Daily Suraj

ਪੰਜਾਬੀ

ਸਰਬੱਤ ਦਾ ਭਲਾ

21 Jan, 2026 03:15 AM

ਮੰਗੋ ਭਲਾ ਸਰਬੱਤ ਦਾ ਹੀ, 
ਮੰਗੋ ਸਭ ਦੀ ਖੈਰ ਵੇ ਲੋਕੋ ।
ਸੁਣੋ ਮੰਗਤੇ, ਗਰੀਬ, ਮਜਬੂਰ ਦੀ, 
ਐਵੇ ਧਰਕੇ ਨਾ ਲੰਘੋ ਪੈਰ ਵੇ ਲੋਕੋ। 
ਛਾਂ ਬਣੋ ਜੋ ਤਪਦੇ ਨੂੰ ਠਾਰੇ, 
ਨਾ ਬਣੋ ਸ਼ਿਖਰ ਦੁਪਹਿਰ ਵੇ ਲੋਕੋ।
ਜੀਣ ਦਿਓ ਅਣ-ਜੰਮੀਆਂ ਨੂੰ ਵੀ, 
ਨਾ ਢਾਹੋ ਕੁੱਖ 'ਤੇ ਕਹਿਰ ਵੇ ਲੋਕੋ। 
ਨਾ ਕਰੋ ਵਧੀਕੀ,ਅਤਿਆਚਾਰ ਐਵੇ। 
ਵਸਣ ਦਿਓ ਮੇਰਾ ਸ਼ਹਿਰ ਵੇ ਲੋਕੋ।
ਇਸ ਨੇ ਲੱਖਾਂ ਹੀ ਘਰ ਸਾੜੇ, 
ਛੱਡ ਦਿਓ ਪੀਣਾ ਜ਼ਹਿਰ ਵੇ ਲੋਕੋ।
ਅਸੀਂ ਹੀ ਹਾਂ ਚਲਾਉਣੀ ਜਿਨ੍ਹਾਂ ਨੇ, 
ਯੁੱਗ ਬਦਲਣ ਦੀ ਲਹਿਰ ਵੇ ਲੋਕੋ।
ਦੁਨੀਆਂ ਸਵਰਗ ਬਣੇ ਰਛਪਾਲ, 
ਈਦ ਬਣੇ ਹਰ ਪਹਿਰ ਵੇ ਲੋਕੋ।

Posted By: Daily Suraj Bureau

Latest News