ਪ੍ਰਿੰਸੀਪਲ ਇਕਬਾਲ ਸਿੰਘ ਸੰਧੂ ਨੂੰ ਸਦਮਾ

28

October

2020

ਮਲੋਟ, 28 ਅਕਤੂਬਰ (ਪ.ਪ)- ਪੰਜਾਬ ਯੂਨੀਵਰਸਿਟੀ ਕਾਂਸਟੀਚੁਐਂਟ ਕਾਲਜ ਸਿੱਖਵਾਲਾ ਦੇ ਪ੍ਰਿੰਸੀਪਲ ਡਾ. ਇਕਬਾਲ ਸਿੰਘ ਸੰਧੂ ਨੂੰ ਉਸ ਵੇਲੇ ਸਦਮਾ ਲੱਗਾ ਜਦ ਉਨਾਂ ਦੇ ਪਿਤਾ ਸ.ਸੂਰਤ ਸਿੰਘ ਸੰਧੂ ਦਾ ਬੀਤੇ ਦਿਨੀ ਦਿਹਾਂਤ ਹੋ ਗਿਆ । ਉਨਾਂ ਦੇ ਅਕਾਲ ਚਲਾਣੇ ਤੇ ਯੂਨੀਵਰਸਿਟੀ ਅਧਿਕਾਰੀ, ਕਾਲਜਾਂ ਦੇ ਪ੍ਰਿੰਸੀਪਲ ਅਤੇ ਅਧਿਆਪਕ ਸਾਹਿਬਾਨ ਨੇ ਸਮੂਹ ਸੰਧੂ ਪਰਿਵਾਰ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕੀਤਾ । ਸ.ਸੂਰਤ ਸਿੰਘ ਸੰਧੂ ਨਮਿਤ ਅੰਤਿਮ ਅਰਦਾਸ 31 ਅਕਤੂਬਰ ਦਿਨ ਸ਼ਨੀਵਾਰ ਸਮਾਂ ਦੁਪਹਿਰ 12:30 ਵਜੇ ਨੂੰ ਉਹਨਾਂ ਦੇ ਨਿਵਾਸ ਅਸਥਾਨ ਪਿੰਡ ਝੋਰੜ ਖੇੜਾ ਨੇੜੇ ਅਬੋਹਰ ਵਿਖੇ ਹੋਵੇਗੀ ।