Daily Suraj

ਪੰਜਾਬੀ

ਨਾਜਾਇਜ਼ ਸਬੰਧਾਂ ਦੇ ਸ਼ੱਕ 'ਚ ਔਰਤ ਦਾ ਕੀਤਾ ਮੂੰਹ ਕਾਲਾ, ਵੀਡੀਓ ਹੋ ਰਹੀ ਵਾਇਰਲ

04 Apr, 2019 05:30 AM

ਗੁਰਦਾਸਪੁਰ, 04 ਅਪ੍ਰੈਲ 2019- ਇੱਥੋਂ ਦੇ ਕਸਬਾ ਘੁਮਾਣ ਤੋਂ ਇੱਕ ਘਿਣਾਉਣੀ ਘਟਨਾ ਸਾਹਮਣੇ ਆਈ ਹੈ। ਜਿੱਥੋਂ ਦੇ ਕੁਝ ਲੋਕਾਂ ਵੱਲੋਂ ਨਾਜਾਇਜ਼ ਸਬੰਧਾਂ ਦੇ ਸ਼ੱਕ ਹੇਠ ਇੱਕ ਔਰਤ ਦਾ ਮੂੰਹ ਕਾਲਾ ਕਰ ਕੇ ਉਸ ਦੀ ਵੀਡੀਓ ਬਣਾਈ ਗਈ ਅਤੇ ਬਾਦ ਵਿੱਚ ਉਸ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਅੱਪਲੋਡ ਕਰ ਦਿੱਤਾ ਗਿਆ। ਇਸ ਦੌਰਾਨ ਪੀੜਤ ਨਾਲ ਕੁੱਟ ਮਾਰ ਵੀ ਕੀਤੀ ਗਈ। ਜਿਸ ਕਾਰਨ ਉਸ ਦੇ ਕੱਪੜੇ ਫੱਟ ਗਏ। ਫ਼ਿਲਹਾਲ ਉਕਤ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਹਾਲਾਂ ਕਿ ਮਾਮਲਾ ਬੀਤੀ 17 ਮਾਰਚ ਦਾ ਹੈ ਪਰ ਅਤੇ ਅਗਲੇ ਦਿਨ ਹੀ ਪੀੜਤ ਪੱਖ ਵੱਲੋਂ ਪੁਲਿਸ ਕੋਲ ਇਸ ਦੀ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਸੀ। ਇਸ ਦੇ ਬਾਵਜੂਦ ਪੁਲਿਸ ਵੱਲੋਂ ਹੁਣ ਤੱਕ ਕੋਈ ਵੀ ਕਰਵਾਈ ਨਹੀਂ ਕੀਤੀ ਗਈ ਜਿਸ ਕਾਰਨ ਘੁਮਾਣ ਪੁਲਿਸ ਦੀ ਕਾਰਵਾਈ ਸਵਾਲਾਂ ਦੇ ਘੇਰੇ ਵਿੱਚ ਆਉਂਦੀ ਵਿਖਾਈ ਦੇ ਰਹੀ ਹੈ।ਪੀੜਤ ਔਰਤ ਦੇ ਜੇਠ ਨੇ ਦੱਸਿਆ ਕਿ ਪੂਰਾ ਮਾਮਲਾ ਬੀਤੀ 17 ਮਾਰਚ ਰਾਤ ਕਰੀਬ ਸਵਾ ਅੱਠ ਵਜੇ ਦਾ ਹੈ। ਜਦੋਂ ਉਨ੍ਹਾਂ ਦੇ ਗੁਆਂਢ 'ਚ ਰਹਿਣ ਵਾਲੀ ਬੱਬੂ ਪਤਨੀ ਮਹਿੰਦਰ ਸਿੰਘ ਆਪਣੇ ਬੇਟਿਆਂ ਨਾਲ ਉਸ ਦੇ ਘਰ ਆਈ ਅਤੇ ਇਹ ਲੋਕ ਪੀੜਤ ਨੂੰ ਜ਼ਬਰਦਸਤੀ ਆਪਣੇ ਘਰ ਲਿਜਾ ਕੇ ਕੁੱਟਮਾਰ ਕਰਨ ਲੱਗੇ। ਇਸੇ ਦੌਰਾਨ ਹੀ ਉਨ੍ਹਾਂ ਨੇ ਪੀੜਤ ਦੇ ਮੂੰਹ ਤੇ ਕਾਲਖ ਮਲ ਦਿੱਤੀ ਅਤੇ ਉਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ। ਘਟਨਾ ਦੀ ਅਗਲੀ ਸਵੇਰ ਪੀੜਿਤ ਔਰਤ ਦੇ ਪਰਿਵਾਰਿਕ ਮੈਂਬਰਾਂ ਨੇ ਪੂਰੀ ਘਟਨਾ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ। ਪਰ ਪੁਲਿਸ ਨੇ ਸ਼ਿਕਾਇਤ ਨੂੰ ਠੰਢੇ ਬਸਤੇ ਵਿੱਚ ਪਾਉਂਦਿਆਂ ਕੋਈ ਵੀ ਬਣਦੀ ਕਾਰਵਾਈ ਨਹੀਂ ਕੀਤੀ। ਪਰ ਉਸ ਸਮੇਂ ਪੀੜਤ ਅਤੇ ਉਸ ਦੇ ਪਰਿਵਾਰ ਮੈਂਬਰਾਂ ਦੀ ਨਮੋਸ਼ੀ ਦਾ ਕੋਈ ਠਿਕਾਣਾ ਨਾ ਰਿਹਾ ਜਦੋਂ ਉੱਕ ਵੀਡੀਓ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਤੱਕ ਪਹੁੰਚ ਗਈ। ਉੱਥੇ ਦੂਜੇ ਪਾਸੇ ਘਟਨਾ ਨੂੰ ਇੰਨੇ ਦਿਨ ਬੀਤ ਜਾਣ ਦੇ ਬਾਵਜੂਦ ਪੁਲਿਸ ਵੱਲੋਂ ਅਜਿਹੀ ਅਣਮਨੁੱਖੀ ਹਰਕਤ ਨੂੰ ਅੰਜਾਮ ਦੇਣ ਵਾਲਿਆਂ ਖ਼ਿਲਾਫ਼ ਕੋਈ ਕਰਵਾਈ ਨਹੀਂ ਕੀਤੀ ਗਈ। ਜਿਸ ਕਾਰਨ ਘੁਮਾਣ ਪੁਲਿਸ ਦੀ ਕਾਰਜ ਪ੍ਰਣਾਲੀ 'ਤੇ ਵੀ ਸਵਾਲ ਖੜੇ ਹੋ ਚੁੱਕੇ ਹਨ। ਇਸ ਸਬੰਧੀ ਥਾਣਾ ਘੁਮਾਣ ਦੇ ਏਐਸਆਈ ਦਿਲਜੀਤ ਸਿੰਘ ਨਾਲ ਗੱਲ ਕਰਨ ਤੇ ਉਨ੍ਹਾਂ ਦਾ ਕਹਿਣਾ ਸੀ ਕਿ ਉਹ ਦੂਜੀ ਧਿਰ ਨੂੰ ਪਿਛਲੇ ਦੋ ਦਿਨਾਂ ਤੋਂ ਥਾਣੇ ਬੁਲਾ ਰਹੇ ਹਨ ਪਰ ਉਹ ਨਹੀਂ ਆਏ। ਜੇਕਰ ਦੂਜੀ ਧਿਰ ਥਾਣੇ ਨਹੀਂ ਆਉਂਦੀ ਤਾਂ ਇੱਕ ਤਰਫ਼ਾ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Posted By: Daily Suraj Bureau

Latest News