ਕੋਰੋਨਾ, ਵੋਟਾ ਤੇ ਜਨਤਕ ਇਕੱਠ

24

October

2020

ਕੋਰਨਾ ਦੀ ਰਫ਼ਤਾਰ ਦੇਸ਼ ਵਿੱਚ ਪੂਰੇ ਜੋਬਨ ਉੱਤੇ ਹੈ।ਹਰ ਸਰਕਾਰ ਤੇ ਸਰਕਾਰੀ ਨੁਮਾਇੰਦਿਆਂ ਵੱਲੋਂ ਸਰਕਾਰੀ ਦਿਸ਼ਾ , ਨਿਰਦੇਸ਼ਾਂ ਦੀ ਪਾਲਣਾ ਦੀ ਗੱਲ ਕਹੀ ਜਾਂਦੀ ਹੈ, ਤਾਂ ਕਿ ਏਸ ਮਹਾਂਮਾਰੀ ਤੋ ਆਪਾ ਬੱਚ ਸਕੀਏ।ਪਰ ਜਦੋਂ ਕੀਤੇ ਵੀ ਵੋਟਾ ਦਾ ਸੀਜਨ ਸ਼ੁਰੂ ਹੁੰਦਾ ਤਾ ਕੋਰੋਨਾ ਨਾਲ ਕੀ ਕੋਈ ਸਮਝੌਤਾ ਹੋ ਜਾਂਦੇ।ਆਪਣੇ ਦੇਸ਼ ਭਾਰਤ ਦੀ ਰਾਜਨੀਤੀ ਦਾ ਇਕ ਗਜਬ ਹੀ ਅਸੂਲ ਹੈ ਕਿ ਜਦੋ ਵੀ ਕਿਸੇ ਵੱਡੇ ਨੇਤਾ ਦੀ ਜਾ ਚੋਣਾ ਸਭਾ ਹੋਣ ਤਾ ਉਹ ਰੈਲੀ ਤਾ ਹੀ ਕਾਮਯਾਬ ਮੰਨੀ ਜਾਂਦੀ ਹੈ ਜਦ ਤੱਕ ਉਸ ਵਿੱਚ ਲੋਕਾਂ ਦਾ ਜਨ ਸੈਲਾਬ ਨਾ ਉਮੜੇ ਤੇ ਆਪਾ ਸਾਰਿਆ ਇਹ ਸਭ ਬਾਖੂਬੀ ਵੇਖਿਆ ਤੇ ਰੈਲੀ ਜਾ ਜਨਤਕ ਇਕੱਠ ਕਰਨ ਲਗਿਆਂ ਜੋ ਲੋਕਲ ਨੇਤਾ ਹੁੰਦੇ ਨੇ ਆਪਣੀ ਪੂਰੀ ਤਾਕਤ ਲੋਕਾਂ ਦਾ ਇਕੱਠ ਵਿਖਾਣ ਵਿੱਚ ਝੋਕ ਦਿੰਦੇ ਹਨ ਤੇ ਜਦੋ ਇੱਕਠ ਕਰ ਲਿਤਾ ਜਾਦਾ ਤਾ ਹੀ ਸਾਡੇ ਨੇਤਾ ਭਾਸ਼ਣ ਤੇ ਮੰਚ ਸੰਚਾਲਨ ਕਰਦੇ ਹਨ ਕਿਉਂਕਿ ਖਾਲੀ ਕੁਰਸੀਆਂ ਅੱਗੇ ਤਾ ਉਹ ਕੁਝ ਬੋਲ ਨਹੀ ਸਕਦੇ ਤਾ ਕਰਕੇ ਇੱਕਠ ਕਰਨਾ ਬਹੁਤ ਜ਼ਰੂਰੀ ਹੈ। ਇੱਕਠ ਦੇ ਆਧਾਰ ਤੇ ਹੀ ਆਪਣੀ ਰਾਜਨੀਤਕ ਸਥਿਤੀ ਤੇ ਜਿੱਤ ਹਾਰ ਦਾ ਅੰਦਾਜ਼ਾ ਲਗਾਦੇ ਹਨ।ਜਦੋ ਦਾ ਬਿਹਾਰ ਵਿਚ ਚੋਣਾ ਦਾ ਬਿਗਲ ਵੱਜਿਆ ਤਾ ਜਨਤਕ ਸਭਾਵਾ ਤੇ ਇੱਕਠ ਦਾ ਆਯੋਜਨ ਹੋਣਾ ਸ਼ੁਰੂ ਹੋ ਗਿਆ ਤੇ ਹਜ਼ਾਰਾਂ ਲੱਖਾਂ ਦੀ ਤਾਦਾਦ ਵਿੱਚ ਲੋਕਾਂ ਨੂੰ ਇਸ ਵਿੱਚ ਸ਼ਾਮਲ ਕੀਤਾ ਜਾਦਾ ।ਜਦੋ ਏਨਾ ਇੱਕਠ ਹੋ ਜਾਦੇ ਤਾ ਉਥੇ ਸੁਭਾਵਿਕ ਹੈ ਕੋਰੋਨਾ ਦੇ ਦਿਸ਼ਾ ਨਿਰਦੇਸ਼ਾਂ ਦੀਆਂ ਧੱਜੀਆ ਉੜਨਾ, ਜੋ ਕਿ ਆਪਾ ਅਕਸਰ ਆਪਣੇ ਟੀ.ਵੀ ਸੈਟਾ ਉਤੇ ਵੇਖਦੇ ਹੀ ਰਹਿੰਦੇ ਹਾਂ।ਜਦੋ ਕਿਸੇ ਵੀ ਪਾਰਟੀ ਦੇ ਕਿਸੇ ਵੀ ਨੇਤਾ ਦੁਆਰਾ ਚੋਣ ਸਭਾ ਦਾ ਆਯੋਜਨ ਕੀਤਾ ਜਾਦੇ ਤਾ ਕੀ ਉਹ ਜਨਤਾ ਦੀ ਜਾਨ ਨਾਲ ਖਿਲਵਾੜ ਨਹੀ,ਪਰ ਵੋਟਾ ਦੀ ਭੁੱਖ ਤੇ ਜਨਤਾ ਦੇ ਇੱਕਠ ਦੀ ਚਾਹ ਉਹਨਾ ਦੀ ਜਾਨ ਤੋ ਵੀ ਵੱਧ ਜ਼ਰੂਰੀ ਹੋ ਜਾਂਦੀ ਹੈ।ਇਹੀ ਹਾਲ ਹੈ ਆਪਣੀ ਭਾਰਤ ਦੀ ਰਾਜਨੀਤੀ ਦਾ,ਤੇ ਇਸਨੂੰ ਅੱਲਗ-2 ਨੇਤਾਵਾਂ ਦੁਆਰਾ ਕੀਤਾ ਸ਼ਕਤੀ ਪ੍ਰਦਰਸ਼ਨ ਦੇ ਰੂਪ ਵਿੱਚ ਵੀ ਵੇਖਿਆ ਜਾਦਾ।ਮੰਚਾ ਉਤੇ ਭਾਸ਼ਣਾ ਵਿੱਚ ਜਨਤਾ ਦੀ ਭਲਾਈ ਦੇ ਦਾਵੇ ਤੇ ਹੋਰ ਮੰਨ ਲੁਭਾਵਣੇ ਚੋਣ ਵਾਦੇ ਸਭ ਆਪਣੀ ਰਾਜਨੀਤਕ ਪ੍ਰਣਾਲੀ ਦਾ ਇਕ ਅਹਿਮ ਹਿੱਸਾ ਹਨ।ਜਨਤਾ ਦਾ ਇੱਕਠ ਤਾ ਇਕ ਪਾਸੇ,ਨੇਤਾ ਜੀ ਦੇ ਮੰਚਾ ਦਾ ਹਾਲ ਵੀ ਤੁਸੀ ਸਾਰਿਆ ਵੇਖਿਆ ਹੋਣਾ,ਆਪਣੇ ਨੇਤਾ ਨੂੰ ਖੁਸ਼ ਕਰਨ ਲਈ ਤੇ ਮੀਡੀਆ ਵਿੱਚ ਆਉਣ ਲਈ ਮੰਚ ਵੀ ਖਚਾ ਖਚ ਭਰੇ ਹੁੰਦੇ ਹਨ ਤੇ ਹਰ ਇਕ ਚਾਹੇ ਸਥਾਨੀਯ ਹੋਵੇ ਜਾ ਵੱਡਾ ਲੀਡਰ ਸਭ ਉਹਨਾ ਨੂੰ ਖੁਸ਼ ਕਰਨ ਲਈ ਆਪਣੀ ਜਾਨ ਤੱਕ ਤਾਕ ਤੇ ਲਾ ਦਿੰਦੇ ਹਨ।ਇਹ ਚੀਜ਼ ਬਾ ਦਸਤੂਰ ਜਾਰੀ ਹੈ।ਇਹੀ ਆਪਣੇ ਦੇਸ਼ ਦਾ ਸਿਆਸੀ ਕਲਚਰ ਹੈ।ਜਦੋ ਕੋਰੋਨਾ ਨਹੀ ਸੀ ਜਦ ਤਾ ਇਹ ਠੀਕ ਸੀ ਪਰ ਹੁਣ ਤਾ ਇਹ ਸਭ ਕੁਝ ਬੰਦ ਹੋਣਾ ਚਾਹੀਦਾ,ਪਰ ਨਹੀ ਉਲਟਾ ਜਿਹੜੇ ਸਿਆਸੀ ਲੋਕ ਲਕਡਾਊਨ ਕਰਕੇ ਕੋਈ ਸਭਾ ਦਾ ਆਯੋਜਨ ਨਹੀ ਕਰ ਸਕੇ,ਉਹ ਉਲਟਾ ਆਪਸੀ ਸਿਆਸੀ ਛਵਿ ਨੂੰ ਲੋਕਾਂ ਵਿੱਚ ਜਾਗਰਤ ਕਰਨ ਲਈ ਹੁਣ ਵੱਧ ਚੜ੍ਹ ਕੇ ਏਸ ਵਿੱਚ ਸ਼ਿਰਕਤ ਕਰ ਰਹੇ ਹਨ।ਭੋਲੀ ਭਾਲੀ ਜਨਤਾ ਇਹਨਾ ਦੇ ਦਿਤੇ ਛੋਟੇ ਜਿਹੇ ਲਾਲਚ ਵਿੱਚ ਆ ਕੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਇੰਨਾ ਦੀਆਂ ਰੈਲੀਆਂ ਤੇ ਸਭਾਵਾ ਵਿੱਚ ਪਹੁੰਚ ਜਾਂਦੀਆਂ ਹਨ।ਨਾ ਤਾ ਉਥੇ ਕੋਈ ਸਮਾਜਿਕ ਦੂਰੀ ਹੁੰਦੀ ਹੈ। ਨਾ ਹੀ ਮਾਸਕ ਤੇ ਨਾ ਹੀ ਸੈਨੇਟਾਇਜਰ ਪਰ ਕਿਸੇ ਨੂੰ ਕੋਈ ਪ੍ਰਵਾਹ ਹੀ ਨਹੀਂ।ਉਹ ਹੀ ਹਾਲ ਅੱਜ ਕਲ੍ਹ ਦੇਸ਼ ਭਰ? ਵਿੱਚ ਚਲ ਰਹੇ ਕਿਸਾਨ ਅੰਦੋਲਨ ਤੇ ਧਰਨਿਆਂ ਵਿੱਚ ਹੈ। ਕਿਸੇ ਵੀ ਚੀਜ਼ ਦਾ ਵਿਰੋਧ ਕਰਨਾ ਤਾ ਸੜਕਾ ਤੇ ਉਤਰ ਆਉ, ਆਪਣੀ ਜਾਨ ਤੇ ਆਪਣੇ ਪਰਿਵਾਰ ਦੀ ਜਾਨ ਖਤਰੇ ਵਿੱਚ ਪਾਉਣ ਕਿੰਨੀ ਕੁ ਸਹੀ ਗੱਲ ਹੈ।ਇਹ ਜ਼ਰੂਰ ਸੋਚਣਾ ਚਾਹੀਦਾ ਆਪਾ ਸਾਰਿਆ ਨੂੰ, ਬਿਹਾਰ ਵਿਚ ਇਕ ਰੈਲੀ ਦੌਰਾਨ ਇਕ ਬਜ਼ੁਰਗ ਦੀ ਮੋਤ ਹੋ ਗਈ ਪਰ ਉਸ ਸਭਾ ਨੂੰ ਰੱਦ ਨਹੀ ਕੀਤਾ ਗਿਆ।ਸਗੋ ਇਕ ਮਿੰਟ ਦਾ ਮੋਨ ਰੱਖ ਕੇ ਫਿਰ ਉਹੀ ਸਿਆਸੀ ਦੰਗਲ ਸ਼ੁਰੂ ਹੋ ਗਿਆ।ਕੀ ਗੱਲ ਇਕ ਗਰੀਬ ਤੇ ਵੋਟਰ ਦੀ ਜਾਨ ਦੀ ਕੋ?ੀ ਅਹਿਮਤ ਹੀ ਨਹੀ ਏਨਾ ਵੱਡੇ ਨੇਤਾਵਾਂ ਦੀ ਨਿਗਾਹ ਵਿੱਚ ਸ਼ਾਇਦ ਹੈ ਵੀ ਨਹੀਂ ਪਰ ਆਪਾ ਹੀ ਬਿਨਾ ਗੱਲੋਂ ਏਨਾ ਮਗਰ ਲਗ ਕੇ ਆਪਣੀ ਜ਼ਿੰਦਗੀ ਤੇ ਸਮਾ ਦੋਨੋ ਹੀ ਬਰਬਾਦ ਕਰੀ ਜਾਣੇ ਹਾਂ।ਇਹ ਇਕ ਬਹੁਤ ਹੀ ਗੰਭੀਰ ਸੋਚ ਦਾ ਵਿਸ਼ਾ ਹੈ।ਕਿਸੇ ਵੀ ਪਾਰਟੀ ਦੀ ਕਿਸੇ ਵੀ ਸਭਾ ਵਿੱਚ ਜੇਕਰ ਆਪਾ ਇਕ ਵਾਰ ਨਾ ਜਾਈਏ ਤਾ ਏਨਾ ਨੇਤਾਵਾ ਨੂੰ ਵੀ ਆਪਣਾ ਮੁਲ ਪਤਾ ਲੱਗ ਜੂ,ਪਰ ਏਸ ਤਰ੍ਹਾਂ ਹੋ ਹੀ ਨਹੀਂ ਸਕਦਾ ਕਿਉਂਕਿ ਆਪਾ ਕਦੇ ਇਕ ਹੋਏ ਹੀ ਨਹੀ ਤੇ ਆਪਣੀ ਏਸ ਕਮਜ਼ੋਰੀ ਨੂੰ ਆਪਣੇ ਉਤੇ ਕਿਸ ਤਰ੍ਹਾਂ ਵਰਤਨਾ ਇਹ ਸਾਡੇ ਨੇਤਾਵਾ ਨੂੰ ਬਾਖੂਬੀ ਆਉਦਾ। ਗੱਲ ਤੇ ਦਾਅਵਿਆਂ ਚ ਤਾ ਤੱਰਕੀ ਬਹੁਤ ਕਰਗੇ ਆਪਾ ਪਰ ਧਰਾਤਲ ਤੇ ਉਹ ਨਜਰ ਨਹੀ ਆਉਦੀ। ਰੈਲੀਆਂ, ਧਰਨਿਆਂ ਜਾ ਜਨਤਕ ਸਭਾਵਾ ਵਿੱਚ ਇੱਕਠ ਵੇਖ ਕੇ ਤਾ ਇੰਝ ਲਗਦਾ ਕੇ ਕੋਰੋਨਾ ਕਦੇ ਹੈ ਹੀ ਨਹੀ ਸੀ ਜਾ ਉਹ ਵੀ ਸਾਡੇ ਨੇਤਾਵਾ ਦੀਆ ਸਭਾਵਾ ਵਿੱਚ ਆਨ ਤੋਂ ਡਰਦਾ,ਤਾ ਕਰਕੇ ਆਪਾ ਲੋਕਾ ਚ70 ਸਾਲਾ ਤੋ ਕੈਈ ਤਬਦੀਲੀ ਨਹੀਂ ਆਈ ਤਾ ਇਕ ਕੋਰੋਨਾ ਕਰਕੇ ਬਦਲਦੇ ਆਪਾ ਚੰਗੇ ਨਹੀ ਲਗਦੇ ਕਿਉਂਕਿ ਜੇ ਆਪਾ ਸਿਆਸੀ ਸਭਾਵਾ ਵਿੱਚ ਨਹੀਂ ਪਹੁੰਚਾਗੇ ਤਾ ਸਾਡੇ ਹਰਮਨ ਪਿਆਰੇ ਨੇਤਾ ਜੀ ਨਰਾਜ਼ ਹੋ ਜਾਣਗੇ ਤੇ ਉਹ ਅਸੀ ਹੋਣ ਨੀ ਦੇਣਾ ਮਰਨਾ ਤਾ ਸਭ ਨੇ ਇਕ ਦਿਨ ਹੈ ਤਾ ਕੀ ਕੋਰੋਨਾ ਕਰਕੇ ਜਾ ਹੋਰ ਕਿਸੇ ਗੱਲ ਕਰਕੇ,ਪਰ ਅਸੀ ਆਪਣੀ ਮਾਨਸਿਕਤਾ ਨਹੀ ਬਦਲਾਗੇ,ਜੇਕਰ ਕੋਈ ਬਦਲਣ ਨੂੰ ਕਹਿੰਦਾ ਤਾ ਉਹ ਵਿਪਕਸੀ ਪਾਰਟੀ ਦਾ ਹੋਓ ਜਾ ਕੋਈ ਬੁਧੀਜੀਵੀ ਹੋਓ।ਜੇਕਰ ਆਪਣਾ ਏਸ 21ਵੀ ਆਧੁਨਿਕ ਸਦੀ ਵਿੱਚ ਵੀ ਉਹੀ 20 ਵੀ ਸਦੀ ਵਾਲੀ ਸੋਚ ਹੀ ਰਖਾਗੇ ਤਾ ਆਪਣੀ ਤੇ ਦੇਸ਼ ਦੀ ਤਰੱਕੀ ਦਾ ਸੁਪਨਾ ਤੁਸੀ ਸੋਚ ਸਕਦੇ ਹੋ ਕਿਵੇ ਸਕਾਰ ਹੋਓ।ਜੇ ਜ਼ਿੰਮੇਵਾਰੀ ਕਿਸੇ ਹੋਰ ਪ੍ਰਤੀ ਨੀ ਨਿਭਾ ਸਕਦੇ ਤਾ ਆਪਣੇ ਤੇ ਆਪਣੇ ਪਰਿਵਾਰ ਲਈ ਤਾ ਨਿਭਾ ਹੀ ਸਕਦੇ ਹਾਂ ਉਸਨੂੰ ਬਿਨਾ ਗੱਲੋਂ ਖਤਰੇ ਵਿਚ ਨਾ ਪਾਓ,ਵੋਟਾ ਆਦੀਆ ਹੀ ਰਹਿਣੀਆਂ ਕੋਰੋਨਾ ਲੰਘ ਜਾਨ ਦੋ ਤੁਸੀ ਫਿਰ ਤੋ ਇਨਾ ਸਭ ਵਿੱਚ ਹਿੱਸਾ ਲੈ ਸਕੋਗੇ। ਤੁਹਾਡੀ ਏਸ ਲੇਖ ਨੂੰ ਲੈ ਕੇ ਕੀ ਰਾਏ ਹੈ। ਹੇਠਾਂ ਦਿੱਤੇ ਨੰਬਰਾਂ ਤੇ ਸਾਂਝੀ ਕਰ ਸਕਦੇ ਹੋ। ਧੰਨਵਾਦ ਸਹਿਤ ਲੇਖਕ-ਹਰਪ੍ਰੀਤ ਆਹਲੂਵਾਲੀਆ ਮੋਬਾਇਲ ਨੰਬਰ-9988269018 7888489190