Daily Suraj

ਪੰਜਾਬੀ

ਦਿੱਤਾ ਕੀ ਸਿਲਾ

24 Aug, 2020 05:30 AM

ਤੇਰੀ ਦੁਖੀ ਮਾਂ, ਤੇਰੇ ਅੱਗੇ ਹੱਥ ਜੋੜਦੀਪੈਂਦਾ ਕਿਉਂ ਕੁਰਾਹੇ, ਤੈਨੂੰ ਵਾਰੋ-ਵਾਰੀ ਮੋੜਦੀਬੋਲਦਾ ਤੂੰ ਚੱਕ ਉੱਤੇ, ਚਾੜ੍ਹਿਆ ਪਰਾਇਆਂ ਦਾ..ਦਿੱਤਾ ਕੀ ਸਿਲਾ ਤੂੰ, ਮੇਰੇ ਲਾਡਾਂ ਲਡਾਇਆਂ ਦਾ..ਜਦੋਂ ਤੇਰਾ ਬਾਪੂ ਤੈਨੂੰ, ਕਿਸੇ ਗੱਲੋਂ ਘੂਰਦਾਮੇਰਾ ਮਮਤਾਇਆ ਦਿਲ, ਤੇਰਾ ਪੱਖ ਪੂਰਦਾਦੁੱਖ ਬੜਾ ਔਖਾ ਹੁੰਦਾ, ਸਹਿਣਾ ਢਿੱਡੋਂ ਜਾਇਆਂ ਦਾ...ਦਿੱਤਾ ਕੀ ਸਿਲਾ ਤੂੰ, ਮੇਰੇ ਲਾਡਾਂ ਲਡਾਇਆਂ ਦਾ..ਮਸਾਂ ਉਡੀਕਦੀ ਨੂੰ ਮੇਰੇ, ਆਹ ਦਿਨ ਆਏ ਨੇਪਰ ਤੂੰ ਅਰਮਾਨ ਸਾਰੇ, ਮਿੱਟੀ ਚ ਰੁਲਾਏ ਨੇਬਣੂਗਾ ਕੀ ਮੇਰੇ ਨੈਣੀਂ, ਸੁਪਨੇ ਸਜਾਇਆਂ ਦਾ...ਦਿੱਤਾ ਕੀ ਸਿਲਾ ਤੂੰ, ਮੇਰੇ ਲਾਡਾਂ ਲਡਾਇਆਂ ਦਾ..ਮੇਰੇ ਸਿਰ ਦੋਸ਼ ਲਾਇਆ, ਸਾਰੇ ਸੰਸਾਰ ਨੇ‘ਔਲਖਾ' ਵਗਾੜਿਆ ਐ, ਤੈਨੂੰ ਮੇਰੇ ਪਿਆਰ ਨੇਮੰਗਾਂ ਤੈਥੋਂ ਮੁੱਲ ਤੇਰੇ, ਸਭ ਐਬਾਂ ਛੁਪਾਇਆਂ ਦਾ..ਦਿੱਤਾ ਕੀ ਸਿਲਾ ਤੂੰ, ਮੇਰੇ ਲਾਡਾਂ ਲਡਾਇਆਂ ਦਾ..ਚਾਨਣ ਦੀਪ ਸਿੰਘ ਔਲਖਸੰਪਰਕ : 9876888177

Posted By: Daily Suraj Bureau

Latest News