ਦਿੱਲੀ ਦੇ ਸਰਕਾਰੀ ਸਕੂਲ 'ਚ ਆਵੇਗੀ ਮੇਲਾਨੀਆ ਟਰੰਪ ਪਰ ਮੌਜੂਦ ਨਹੀਂ ਰਹਿਣਗੇ ਸੀਐੱਮ ਕੇਜਰੀਵਾਲ

22

February

2020

ਨਵੀਂ ਦਿੱਲੀ : ਆਪਣੇ ਦੋ ਰੋਜ਼ਾ ਭਾਰਤ ਦੌਰੇ ਦੌਰਾਨ ਅਮਰੀਕਾ ਰਾਸ਼ਟਰਪਤੀ ਡੋਨਾਲਰਡ ਟਰੰਪ ਦੀ ਪਤਨੀ ਮੇਲਾਨੀਆ ਟਰੰਪ 25 ਫਰਵਰੀ ਨੂੰ ਦਿੱਲੀ ਦੇ ਸਰਕਾਰੀ ਸਕੂਲ 'ਚ 'ਹੈਪੀਨੈੱਸ ਕਲਾਸ' 'ਚ ਸ਼ਾਮਲ ਹੋਵੇਗੀ। ਉਹ ਇਕ ਘੰਟੇ ਸਕੂਲ 'ਚ ਮੌਜੂਦ ਰਹਿ ਕੇ ਹੈਪੀਨੈੱਸ ਨੂੰ ਲੈ ਕੇ ਆਪਣੀ ਉਤਸਕਤਾ ਸ਼ਾਂਤ ਕਰੇਗੀ। ਉਥੇ ਦਿੱਲੀ ਸਰਕਾਰ ਦੇ ਸੂਤਰਾਂ ਮੁਤਾਬਕ ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਇਸ ਦੌਰਾਨ ਮੌਜੂਦ ਨਹੀਂ ਰਹਿਣਗੇ, ਜਦੋਂ ਮੇਲਾਨੀਆ ਸਕੂਲ 'ਚ ਹੈਪੀਨੈੱਸ ਕਲਾਸ ਦਾ ਜਾਇਜ਼ਾ ਲੈ ਰਹੀ ਹੋਵੇਗੀ। ਸੂਤਰਾਂ ਮੁਤਾਬਕ ਇਸ ਦੌਰਾਨ ਉਹ ਕਿਸੇ ਹੋਰ ਸਮਾਗਮ 'ਚ ਸ਼ਿਰਕਤ ਕਰਗੇ। ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਕੇਂਦਰ ਸਰਕਾਰ ਵੱਲੋਂ ਤਿਆਰ ਕੀਤੀ ਗਈ ਸੂਚੀ 'ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦਾ ਨਾਂ ਨਹੀਂ ਹੈ। ਸੁਰੱਖਿਆ ਕਾਰਨਾਂ ਕਰਕੇ ਸਕੂਲ ਦਾ ਨਾਂ ਜਨਤਕ ਨਹੀਂ ਕੀਤਾ ਗਿਆ ਖੂਫੀਆ ਏਜੰਸੀਆਂ ਦਾ ਕਹਿਣ ਹੈ ਕਿ ਸੁਰੱਖਿਆ ਕਾਰਨਾਂ ਦੇ ਚਲਦੇ ਦਿੱਲੀ ਤੇ ਉਸ ਸਰਕਾਰੀ ਸਕੂਲ ਦਾ ਨਾਂ ਜਨਤਕ ਨਹੀਂ ਕੀਤਾ ਗਿਆ ਹੈ, ਜਿਸ 'ਚ ਹੈਪੀਨੈੱਸ ਕਲਾਸ ਦਾ ਜਾਇਜ਼ਾ ਲੈਣ ਮੇਲਾਨੀਆ ਟਰੰਪ ਜਾਵੇਗੀ।