਕਾਰੀ ਸਕੂਲ ਤੇ ਸਿੱਖਿਆ ਮਾਰੂ ਨੀਤੀਆਂ ਦੇ ਵਿਰੋਧ ਵਜੋਂ ਹੋਰ ਤਿੱਖਾ ਸੰਘਰਸ਼ ਕਰੇਗੀ।ਇਸ ਸਮੇਂ ਪਰਮਿੰਦਰਪਾਲ ਸਿੰਘ ਰਾਮਗੜ੍ਹ, ਨਰਿੰਦਰਪਾਲ ਸਿੰਘ ਬੁਰਜ, ਜੋਰਾ ਸਿੰਘ ਬੱਸੀਆਂ, ਬਲਬੀਰ ਸਿੰਘ ਕੰਗ, ਗਿਆਨ ਸਿੰਘ ਦੋਰਾਹਾ, ਬਲਬੀਰ ਸਿੰਘ ਥਰੀਕੇ, ਸਤਵਿੰਦਰਪਾਲ ਸਿੰਘ ਪੀ.ਟੀ., ਬਲਵੰਤ ਸਿੰਘ ਦਾਦ, ਸ਼ਮਸ਼ੇਰ ਸਿੰਘ ਬੁਰਜ, ਦਰਸ਼ਨ ਸਿੰਘ ਮੋਹੀ, ਬਲਵਿੰਦਰ ਸਿੰਘ ਕੋਹਾੜਾ, ਗੁਰਮੇਲ ਸਿੰਘ ਸਰਾਭਾ, ਰਮਨਦੀਪ ਸਿੰਘ ਫੱਲੇਵਾਲ ਆਦਿ ਆਗੂ ਹਾਜਰ ਸਨ।