ਮੂੰਗਫਲੀ
ਮੂੰਗਫਲੀ ਹੈ ਸਰਦੀਆਂ ਦਾ ਮੇਵਾ,
ਮਨੁੱਖੀ ਸਰੀਰ ਦੀ ਕਰਦੀ ਸੇਵਾ।
ਮਿੱਟੀ ਵਰਗੀ ਅਤੇ ਛੋਟਾ ਅਕਾਰ,
ਦੂਰ ਕਰਦੀ ਇਹ ਕਈ ਵਿਕਾਰ।
ਮੂੰਗਫਲੀ ਦੀ ਮਿੱਠੀ ਜਿਹੀ ਖੁਸ਼ਬੋ,
ਬੱਚੇ ਤੇ ਬੁੱਢਿਆਂ ਨੂੰ ਲੈਂਦੀ ਹੈ ਮੋਹ।
ਖਾਵਣ ਸਾਰੇ ਅਮੀਰ ਅਤੇ ਗਰੀਬ,
ਗੁਣਾਂ ਦੀ ਗੁਠਲੀ ਸਭ ਦੇ ਕਰੀਬ।
ਮੂੰਗਫਲੀ ਬੁਢਾਪੇ ਨੂੰ ਕਰ ਦੇ ਲੇਟ,
ਮਿਨਰਲ, ਵਿਟਾਮਿਨ ਹੁੰਦੇ ਅਨੇਕ।
ਦਰਦ ਹਟਾਉਣਾ ਚੁਟਕੀ ਦਾ ਖੇਲ,
ਅਜ਼ਮਾ ਕੇ ਵੇਖ ਲਓ ਇਸਦਾ ਤੇਲ।
ਜੇਕਰ ਸਹੀ ਮਾਤਰਾ 'ਚ ਖਾਈਏ,
ਬਿਨ੍ਹਾਂ ਜਿਮ ਗਏ ਭਾਰ ਘਟਾਈਏ।
ਮੂੰਗਫਲੀ ਗੁਣਾਂ ਨਾਲ ਹੋਵੇ ਭਰਪੂਰ,
ਤੇਜ਼ਾਬ, ਗੈਸ ਵਾਲੇ ਤਾਂ ਹੋਣ ਦੂਰ।
ਦਸੰਬਰ ਜਨਵਰੀ 'ਚ ਖੂਬ ਵਿੱਕਦੀ,
ਬੱਚਿਓ ਇਹ ਜ਼ਮੀਨ ਥੱਲੇ ਉੱਗਦੀ।
ਮੂੰਗਫਲੀ ਨੂੰ ਨਾ ਕਦੇ ਕੱਚੀ ਖਾਣਾ,
ਨਹੀਂ ਤਾਂ ਪੇਟ ਦਾ ਦਰਦ ਹੋ ਜਾਣਾ।
ਏਕਵੀਰਾ ਖਾਂਦੀ ਰੋਟੀ ਤੋਂ ਬਾਅਦ,
ਮੂੰਗਫਲੀ ਗੱਜਕ ਦਾ ਲੈਂਦੀ ਸੁਆਦ।
ਪਤਾ- ਚਮਨਦੀਪ ਸ਼ਰਮਾ, 298 ਮਹਾਰਾਜਾ ਯਾਦਵਿੰਦਰਾ ਇਨਕਲੇਵ,
ਨਾਭਾ ਰੋਡ, ਪਟਿਆਲਾ, ਸੰਪਰਕ ਨੰਬਰ- 95010 33005
Posted By: Daily Suraj Bureau