Daily Suraj

ਪੰਜਾਬੀ

ਮਿਸੀਸਾਗਾ ਵਿੱਚ ਅੱਜ ਹੋਵੇਗਾ ਪੰਜਾਬੀ ਮੂਲ ਦੇ ਪੁਲੀਸ ਅਧਿਕਾਰੀ ਤਰੁਣ ਬਾਲੀ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ

17 Jun, 2026 03:58 PM

ਬੀਤੇ ਹਫ਼ਤੇ ਡਿਊਟੀ ਦੌਰਾਨ ਜਾਨ ਗੁਆਉਣ ਵਾਲੇ ਪੰਜਾਬੀ ਮੂਲ ਦੇ ਪੁਲੀਸ ਅਫਸਰ ਤਰੁਣ ਬਾਲੀ ਦਾ ਅੰਤਿਮ ਸਸਕਾਰ ਵੀਰਵਾਰ, 18 ਜੂਨ ਨੂੰ ਸਵੇਰੇ ਸਾਢੇ 10 ਵਜੇ ਮਿਸੀਸਾਗਾ ਵਿੱਚ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ। ਜਨਤਕ ਕੀਤੀ ਗਈ ਜਾਣਕਾਰੀ ਅਨੁਸਾਰ ਅੰਤਿਮ ਸੰਸਕਾਰ ਦੀ ਰਸਮ ਮਿਸੀਸਾਗਾ ਕਲਚਰਲ ਐਂਡ ਐਂਟਰਟੇਨਮੈਂਟ ਸੈਂਟਰ ਵਿਖੇ ਅਦਾ ਕੀਤੀ ਜਾਵੇਗੀ। ਓਂਟਾਰੀਓ ਸੂਬਾਈ ਪੁਲੀਸ ਨੇ ਦੱਸਿਆ ਹੈ ਕਿ ਸਸਕਾਰ ਸਮਾਗਮ ਵਿੱਚ ਸਿਰਫ਼ ਮਰਹੂਮ ਦੇ ਪਰਿਵਾਰਕ ਮੈਂਬਰ, ਰਿਸ਼ਤੇਦਾਰ ਅਤੇ ਸਰਕਾਰੀ ਅਧਿਕਾਰੀ ਹੀ ਸ਼ਾਮਲ ਹੋਣਗੇ। ਸਮਾਗਮ ਦੇ ਔਨਲਾਈਨ ਪ੍ਰਸਾਰਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ, ਜਦਕਿ ਆਮ ਲੋਕਾਂ ਵੱਲੋਂ ਸ਼ਰਧਾਂਜਲੀ ਭੇਟ ਕਰਨ ਲਈ ਵੱਖਰੇ ਪ੍ਰਬੰਧ ਕੀਤੇ ਗਏ ਹਨ। 29 ਸਾਲਾ ਤਰੁਣ ਬਾਲੀ ਦਾ ਜਨਮ ਪੰਜਾਬ ਦੇ ਨਵਾਂ ਨੰਗਲ ਵਿੱਚ ਹੋਇਆ ਸੀ। ਸਾਲ 2005 ਵਿੱਚ ਉਹ ਆਪਣੇ ਪਰਿਵਾਰ ਨਾਲ ਕੈਨੇਡਾ ਚਲੇ ਗਏ ਸਨ, ਜਿੱਥੇ ਉਨ੍ਹਾਂ ਨੇ ਆਪਣੀ ਪੜ੍ਹਾਈ ਪੂਰੀ ਕੀਤੀ। ਕਰੀਬ ਢਾਈ ਸਾਲ ਪਹਿਲਾਂ ਉਹ ਪੁਲੀਸ ਸੇਵਾ ਵਿੱਚ ਭਰਤੀ ਹੋਏ ਸਨ। 9 ਜੂਨ ਨੂੰ ਡਿਊਟੀ ਨਿਭਾਉਂਦੇ ਹੋਏ ਇੱਕ ਸ਼ੱਕੀ ਵਾਹਨ ਨੂੰ ਰੋਕਣ ਦੀ ਕੋਸ਼ਿਸ਼ ਦੌਰਾਨ ਉਹ ਵਾਹਨ ਦੀ ਟੱਕਰ ਨਾਲ ਗੰਭੀਰ ਜ਼ਖ਼ਮੀ ਹੋ ਗਏ ਸਨ। ਇਲਾਜ ਦੌਰਾਨ ਉਨ੍ਹਾਂ ਨੇ ਦਮ ਤੋੜ ਦਿੱਤਾ। ਪੁਲੀਸ ਸੇਵਾ ਤੋਂ ਇਲਾਵਾ ਤਰੁਣ ਬਾਲੀ ਗੈਰ-ਮੁਨਾਫ਼ਾ ਸੰਸਥਾ ਸੁਰਤਾਲ ਹੈਰੀਟੇਜ ਨਾਲ ਵਲੰਟੀਅਰ ਵਜੋਂ ਵੀ ਸਰਗਰਮ ਰਹੇ। ਗੌਰਤਲਬ ਹੈ ਕਿ ਲੰਘੇ ਹਫ਼ਤੇ ਓਂਟਾਰੀਓ ਪੁਲੀਸ ਦੇ ਦੋ ਮੁਲਾਜ਼ਮਾਂ ਨੇ ਡਿਊਟੀ ਦੌਰਾਨ ਆਪਣੀ ਜਾਨ ਗੁਆਈ। ਤਰੁਣ ਬਾਲੀ ਦੀ ਮੌਤ ਤੋਂ ਤਿੰਨ ਦਿਨ ਬਾਅਦ ਟੋਰਾਂਟੋ ਪੁਲੀਸ ਦੇ 43 ਸਾਲਾ ਅਧਿਕਾਰੀ ਮਾਰਕ ਪਿਨੀਜੋਟੋ ਵੀ ਇੱਕ ਮੁਲਜ਼ਮ ਨੂੰ ਕਾਬੂ ਕਰਨ ਦੌਰਾਨ ਗੋਲੀ ਲੱਗਣ ਕਾਰਨ ਮਾਰੇ ਗਏ ਸਨ। ਇਸ ਤੋਂ ਇਲਾਵਾ, ਹਾਲ ਹੀ ਵਿੱਚ ਕਾਰ ਚੋਰੀ ਕਰਕੇ ਭੱਜ ਰਹੇ 12 ਸਾਲਾ ਲੜਕੇ ਨੇ ਇੱਕ ਪੁਲੀਸ ਕਰਮਚਾਰੀ ਨੂੰ ਟੱਕਰ ਮਾਰ ਕੇ ਜ਼ਖ਼ਮੀ ਵੀ ਕਰ ਦਿੱਤਾ ਸੀ।

Posted By: Daily Suraj Bureau

Latest News

ਰਵਾਇਤੀ ਸਿਆਸੀ ਪਾਰਟੀਆਂ ਮੈਨੂੰ ਬਦਨਾਮ ਕਰਨ ਲਈ ਧਰਮ ਦੀ ਦੁਰਵਰਤੋਂ ਕਰ ਰਹੀਆਂ ਹਨ, ਉਹ ਇਸ ਗੱਲ ਨੂੰ ਹਜ਼ਮ ਨਹੀਂ ਕਰ ਪਾ ਰਹੀਆਂ ਕਿ ਤੁਹਾਡਾ ਪੁੱਤਰ ਪੰਜਾਬ ਵਿੱਚ ਇਮਾਨਦਾਰੀ ਨਾਲ ਸਰਕਾਰ ਚਲਾ ਰਿਹਾ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

17 Jun, 2026 02:41 PM