Daily Suraj

ਪੰਜਾਬੀ

ਦਿੱਲੀ ਵੱਲੋਂ ਤਿੱਖੀ ਗੇਂਦਬਾਜ਼ੀ, ਗੁਜਰਾਤ ਦਾ ਟਾਪ ਆਰਡਰ ਫੇਲ

03 Feb, 2026 07:05 PM

ਗੁਜਰਾਤ ਨੂੰ ਲੱਗਿਆ ਚੌਥਾ ਝਟਕਾ , ਟੀਮ ਨੇ ਪਾਵਰਪਲੇ ‘ਚ ਹੀ ਗਵਾਈਆਂ ਤਿੰਨ ਵਿਕਟਾਂ ਬੇਥ ਮੂਨੀ ਅਤੇ ਜਾਰਜੀਆ ਵੇਅਰਹੈਮ ਕ੍ਰੀਜ਼ ‘ਤੇ ਮਹਿਲਾ ਪ੍ਰੀਮੀਅਰ ਲੀਗ ਦੇ ਚੌਥੇ ਸੀਜ਼ਨ ਲਈ ਐਲੀਮੀਨੇਟਰ ਅੱਜ ਗੁਜਰਾਤ ਜਾਇੰਟਸ ਅਤੇ ਦਿੱਲੀ ਕੈਪੀਟਲਜ਼ ਵਿਚਾਲੇ ਵਡੋਦਰਾ ਦੇ ਕੋਟਾਂਬੀ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਦਿੱਲੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ ਹੈ। ਗੁਜਰਾਤ ਨੇ 10.3 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ ‘ਤੇ 68 ਦੌੜਾਂ ਬਣਾਈਆਂ ਹਨ। ਬੇਥ ਮੂਨੀ ਅਤੇ ਜਾਰਜੀਆ ਵੇਅਰਹੈਮ ਕ੍ਰੀਜ਼ ‘ਤੇ ਹਨ। ਟੀਮ ਨੇ ਪਾਵਰਪਲੇ ਵਿੱਚ ਹੀ ਤਿੰਨ ਵਿਕਟਾਂ ਗੁਆ ਦਿੱਤੀਆਂ। ਕਨਿਕਾ ਆਹੂਜਾ (6 ਦੌੜਾਂ) ,ਅਨੁਸ਼ਕਾ ਸ਼ਰਮਾ (16 ਦੌੜਾਂ) ,ਐਸ਼ਲੇ ਗਾਰਡਨਰ (0) ਅਤੇ ਸੋਫੀ ਡੇਵਾਈਨ (6 ਦੌੜਾਂ)ਬਣਾ ਕੇ ਆਊਟ ਹੋ ਗਈਆਂ ਹਨ। ਗੁਜਰਾਤ ਨੇ 9ਵੇਂ ਓਵਰ ਦੀ ਚੌਥੀ ਗੇਂਦ ‘ਤੇ ਆਪਣਾ ਚੌਥਾ ਵਿਕਟ ਗੁਆ ਦਿੱਤਾ। ਮਿੰਨੂ ਮਨੀ ਨੇ ਕਨਿਕਾ ਆਹੂਜਾ (6 ਦੌੜਾਂ) ਨੂੰ ਵਿਕਟਕੀਪਰ ਲੀਜ਼ਲ ਲੀ ਨੇ ਸਟੰਪ ਕਰਵਾਇਆ।

Posted By: Daily Suraj Bureau

Latest News