Arash Info Corporation

ਬਸੰਤ ਮੌਕੇ ਫਿਲੌਰ 'ਚ ਜ਼ੋਰਾਂ 'ਤੇ ਵਿਕ ਰਹੀ ਏ ਪਾਬੰਦੀ ਸ਼ੁਦਾ ਚਾਈਨਾ ਡੋਰ, ਰੋਕਣ ਵਾਲਾ ਕੋਈ ਨਹੀਂ

29

January

2020

ਫਿਲੌਰ, 29 ਜਨਵਰੀ - ਜ਼ਿਲ੍ਹਾ ਮੈਜਿਸਟ੍ਰੇਟ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਨੇ ਜ਼ਿਲ੍ਹੇ 'ਚ ਪਤੰਗ ਉਡਾਉਣ ਲਈ ਸਿੰਥੈਟਿਕ/ਪਲਾਸਟਿਕ ਦੀ ਬਣੀ ਚਾਈਨਾ ਡੋਰ ਨੂੰ ਵੇਚਣ, ਸਟੋਰ ਕਰਨ ਅਤੇ ਇਸ ਦੀ ਵਰਤੋਂ ਕਰਨ 'ਤੇ ਮੁਕੰਮਲ ਪਾਬੰਦੀ ਲਗਾਉਣ ਦੇ ਹੁਕਮ ਬੀਤੇ ਦਿਨੀਂ ਜਾਰੀ ਕੀਤੇ ਸਨ ਪਰ ਉਕਤ ਹੁਕਮਾਂ ਦੀ ਪ੍ਰਵਾਹ ਕੀਤੇ ਬਿਨਾਂ ਸਥਾਨਕ ਸ਼ਹਿਰ ਅੰਦਰ ਬਸੰਤ ਪੰਚਮੀ ਮੌਕੇ ਪੁਲਿਸ ਦੇ ਨੱਕ ਥੱਲੇ ਵੱਡੇ ਪੱਧਰ 'ਤੇ ਚਾਈਨਾ ਡੋਰ ਦੀ ਵਿੱਕਰੀ ਕੀਤੀ ਜਾ ਰਹੀ ਹੈ। ਸ਼ਹਿਰ ਅੰਦਰ ਇਹ ਚਰਚਾ ਆਮ ਹੈ ਕਿ ਉਕਤ ਸਾਰਾ ਗੋਰਖ ਧੰਦਾ ਕੁਝ ਦਲਾਲਨੁਮਾ ਵਿਅਕਤੀਆਂ ਦੀ ਸ਼ੈਅ 'ਤੇ ਹੋ ਰਿਹਾ ਹੈ, ਜਿਹੜੇ ਦੁਕਾਨਦਾਰਾਂ ਕੋਲੋਂ ਮੋਟੀਆਂ ਰਕਮਾਂ ਵਸੂਲ ਰਹੇ ਹਨ।