Daily Suraj

ਪੰਜਾਬੀ

ਹਾਈ ਰਿਸਕ ਪ੍ਰੈਗਨੈਂਸੀ ਦੀ ਪਹਿਚਾਣ, ਪ੍ਰਬੰਧਨ ਅਤੇ ਰੈਫਰਲ ਸਬੰਧੀ ਟਰੇਨਰਾਂ ਦੀ ਇੱਕ ਰੋਜ਼ਾ ਜਿਲ੍ਹਾ ਸਿਖਲਾਈ ਦਾ ਉਦਘਾਟਨ

22 Apr, 2026 04:37 PM

ਸਿਖਲਾਈ ਪ੍ਰਾਪਤ ਟ੍ਰੇਨਰ ਅੱਗੇ ਬਲਾਕ ਪੱਧਰ ‘ਤੇ ਟ੍ਰੇਨਿੰਗ ਦੇਣਗੇ- ਡਾ. ਅਮਰਜੀਤ ਕੌਰ (ਜਗਸੀਰ ਸਿੰਘ ) - ਸਿਵਲ ਸਰਜਨ ਸੰਗਰੂਰ ਡਾਕਟਰ ਅਮਰਜੀਤ ਕੌਰ ਵੱਲੋਂ ਪ੍ਰੋਜੈਕਟ ਸ੍ਰਿਸ਼ਟੀ ਦੇ ਤਹਿਤ ਹੋਟਲ ਕੇਟੀ ਰੌਇਲ ਸੰਗਰੂਰ ਵਿਖੇ ਹਾਈ ਰਿਸਕ ਪ੍ਰੈਗਨੈਂਸੀ ਦੀ ਪਹਿਚਾਣ, ਪ੍ਰਬੰਧਨ ਅਤੇ ਰੈਫਰਲ ਟਰੇਨਰਾਂ ਦੀ ਇੱਕ ਰੋਜ਼ਾ ਜਿਲ੍ਹਾ ਸਿਖਲਾਈ ਦਾ ਉਦਘਾਟਨ ਕੀਤਾ ਗਿਆ ਉਹਨਾਂ ਦੱਸਿਆ ਕਿ ਇਸ ਸਿਖਲਾਈ ਵਿੱਚ 11 ਗਾਇਨਾਕੋਲੋਜਿਸਟ ਮੈਡੀਕਲ ਅਫਸਰਾਂ ਅਤੇ ਨਰਸਿੰਗ ਸਟਾਫ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ ਤਾਂ ਜੋ ਉੱਚ ਰਿਸਕ ਗਰਭ ਅਵਸਥਾਵਾਂ ਦੀ ਸ਼ੁਰੂਆਤੀ ਪਛਾਣ ਅਤੇ ਪ੍ਰਭਾਵਸ਼ਾਲੀ ਪ੍ਰਬੰਧਨ ਵਿੱਚ ਉਹਨਾਂ ਦੀ ਸਮਰੱਥਾ ਨੂੰ ਮਜਬੂਤਾ ਮਜਬੂਤ ਕੀਤਾ ਜਾ ਸਕੇ। ਡਾ. ਅਮਰਜੀਤ ਕੌਰ ਨੇ ਉਦਘਾਟਨੀ ਭਾਸ਼ਣ ਵਿੱਚ ਕਿਹਾ ਕਿ ਇਹ ਇਸ ਸਿਖਲਾਈ ਪ੍ਰੋਗਰਾਮ ਵਿੱਚ ਕੇਸ ਅਧਾਰਤ ਚਰਚਾਵਾਂ, ਹਿਸਟਰੀ ਲੈਣਾ, ਕਲੀਨੀਕਲ ਜਾਂਚ, ਬਲੱਡ ਪ੍ਰੈਸ਼ਰ ਨਿਗਰਾਨੀ, ਅਨੀਮੀਆ ਮੁਲਾਂਕਣ, ਇਨਫੈਕਸ਼ਨ ਸਕਰੀਨਿੰਗ ਅਤੇ ਰੈਫਰਲ ਪ੍ਰੋਟੋਕੋਲ ਤੇ ਭੂਮਿਕਾ ਨਿਭਾਉਣ ਦੇ ਨਾਲ ਨਾਲ ਬਿਹਤਰ ਮਾਵਾਂ ਦੀ ਸਿਹਤ ਦੇ ਨਤੀਜਿਆਂ ਲਈ ਐਂਟੀਨੇਟਲ ਚੈੱਕ ਅਪ ਨੂੰ ਸ਼ਾਮਿਲ ਕੀਤਾ ਗਿਆ ਹੈ। ਪ੍ਰਾਜੈਕਟ ਸ੍ਰਿਸ਼ਟੀ ਨੂੰ ਆਈ ਆਈ ਐਚਐਮਆਰ ਦਿੱਲੀ ਅਤੇ ਰਾਸ਼ਟਰੀ ਸਿਹਤ ਮਿਸ਼ਨ ਪੰਜਾਬ ਦੁਆਰਾ ਸਾਂਝੇ ਤੌਰ ਤੇ ਲਾਗੂ ਕੀਤਾ ਗਿਆ ਹੈ ਜਿਸ ਦਾ ਮੁੱਖ ਉਦੇਸ਼ ਮਾਂ ਤੇ ਬੱਚੇ ਦੀ ਸਿਹਤ ਸੰਭਾਲ ਦੀ ਗੁਣਵੱਤਾ ਵਿੱਚ ਸੁਧਾਰ ਕਰਨਾ ਅਤੇ ਮ੍ਰਿਤੂ ਜਨਮਦਰ ਨੂੰ ਘਟਾਉਣਾ ਹੈ। ਇਸ ਮੌਕੇ ਡਾਕਟਰ ਸਤਾਪਾ ਵੀ ਨਿਊਗੀ, ਡਾਕਟਰ ਮਮਤਾ ਗੁਪਤਾ, ਡਾਕਟਰ ਇੰਦਰਦੀਪ ਕੌਰ ਅਤੇ ਡਾਕਟਰ ਦਿਕਸ਼ੰਤ ਨੇ ਦੱਸਿਆ ਕਿ ਪ੍ਰੋਜੈਕਟ ਤਹਿਤ ਇਸ ਟ੍ਰੇਨਿੰਗ ਤੋਂ ਬਾਅਦ ਬਲਾਕ ਪੱਧਰ ਤੇ ਟ੍ਰੇਨਿੰਗਾਂ ਦਿੱਤੀਆਂ ਜਾਣਗੀਆਂ। ਇਹ ਟ੍ਰੇਨਿੰਗ ਆਈ ਆਈ ਐਚ ਐਮ ਆਰ ਦਿੱਲੀ ਟੀਮ ਦੁਆਰਾ ਸਿਖਲਾਈ ਪ੍ਰਾਪਤ ਮਾਸਟਰ ਟ੍ਰੇਨਰ ਗਾਇਨਾਕੋਲੋਜਿਸਟ ਮੈਡੀਕਲ ਅਫਸਰ ਤੇ ਸਟਾਫ ਨਰਸ ਰਾਹੀਂ ਏ ਐੱਨ ਐਮ ਦੀ ਸਮਰੱਥਾ ਨੂੰ ਵੀ ਹੋਰ ਮਜ਼ਬੂਤ ਕਰੇਗੀ।

Posted By: Daily Suraj Bureau

Latest News