Daily Suraj

ਪੰਜਾਬੀ

ਸੱਜਣਾ ਆਜਾ ਰਲ ਮਿਲ ਆਪਾਂ,

31 Dec, 2025 04:27 PM

ਨਵਾਂ ਸਾਲ ਹੱਸ ਨੱਚ ਕੇ ਮਨਾਈਏ,
ਜਿਸ ਰੱਬ ਨੇ ਇਹ ਦਿਨ ਦਿਖਾਇਆ ,
ਸਭ ਉਸ ਰੱਬ ਦਾ ਸੁਕਰ ਮਨਾਈਏ । 
ਸੱਜਣਾ ਆਜਾ ਰਲ ਮਿਲ....................
ਭੈਣ ਭਰਾ ਇਹ ਰਿਸਤੇ ਨਾਤੇ ,
ਫੇਰ ਨਾ ਸੱਜਣਾ ਮਿਲਣੇ , 
ਜਿਹੜੇ ਫੁੱਲ ਖਿਲੇ ਨੇ ਅੱਜ,
ਫੇਰ ਨਾ ਸੱਜਣਾ ਖਿਲਣੇ ,
ਯਾਰਾਂ ਦੋਸਤਾਂ ਨਾਲ ਐਸੀ ਕੋਈ,
ਟੁੱਟੇ ਨਾ ਗੂੜੀ ਸਾਂਝ ਬਣਾਈਏ । 
ਸੱਜਣਾ ਆਜਾ ਰਲ ਮਿਲ...............
ਲੱਗੇ ਨਾ ਤੱਤੀ ਵਾਅ ਕਿਸੇ ਨੂੰ ,
ਆਓ ਰਲ ਕਰੀਏ ਇਹੋ ਦੁਆਵਾਂ,
ਆਪਣੀ ਮੰਜ਼ਿਲ ਤੇ ਹਰ ਕੋਈ ਪਹੁੰਚੇ ,
ਸੌਖੀਆਂ ਹੋ ਜਾਵਣ ਸੱਜਣਾ ਰਾਹਾਂ ,
ਹੋਵੇ ਤਰੱਕੀ ਦੇਸ਼ ਮੇਰੇ ਦੀ ,
ਆਓ ਆਪਣਾ ਆਪਣਾ ਹਿੱਸਾ ਪਾਈਏ। 
ਸੱਜਣਾ ਆਜਾ ਰਲ ਮਿਲ..................
ਭਾਈਚਾਰਾ ਤੋੜਨ ਮੂਰਖ ਜਿਹੜੇ ,
ਆਓ ਓਨਾਂ ਨੂੰ ਸਮਝਾਈਏ ,
ਜਾਤ-ਪਾਤ ਧਰਮ ਤੋ ਉਠਕੇ ,
ਪਿਆਰ ਮੁਹੱਬਤ ਦਾ ਪਾਠ ਪੜਾਈ ਏ ,
ਆਜਾ 'ਦਰਦੀ' ਜਿੰਦਗੀ ਦੇ ਪੰਨੇ ਤੇ ,
ਜਿੰਦਗੀ ਜਿੰਦਾਬਾਦ ਲਿਖ ਜਾਈਏ। 
ਸੱਜਣਾ ਆਜਾ ਰਲ ਮਿਲ..........
ਸ਼ਿਵਨਾਥ ਦਰਦੀ ਫ਼ਰੀਦਕੋਟ 
ਸੰਪਰਕ:- 9855155392

Posted By: Daily Suraj Bureau

Latest News