Arash Info Corporation

ਕੋਰੋਨਾ ਵਾਇਰਸ ਕਰ ਕੇ ਸਰੋਵਰ ਦੀ ਸੇਵਾ ਮੁਲਤਵੀ

16

March

2020

ਪਟਿਆਲਾ, 16 ਮਾਰਚ - ਗੁਰਦੁਆਰਾ ਸ਼੍ਰੀ ਦੂਖਨਿਵਾਰਨ ਸਾਹਿਬ ਵਿਖੇ 17 ਮਾਰਚ ਨੂੰ ਹੋਣ ਜਾ ਰਹੀ ਪਵਿੱਤਰ ਸਰੋਵਰ ਦੀ ਕਾਰ ਸੇਵਾ ਕੋਰੋਨਾ ਵਾਇਰਸ ਕਾਰਨ ਸੰਗਤ ਦੇ ਹਿਤਾਂ ਨੂੰ ਵੇਖਦੇ ਹੋਏ ਅਗਲੇ ਪ੍ਰੋਗਰਾਮ ਤੱਕ ਮੁਲਤਵੀ ਕਰ ਦਿਤੀ ਗਈ ਹੈ। ਜਾਣਕਾਰੀ ਦਿੰਦਿਆਂ ਹੈੱਡ ਗ੍ਰੰਥੀ ਗਿਆਨੀ ਪ੍ਰਣਾਮ ਸਿੰਘ ਨੇ ਦੱਸਿਆ ਕਿ ਕੋਰੋਨਾ ਵਾਇਰਸ ਕਰ ਕੇ ਜਿੱਥੇ ਸਰਕਾਰ ਵੱਲੋਂ ਸਿਨੇਮਾ ਹਾਲ, ਸਕੂਲ, ਸ਼ਾਪਿੰਗ ਮਾਲ ਬੰਦ ਕਰ ਦਿਤੇ ਗਏ ਹਨ, ਓਥੇ ਹੀ ਬਾਬਾ ਅਮਰੀਕ ਸਿੰਘ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਆਰੰਭ ਹੋ ਰਹੀ ਸੇਵਾ ਨੂੰ ਅਗਲੇ ਪ੍ਰੋਗਰਾਮ ਤੱਕ ਮੁਲਤਵੀ ਕਰ ਦਿਤਾ ਗਿਆ ਹੈ।