''ਰਹਿਬਰ'' ਪ੍ਰੋਗਰਾਮ ਤਹਿਤ ਕੈਰੋ ਰੋਡ ਤੇ ਮਾਸਕ ਤੇ ਸੈਨੀਟਾਈਜਰ ਵੰਡੇ

28

October

2020

ਮਲੋਟ, 28 ਅਕਤੂਬਰ (ਪ.ਪ)- ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਰਹਿਬਰ ਪ੍ਰੋਗਰਾਮ ਤਹਿਤ ਤਹਿਸੀਲ ਮਲੋਟ ਅੰਦਰ ਐਸ.ਡੀ.ਐਮ ਗੋਪਾਲ ਸਿੰਘ ਦੀ ਅਗਵਾਈ ਵਿਚ 15 ਟੀਮਾਂ ਬਣਾਈਆਂ ਗਈਆਂ ਹਨ ਜਿਹਨਾਂ ਵਿਚ ਇਕ ਅਧਿਕਾਰੀ, ਇਕ ਸਮਾਜਸੇਵੀ ਆਗੂ ਤੇ ਇਕ ਸਿਵਲ ਸੁਸਾਇਟੀ ਦਾ ਮੈਂਬਰ ਲਿਆ ਗਿਆ ਹੈ। ਇਹ ਟੀਮਾਂ ਸ਼ਹਿਰ ਦੇ ਵੱਖ ਵੱਖ ਜਨਤਕ ਇਕੱਠ ਵਾਲੇ ਖੇਤਰਾਂ ਵਿਚ ਲੋਕਾਂ ਨੂੰ ਮਾਸਕ ਅਤੇ ਸੈਨੀਟਾਈਜਰ ਵੰਡ ਕੇ ਲਗਾਤਾਰ ਕੋਵਿਡ-19 ਪ੍ਰਤੀ ਜਾਗਰੂਕ ਕਰ ਰਹੀਆਂ ਹਨ। ਇਸੇ ਲੜੀ ਤਹਿਤੀ ਨਾਇਬ ਤਹਿਸੀਲਦਾਰ ਜੇਪੀ ਸਿੰਘ ਦੀ ਅਗਵਾਈ ਵਿਚ ਸਮਾਜਸੇਵੀ ਜੋਨੀ ਸੋਨੀ ਅਤੇ ਚਰਨਜੀਤ ਖੁਰਾਣਾ ਆਦਿ ਟੀਮ ਮੈਬਰਾਂ ਵੱਲੋਂ ਕੈਰੋ ਰੋਡ ਤੇ ਮਾਸਕ ਵੰਡੇ ਗਏ। ਇਸ ਮੌਕੇ ਟੀਮ ਨਾਲ ਜੀ.ਓ.ਜੀ ਤਹਿਸੀਲ ਮਲੋਟ ਦੇ ਇੰਚਾਰਜ ਵਰੰਟ ਅਫਸਰ ਹਰਪ੍ਰੀਤ ਸਿੰਘ ਵੀ ਹਾਜਰ ਸਨ। ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਸਿਹਤ ਵਿਭਾਗ ਲੋਕਾਂ ਨੂੰ ਕੋਵਿਡ ਮਹਾਂਮਾਰੀ ਤੋਂ ਬਚਾਉ ਅਤੇ ਬਿਮਾਰੀ ਦੀ ਹਾਲਤ ਵਿਚ ਸਹੀ ਇਲਾਜ ਦੇਣ ਲਈ ਲਗਾਤਾਰ ਯਤਨਸ਼ੀਲ ਹੈ। ਇਸ ਸਮੇਂ ਲੋਕ ਬਿਮਾਰੀ ਨੂੰ ਲੈ ਕੇ ਥੋੜਾ ਅਵੇਸਲੇ ਹੋ ਰਹੇ ਸਨ ਜਿਸ ਕਰਕੇ ਪੰਜਾਬ ਸਰਕਾਰ ਨੇ ਸਮਾਜਸੇਵੀਆਂ ਨੂੰ ਰਹਿਬਰ ਬਣਾ ਕੇ ਪਿੰਡਾਂ ਸ਼ਹਿਰਾਂ ਵਿਚ ਲਾਇਆ ਹੈ ਤਾਂ ਜੋ ਸਾਰੇ ਮਿਲ ਕੇ ਇਸ ਬਿਮਾਰੀ ਦਾ ਮੁਕਾਬਲਾ ਕਰ ਸਕੀਏ ਅਤੇ ਪੰਜਾਬ ਨੂੰ ਤੰਦਰੁਸਤ ਪੰਜਾਬ ਬਣਾ ਸਕੀਏ।