ਪਲਾਸਟੀਕ ਦੇ ਲਿਫਾਫਿਆਂ ਦੀ ਵਰਤੋਂ ਘੱਟ ਕਰਨ ਲਈ ਦੁਕਾਨਦਾਰਾ ਅਤੇ ਰੇਹੜੀ ਵਾਲੀਆਂ ਨੂੰ ਵੰਡੇ ਗਏ 500 ਅਖਬਾਰ ਦੇ ਲਿਫਾਫੇ

28

October

2020

ਫਾਜ਼ਿਲਕਾ, 28 ਅਕਤੂਬਰ (ਪ.ਪ) ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸ਼ਾਂ `ਤੇ ਨਗਰ ਕੋਂਸਲ ਦੀ ਬੀਟ ਪਲਾਸਟੀਕ ਮੁਹਿੰਮ ਤਹਿਤ ਸ਼ਹਿਰ ਵਿੱਚ ਪਲਾਸਟੀਕ ਦੇ ਲਿਫਾਫਿਆਂ ਦੀ ਵਰਤੋਂ ਘੱਟ ਕਰਨ ਲਈ ਸਵੱਛ ਭਾਰਤ ਮਿਸ਼ਨ ਅਧੀਨ ਨਗਰ ਕੋਂਸਲ ਫਾਜਿਲਕਾ ਦੇ ਮੋਟੀਵੇਟਰਾਂ ਵੱਲੋ ਵੇਸਟ ਪੇਪਰ (ਅਖਬਾਰ) ਤੋ 500 ਲਿਫਾਫੇ ਤਿਆਰ ਕਰਕੇ ਸ਼ਹਿਰ ਵਿੱਚ ਦੁਕਾਨਦਾਰਾ ਅਤੇ ਰੇਹੜੀ ਵਾਲੀਆਂ ਨੂੰ ਮੁਫਤ ਵੰਡੇ ਗਏ ਤਾਂ ਜ਼ੋ ਸ਼ਹਿਰ ਵਿੱਚ ਪਲਾਸਟਿਕ ਦੀ ਵਰਤੋ ਘੱਟ ਕੀਤੀ ਜਾ ਸਕੇ। ਇਸ ਮੋਕੇ ਕਾਰਜ ਸਾਧਕ ਅਫਸਰ ਨਗਰ ਕੋਂਸਲ ਫਾਜਿਲਕਾ ਸ੍ਰੀ ਰਜਨੀਸ਼ ਕੁਮਾਰ ਵੱਲੋਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਤਿਉਹਾਰਾਂ ਦੇ ਸੀਜਨ ਦੋਰਾਨ ਬਾਜਾਰ ਵਿੱਚ ਖਰੀਦਦਾਰੀ ਕਰਨ ਲਈ ਘਰੋ ਤੋ ਹੀ ਕੱਪੜੇ ਦਾ ਥੈਲਾ ਨਾਲ ਲੈ ਕੇ ਜਾਇਆ ਜਾਵੇ ਤਾਂ ਜ਼ੋ ਸ਼ਹਿਰ ਨੂੰ ਪਲਾਸਟੀਕ ਮੁੱਕਤ ਕੀਤਾ ਜਾ ਸਕੇ ਅਤੇੇ ਆਲੇ ਦੁਆਲੇ ਦੀ ਸਾਫ ਸਫਾਈ ਰੱਖੀ ਜਾਵੇ। ਉਨ੍ਹਾਂ ਕਿਹਾ ਕਿ ਨਗਰ ਕੋਂਸਲ ਦੇ ਵੇਸਟ ਕੂਲੇਕਟਰ ਨੂੰ ਗਿੱਲਾ ਅਤੇ ਸੁੱਕਾ ਕੂੜਾ ਅੱਲਗ ਅੱਲਗ ਦਿੱਤਾ ਜਾਵੇ। ਇਸ ਮੋਕੇ ਸੈਂਨਟਰੀ ਇੰਸਪੈਕਟਰ ਸ੍ਰੀ ਨਰੇਸ਼ ਖੇੜਾ, ਸੀ.ਐਫ ਗੁਰਵਿੰਦਰ ਸਿੰਘ ਹਾਜਰ ਰਹੇ।