Daily Suraj

ਪੰਜਾਬੀ

ਗਹਿਣਿਆਂ ਦੀ ਦੁਕਾਨ ’ਚ ਲੁੱਟ ਦੀ ਕੋਸ਼ਿਸ਼

09 Mar, 2019 05:30 AM

ਮਨੀਮਾਜਰਾਮਨੀਮਾਜਰਾ ਵਿੱਚ ਸ਼ੁੱਕਰਵਾਰ ਨੂੰ ਦਿਨ ਦਿਹਾੜੇ ਇਕ ਲੁਟੇਰੇ ਨੇ ਸੁਨਿਆਰੇ ਦੀ ਦੁਕਾਨ ’ਚ ਮਾਲਕਣ ਨੂੰ ਚਾਕੂ ਮਾਰ ਕੇ ਗਹਿਣੇ ਲੁੱਟ ਲਏ।ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਜਦੋਂ ਉਹ ਭੱਜਣ ਲੱਗਾ ਤਾਂ ਬਾਹਰ ਖੜ੍ਹੇ ਲੋਕਾਂ ਨੇ ਹਿੰਮਤ ਕਰਕੇ ਉਸ ਨੂੰ ਫੜ ਲਿਆ ਅਤੇ ਪੁਲੀਸ ਦੇ ਹਵਾਲੇ ਕਰ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਨੈਂਸੀ ਵਰਮਾ ਦੀ ਮਨੀਮਾਜਰਾ ਵਿੱਚ ਦੁਰਗਾ ਜਵੈਲਰਜ਼ ਦੇ ਨਾਂ ਹੇਠ ਦੁਕਾਨ ਹੈ। ਸ਼ੁੱਕਰਵਾਰ ਨੂੰ ਉਹ ਆਪਣੀ ਦੁਕਾਨ ’ਚ ਬੈਠੀ ਸੀ ਤਾਂ ਉਸ ਵੇਲੇ ਹੁੱਡ ਪਹਿਨੇ ਹੋਏ ਇਕ ਨੌਜਵਾਨ ਦੁਕਾਨ ’ਚ ਆਇਆ ਅਤੇ ਨੈਂਸੀ ਨੂੰ ਗਹਿਣੇ ਦਿਖਾਉਣ ਲਈ ਕਹਿਣ ਲੱਗਾ। ਥੋੜ੍ਹੀ ਦੇਰ ਬਾਅਦ ਉਸ ਨੇ ਨੈਂਸੀ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ ਅਤੇ ਗਹਿਣੇ ਚੁੱਕੇ ਕੇ ਫਰਾਰ ਹੋਣ ਲੱਗਿਆ। ਲੁਟੇਰੇ ਨੇ ਦੁਕਾਨ ਦੀ ਮਾਲਕਣ ਦੇ ਨੱਕ, ਪਿੱਠ ਅਤੇ ਮੂੰਹ ’ਤੇ ਚਾਕੂ ਨਾਲ ਕਈ ਵਾਰ ਕੀਤੇ। ਨੈਂਸੀ ਵੱਲੋਂ ਪਾਏ ਰੌਲੇ ਨੂੰ ਸੁਣ ਕੇ ਮਾਰਕੀਟ ਵਿੱਚ ਖੜ੍ਹੇ ਲੋਕਾਂ ਨੇ ਲੁਟੇਰੇ ਨੂੰ ਕਾਬੂ ਕਰ ਲਿਆ।ਮੁਲਜ਼ਮ ਦੀ ਪਛਾਣ ਕਿਸ਼ਨਗੜ੍ਹ ਵਾਸੀ ਰਾਜੇਸ਼ ਵਜੋਂ ਹੋਈ ਹੈ। ਪੀੜਤ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਮਨੀਮਾਜਰਾ ਥਾਣਾ ਪੁਲੀਸ ਵੱਲੋਂ ਮੁਲਜ਼ਮ ਰਾਜੇਸ਼ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।

Posted By: Daily Suraj Bureau

Latest News