Daily Suraj

ਪੰਜਾਬੀ

ਅਮਿਤ ਸ਼ਾਹ ਵੱਲੋਂ ਪੰਚਕੂਲਾ ’ਚ ਅਟਲ ਬਿਹਾਰੀ ਵਾਜਪਾਈ ਦੇ 41 ਫੁੱਟ ਉੱਚੇ ਬੁੱਤ ਦਾ ਉਦਘਾਟਨ

25 Dec, 2025 02:05 PM

ਪੰਚਕੂਲਾ, 
 

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਾਬਕਾ ਪ੍ਰਧਾਨ ਮੰਤਰੀ ਸਵਰਗੀ ਅਟਲ ਬਿਹਾਰੀ ਵਾਜਪਾਈ ਦੇ 101ਵੇਂ ਜਨਮ ਦਿਹਾੜੇ ਦੀ ਪੂਰਵ ਸੰਧਿਆ ’ਤੇ ਪੰਚਕੂਲਾ ਦੇ ‘ਅਟਲ ਪਾਰਕ’ ਵਿੱਚ ਉਨ੍ਹਾਂ ਦੇ 41 ਫੁੱਟ ਉੱਚੇ ਕਾਂਸੀ ਦੇ ਬੁੱਤ ਦਾ ਉਦਘਾਟਨ ਕੀਤਾ।
 


 

ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਕਈ ਹੋਰ ਮੰਤਰੀ ਵੀ ਮੌਜੂਦ ਸਨ। ਇਸ ਤੋਂ ਇਲਾਵਾ, ਅਮਿਤ ਸ਼ਾਹ ਨੇ ਵਰਚੁਅਲ ਤਰੀਕੇ ਨਾਲ 250 ‘ਅਟਲ ਲਾਇਬ੍ਰੇਰੀਆਂ’ ਦਾ ਉਦਘਾਟਨ ਕੀਤਾ ਅਤੇ ਵਾਜਪਾਈ ਜੀ ਦੇ ਜੀਵਨ ’ਤੇ ਆਧਾਰਿਤ ਇੱਕ ਪ੍ਰਦਰਸ਼ਨੀ ਅਤੇ ਡਾਕੂਮੈਂਟਰੀ ਫ਼ਿਲਮ ਵੀ ਦੇਖੀ।
 


 

ਅਮਿਤ ਸ਼ਾਹ ਨੇ ਪੁਲੀਸ ਭਰਤੀ ਕੋਰਸ (RBC) ਦੇ 5,061 ਕਾਂਸਟੇਬਲਾਂ ਦੀ ਪਾਸਿੰਗ ਆਊਟ ਪਰੇਡ ਨੂੰ ਸੰਬੋਧਨ ਕਰਦਿਆਂ ਵਾਜਪਾਈ ਜੀ ਨੂੰ ਇੱਕ ਮਹਾਨ ਦੇਸ਼ ਭਗਤ, ਕੁਸ਼ਲ ਪ੍ਰਸ਼ਾਸਕ ਅਤੇ ਕੋਮਲ ਦਿਲ ਕਵੀ ਦੱਸਿਆ।
 


 

ਉਨ੍ਹਾਂ ਯਾਦ ਕਰਵਾਇਆ ਕਿ 1998 ਵਿੱਚ ਵਿਸ਼ਵ ਵਿਰੋਧ ਦੇ ਬਾਵਜੂਦ ਵਾਜਪਾਈ ਜੀ ਨੇ ਭਾਰਤ ਨੂੰ ਪਰਮਾਣੂ ਸ਼ਕਤੀ ਬਣਾਇਆ ਅਤੇ ਦੇਸ਼ ਦੀ ਸੁਰੱਖਿਆ ਨੂੰ ਮਜ਼ਬੂਤ ਕੀਤਾ।
 


 

ਉਨ੍ਹਾਂ ਕਿਹਾ ਕਿ ਇਹ ਵਿਸ਼ਾਲ ਬੁੱਤ ਹਰਿਆਣਾ ਦੇ ਨੌਜਵਾਨਾਂ ਨੂੰ ਦੇਸ਼ ਪ੍ਰਤੀ ਸਮਰਪਿਤ ਰਹਿਣ ਅਤੇ ਇੱਕ ਆਦਰਸ਼ ਜੀਵਨ ਜਿਉਣ ਦੀ ਪ੍ਰੇਰਨਾ ਦੇਵੇਗਾ।

Posted By: Daily Suraj Bureau

Latest News