Daily Suraj

ਪੰਜਾਬੀ

ਜੀਐਸਟੀ ਰਾਹਤ ਬਿੱਲ ਇਸੇ ਹਫਤੇ ਪਾਸ ਹੋਵੇਗਾ, ਐਮਪੀਜ਼ ਨੇ ਦਿੱਤੀ ਸਹਿਮਤੀ

03 Feb, 2026 12:29 AM

ਕੈਨੇਡਾ ਵਿੱਚ ਜੀਐਸਟੀ ਰਾਹਤ ਨਾਲ ਜੁੜੇ ਮਹੱਤਵਪੂਰਨ ਬਿੱਲ ਨੂੰ ਇਸੇ ਹਫਤੇ ਪਾਸ ਕਰਨ ਦੀ ਦਿਸ਼ਾ ਵਿੱਚ ਵੱਡਾ ਕਦਮ ਚੁੱਕਿਆ ਗਿਆ ਹੈ। ਸੰਸਦ ਮੈਂਬਰਾਂ (ਐਮਪੀਜ਼) ਵੱਲੋਂ ਇਸ ਬਿੱਲ ਨੂੰ ਜਲਦੀ ਪਾਸ ਕਰਨ ਲਈ ਸਹਿਮਤੀ ਪ੍ਰਗਟਾਈ ਗਈ ਹੈ, ਜਿਸ ਨਾਲ ਫੈਡਰਲ ਜੀਐਸਟੀ ਕ੍ਰੈਡਿਟ ਸਬੰਧੀ ਰਾਹਤ ਕੈਨੇਡੀਅਨਜ਼ ਤੱਕ ਜਲਦ ਪਹੁੰਚ ਸਕੇਗੀ। ਸੋਮਵਾਰ ਨੂੰ ਸਾਰੇ ਐਮਪੀਜ਼ ਵੱਲੋਂ ਸਰਬਸੰਮਤੀ ਨਾਲ ਕੰਜ਼ਰਵੇਟਿਵ ਪਾਰਟੀ ਵੱਲੋਂ ਲਿਆਂਦੇ ਗਏ ਬਿੱਲ ਸੀ-19 — ਕੈਨੇਡਾ ਗ੍ਰੌਸਰੀਜ਼ ਐਂਡ ਅਸੈਂਸ਼ੀਅਲਜ਼ ਬੈਨੇਫਿਟ ਐਕਟ — ਨੂੰ ਤੇਜ਼ੀ ਨਾਲ ਪਾਸ ਕਰਨ ਲਈ ਮਤਾ ਮਨਜ਼ੂਰ ਕਰ ਲਿਆ ਗਿਆ। ਇਸ ਫੈਸਲੇ ਨਾਲ ਬਿੱਲ ਦੀ ਸੰਸਦੀ ਕਾਰਵਾਈ ਨੂੰ ਤੇਜ਼ੀ ਮਿਲੇਗੀ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਪਿਛਲੇ ਹਫਤੇ ਕੈਨੇਡੀਅਨ ਨਾਗਰਿਕਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਫੈਡਰਲ ਜੀਐਸਟੀ ਕ੍ਰੈਡਿਟ ਵਿੱਚ ਅਗਲੇ ਪੰਜ ਸਾਲਾਂ ਦੌਰਾਨ ਤਿਮਾਹੀ ਅਧਾਰ ‘ਤੇ 25 ਫੀਸਦੀ ਦਾ ਵਾਧਾ ਕੀਤਾ ਜਾਵੇਗਾ। ਮੌਜੂਦਾ ਕਦਮ ਨੂੰ ਉਸੇ ਵਾਅਦੇ ਦੀ ਪੂਰਤੀ ਵੱਲ ਇੱਕ ਅਹਿਮ ਪੜਾਅ ਮੰਨਿਆ ਜਾ ਰਿਹਾ ਹੈ। ਸਰਕਾਰ ਅਤੇ ਵਿਰੋਧੀ ਧਿਰ ਦੋਵਾਂ ਵੱਲੋਂ ਬਿੱਲ ‘ਤੇ ਬਣੀ ਸਰਬਸੰਮਤੀ ਨਾਲ ਇਹ ਸੰਕੇਤ ਮਿਲਦਾ ਹੈ ਕਿ ਮਹਿੰਗਾਈ ਦੇ ਦਬਾਅ ਵਿਚੋਂ ਗੁਜ਼ਰ ਰਹੇ ਲੋਕਾਂ ਨੂੰ ਜ਼ਰੂਰੀ ਰਾਹਤ ਦੇਣ ਲਈ ਸਿਆਸੀ ਇਕਜੁਟਤਾ ਬਣੀ ਹੋਈ ਹੈ।

Posted By: Daily Suraj Bureau

Latest News