Daily Suraj

ਪੰਜਾਬੀ

ਇਮਾਰਤ ਅੱਗ ਹਾਦਸੇ ਵਿੱਚ ਦੋ ਲੋਕ ਜ਼ਖ਼ਮੀ, ਰਾਹਤ ਕਾਰਵਾਈ ਜਾਰੀ

03 Feb, 2026 12:41 PM

70 ਤੋਂ ਵੱਧ ਲੋਕਾਂ ਨੂੰ ਬਚਾਇਆ ਮਹਾਰਾਸ਼ਟਰ ਦੇ ਥਾਣੇ ਵਿੱਚ ਇੱਕ 18 ਮੰਜ਼ਿਲਾ ਰਿਹਾਇਸ਼ੀ ਇਮਾਰਤ ਵਿੱਚ ਅੱਗ ਲੱਗ ਗਈ। ਅਧਿਕਾਰੀਆਂ ਅਨੁਸਾਰ ਇਸ ਹਾਦਸੇ ਵਿੱਚ ਦੋ ਵਿਅਕਤੀ ਝੁਲਸ ਗਏ ਜਦਕਿ 70 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ। ਥਾਣੇ ਨਗਰ ਨਿਗਮ ਦੇ ਆਫ਼ਤ ਪ੍ਰਬੰਧਨ ਸੈੱਲ ਦੇ ਮੁਖੀ ਯਾਸੀਨ ਤੜਵੀ ਨੇ ਦੱਸਿਆ ਕਿ ਸ਼ਾਸਤਰੀ ਨਗਰ ਵਿੱਚ ਮਿਲਾਨ ਹਿੱਲ ਨਾਮਕ ਇਮਾਰਤ ਦੀ 10ਵੀਂ ਮੰਜ਼ਿਲ ’ਤੇ ਅੱਗ ਲੱਗਣ ਦੀ ਸੂਚਨਾ ਮਿਲੀ। ਅੱਗ 10ਵੀਂ ਅਤੇ 13ਵੀਂ ਮੰਜ਼ਿਲ ਦੇ ਵਿਚਕਾਰ ਇੱਕ ਬਿਜਲੀ ਦੇ ਡੱਬੇ ਤੋਂ ਫੈਲ ਗਈ, ਜਿਸ ਨਾਲ ਪੂਰੀ ਇਮਾਰਤ ਵਿੱਚ ਧੂੰਆਂ ਨਿਕਲਿਆ ਤੇ ਕਰੀਬ 70 ਜਣੇ ਅੰਦਰ ਫਸ ਗਏ ਜਿਨ੍ਹਾਂ ਨੂੰ ਫਾਇਰ ਬ੍ਰਿਗੇਡ ਅਤੇ ਆਫ਼ਤ ਪ੍ਰਬੰਧਨ ਟੀਮਾਂ ਨੇ ਬਚਾ ਲਿਆ। ਇਸ ਘਟਨਾ ਵਿੱਚ 62 ਅਤੇ 74 ਸਾਲ ਦੇ ਦੋ ਨਿਵਾਸੀ ਝੁਲਸ ਗਏ, ਜਿਨ੍ਹਾਂ ਨੂੰ ਨਿੱਜੀ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ। ਅੱਗ ਨਾਲ 10ਵੀਂ ਮੰਜ਼ਿਲ ’ਤੇ ਦੋ ਫਲੈਟਾਂ ਦੇ ਬਿਜਲੀ ਡੱਬਿਆਂ ਅਤੇ ਮੁੱਖ ਦਰਵਾਜ਼ਿਆਂ ਨੂੰ ਨੁਕਸਾਨ ਪਹੁੰਚਿਆ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਜਾਰੀ ਹੈ।

Posted By: Daily Suraj Bureau

Latest News