ਵਾਤਾਵਰਣ ਦਾ ਰਾਖਾ ਭੁਪਿੰਦਰ ਸਿੰਘ ਝੋਨੇ ਅਤੇ ਕਣਕ ਦੇ ਨਾੜ ਨੂੰ ਨਹੀਂ ਲਗਾ ਰਿਹਾ ਅੱਗ

28

October

2020

ਮਲੋਟ/ਗਿਦੜਵਾਹਾ, 28 ਅਕਤੂਬਰ (ਪ.ਪ)- ਖੇਤੀਬਾੜੀ ਵਿਭਾਗ ਦੀਆ ਪ੍ਰੇਰਣਾ ਸਦਕਾ ਬਲਾਕ ਗਿੱਦੜਬਾਹਾ ਅਧੀਨ ਆਉਂਦੇ ਪਿੰਡ ਗਿੱਦੜਬਾਹਾ ਦੇ ਅਗਾਹ ਵਧੂ ਕਿਸਾਨ ਸ਼੍ਰੀ ਭੁਪਿੰਦਰ ਸਿੰਘ ਪੁੱਤਰ ਜ਼ਸਵੰਤ ਸਿੰਘ ਜ਼ੋ ਕਿ ਕੁੱਲ 40 ਏਕੜ ਰਕਬੇ ਦੀ ਖੇਤੀ ਕਰਦਾ ਹੈ।ਇਸ ਕਿਸਾਨ ਵੱਲੋ ਕੁੱਲ 38 ਏਕੜ ਵਿੱਚ ਝੋਨੇ ਅਤੇ ਕਣਕ ਦੀ ਬਿਜਾਈ ਕੀਤੀ ਜਾਦੀ ਹੈ ਬਾਕੀ ਰਕਬੇ ਵਿੱਚ ਕਿਸਾਨ ਵੱਲਂੋ ਸਬਜੀਆ ਅਤੇ ਹਰੇ ਚਾਰੇ ਦੀ ਕਾਸ਼ਤ ਕੀਤੀ ਜਾਦੀ ਹੈ।ਅੱਜ ਤਂੋ ਤਿੰਨ ਸਾਲ ਪਹਿਲਾ ਪਰਾਲੀ ਪ੍ਰਬੰਧਨ ਲਈ ਗੱਠਾ ਬਣਾ ਕੇ ਕਣਕ ਦੀ ਬਿਜਾਈ ਸ਼ੁਰੂ ਕੀਤੀ। ਇਸ ਕਿਸਾਨ ਵੱਲੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨਾਲ ਤਾਲਮੇਲ ਕਰਕੇ ਹੈਪੀ ਸੀਡਰ ਦੀ ਖਰੀਦ ਕੀਤੀ ਗਈ ਅਤੇ ਵਿਭਾਗ ਵੱਲੋਂ 50 ਫੀਸਦੀ ਸਬਸਿਡੀ ਦਿੱਤੀ ਗਈ । ਸਭ ਤਂੋ ਪਹਿਲਾ ਕਿਸਾਨ ਗੱਠਾ ਬਣਾ ਕੇ ਪਰਾਲੀ ਦਾ ਪ੍ਰ੍ਰਬੰਧਨ ਕਰਦਾ ਸੀ ।ਹੁਣ ਦੋ ਸਾਲਾ ਤੋਂ ਅੱਧੀ ਪਰਾਲੀ ਗੱਠਾ ਬਣਾ ਕੇ ਅਤੇ ਅੱਧੀ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰਦਾ ਹੈ। ਜਦਂੋ ਕਿਸਾਨ ਵੱਲੋ ਪਹਿਲੀ ਵਾਰ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਗਈ ਤਾਂ ਕਿਸਾਨ ਦੇ ਮਨ ਵਿੱਚ ਡਰ ਸੀ ਕਿ ਪਤਾ ਕਿ ਇਸ ਤਰ੍ਹਾ ਬਿਜਾਈ ਕਰਨ ਨਾਲ ਕਣਕ ਦਾ ਕਿੰਨਾ ਕੁ ਝਾੜ ਹੋਣਾ ਪਰ ਜਦੋ ਝਾੜ ਸਾਹਮਣੇ ਆਇਆ ਤਾ ਪਰਾਲੀ ਖੇਤ ਵਿੱਚ ਦੱਬ ਕੇ ਬੀਜੀ ਕਣਕ ਅਤੇ ਅੱਗ ਲਗਾ ਕੇ ਬੀਜੀ ਕਣਕ ਦਾ ਝਾੜ 1 ਕੁਇੰਟਲ ਵੱਧ ਨਿਕਲਿਆ । ਉਸ ਤੋਂ ਬਾਅਦ ਕਿਸਾਨ ਨੇ ਅੱਜ ਤੱਕ ਆਪਣੇ ਖੇਤ ਵਿੱਚ ਝੋਨੇ ਦੀ ਪਰਾਲੀ ਅਤੇ ਕਣਕ ਦੇ ਨਾੜ ਨੂੰ ਅੱਗ ਨਹੀ ਲਗਾਈ। ਕਿਸਾਨ ਵੱਲੋ ਦੱਸਣ ਅਨੁਸਾਰ ਪਰਾਲੀ ਨੂੰ ਖੇਤ ਵਿੱਚ ਦੱਬਣ ਨਾਲ ਜਮੀਨ ਦੀ ਸਿਹਤ ਵਿੱਚ ਬਹੁਤ ਸੁਧਾਰ ਆਇਆ ਹੈ ਪਰਾਲੀ ਨੂੰ ਖੇਤ ਵਿੱਚ ਦੱਬਣ ਨਾਲ ਕਣਕ ਦੀ ਫਸਲ ਵਿੱਚ ਨਦੀਨਨਾਸ਼ਕ ਦਵਾਈਆ ਦੀ ਵਰਤੋ ਬਹੁਤ ਘੱਟ ਜਾਦੀ ਹੈ । ਕਣਕ ਦੀ ਫਸਲ ਵਿੱਚ ਖਾਦਾ ਦੀ ਵਰਤੋ ਵੀ ਘੱਟ ਕਰਨੀ ਪੈਦੀ ਹੈ ।ਇਹ ਕਿਸਾਨ ਹੋਰ ਕਿਸਾਨਾ ਲਈ ਪਰਾਲੀ ਨੂੰ ਅੱਗ ਨਾ ਲਗਾ ਕੇ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਵਿੱਚ ਯੋਗਦਾਨ ਪਾਉਣ ਲਈ ਪ੍ਰਰੇਨਾ ਸਰੋਤ ਦਾ ਕੰਮ ਕਰ ਰਿਹਾ ਹੈ ।ਕਿਸਾਨ ਵਲੋ ਸਮੂਹ ਕਿਸਾਨਾ ਨੂੰ ਬੇਨਤੀ ਕੀਤੀ ਗਈ ਕਿ ਕਿਸੇ ਵੀ ਕਿਸਾਨ ਵੀਰ ਵੱਲੋ ਆਪਣੇ ਖੇਤ ਵਿੱਚ ਸਾਉਣੀ ਅਤੇ ਹਾੜੀ ਰੁੱਤ ਵਿੱਚ ਅੱਗ ਨਾ ਲਗਾਈ ਜਾਵੇ ਤਾ ਜ਼ੋ ਵਾਤਾਵਰਨ ਸਾਫ ਰੱਖ ਕੇ ਕਰੋਨਾ ਬਿਮਾਰੀ ਨੂੰ ਖਤਮ ਕਰਨ ਵਿੱਚ ਯੋਗਦਾਨ ਪਾ ਸਕੀਏ।