Daily Suraj

ਪੰਜਾਬੀ

ਅਰਵਿੰਦ ਕੇਜਰੀਵਾਲ ਨਵੇਂ ਸਰਕਾਰੀ ਬੰਗਲੇ ਵਿੱਚ ਸ਼ਿਫਟ, ਖੁਦ ਦਿੱਤੀ ਜਾਣਕਾਰੀ

24 Apr, 2026 05:43 PM

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ Arvind Kejriwal ਆਪਣੇ ਨਵੇਂ ਸਰਕਾਰੀ ਬੰਗਲੇ ਵਿੱਚ ਸ਼ਿਫਟ ਹੋ ਗਏ ਹਨ। ਇਸ ਬਾਰੇ ਜਾਣਕਾਰੀ ਉਨ੍ਹਾਂ ਨੇ ਖੁਦ ਸੋਸ਼ਲ ਮੀਡੀਆ ਪੋਸਟ ਰਾਹੀਂ ਸਾਂਝੀ ਕੀਤੀ। ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਉਨ੍ਹਾਂ ਨੇ ਲਿਖਿਆ ਕਿ ਹਾਲ ਹੀ ਵਿੱਚ ਕੇਂਦਰ ਸਰਕਾਰ ਵੱਲੋਂ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਹੋਣ ਦੇ ਨਾਤੇ ਅਦਾਲਤੀ ਹੁਕਮਾਂ ਦੇ ਤਹਿਤ ਇਕ ਆਵਾਸ ਅਲਾਟ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਹੁਣ ਉਹ ਆਪਣੇ ਪਰਿਵਾਰ ਸਮੇਤ ਉਸ ਨਵੇਂ ਘਰ ਵਿੱਚ ਸ਼ਿਫਟ ਹੋ ਗਏ ਹਨ। ਮਿਲੀ ਜਾਣਕਾਰੀ ਅਨੁਸਾਰ, Arvind Kejriwal ਨੂੰ ਸਰਕਾਰ ਵੱਲੋਂ ਟਾਈਪ-7 ਸ਼੍ਰੇਣੀ ਦਾ ਬੰਗਲਾ ਦਿੱਤਾ ਗਿਆ ਹੈ, ਜੋ ਲੁਟੀਅਨਜ਼ ਦਿੱਲੀ ਖੇਤਰ ਵਿੱਚ ਸਥਿਤ ਹੈ। ਹੁਣ ਉਨ੍ਹਾਂ ਦਾ ਨਵਾਂ ਪਤਾ 95, ਲੋਧੀ ਅਸਟੇਟ, ਨਵੀਂ ਦਿੱਲੀ ਹੋਵੇਗਾ। ਨਿਯਮਾਂ ਦੇ ਅਨੁਸਾਰ, ਦੇਸ਼ ਦੀਆਂ ਸਾਰੀਆਂ ਰਾਸ਼ਟਰੀ ਪਾਰਟੀਆਂ ਦੇ ਪ੍ਰਧਾਨਾਂ ਨੂੰ ਦਿੱਲੀ ਵਿੱਚ ਇੱਕ ਸਰਕਾਰੀ ਬੰਗਲਾ ਅਲਾਟ ਕੀਤਾ ਜਾਂਦਾ ਹੈ। ਇਸੇ ਪ੍ਰਬੰਧ ਦੇ ਤਹਿਤ Arvind Kejriwal ਨੂੰ ਇਹ ਆਵਾਸ ਪ੍ਰਦਾਨ ਕੀਤਾ ਗਿਆ ਹੈ।

Posted By: Daily Suraj Bureau

Latest News