Daily Suraj

ਪੰਜਾਬੀ

ਪਿੰਡ ਉਭਾਵਾਲ ਵਿਖੇ ਲਗਾਏ ਮੁਫ਼ਤ ਆਯੂਸ਼ ਕੈਂਪ ਦੌਰਾਨ 697 ਮਰੀਜਾ ਦੀ ਕੀਤੀ ਜਾਂਚ

19 Jan, 2026 04:45 PM

ਲੌਂਗੋਵਾਲ (ਜਗਸੀਰ ਸਿੰਘ)-ਡਾਇਰੈਕਟਰ ਆਯੂਰਵੇਦਾ ਪੰਜਾਬ ਡਾ. ਰਮਨ ਖੰਨਾ ਦੇ ਦਿਸ਼ਾ-ਨਿਰਦੇਸ਼ ਹੇਠ ਜਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਅਫਸਰ, ਸੰਗਰੂਰ ਡਾ. ਮਲਕੀਤ ਸਿੰਘ ਘੱਗਾ ਦੀ ਯੋਗ ਅਗਵਾਈ ਹੇਠ ਮੁਫਤ ਆਯੂਸ਼ ਕੈਂਪ ਸ੍ਰੀ ਗੁਰੂ ਰਵਿਦਾਸ ਮੰਦਰ ਉਭਾਵਾਲ ਵਿਖੇ ਲਗਾਇਆ ਗਿਆ। ਕੈਂਪ ਦਾ ਉਦਘਾਟਨ ਸ਼੍ਰੀ ਆਯੂਰਵੈਦਿਕ ਸੀਨੀਅਰ ਫਿਜੀਸਨ ਡਾ. ਕੁਲਵਿੰਦਰ ਸ਼ਰਮਾ ਅਤੇ ਸਰਪੰਚ ਮੋਤਾ ਸਿੰਘ ਢੀਂਡਸਾਂ ਉਭਾਵਾਲ ਨੇ ਕੀਤਾ। ਕੈਂਪ ਵਿੱਚ ਆਯੂਰਵੈਦਿਕ ਵਿਭਾਗ ਵੱਲੋ, ਡਾ: ਅਮਨਦੀਪ ਭਾਰਤੀ, ਡਾ. ਰਮਨਦੀਪ ਕੁਮਾਰ ਅਤੇ ਹੋਮਿਓਪੈਥਿਕ ਡਾ.ਅਮਰਿੰਦਰ ਕੌਰ ਨੇ ਮਰੀਜਾਂ ਦੀ ਜਾਂਚ ਕਰਕੇ ਉਹਨਾਂ ਨੂੰ ਮੁਫਤ ਦਵਾਈਆਂ ਦਿੱਤੀਆਂ। ਕੈਂਪ ਇੰਚਾਰਜ ਡਾਕਟਰ ਦਿਵਿਆ ਬਾਂਸਲ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਹਰ ਰੋਜ਼ ਆਪਣੇ ਜੀਵਨ ਵਿੱਚ ਆਯੁਰਵੇਦ ਅਤੇ ਯੋਗ ਨੂੰ ਅਪਣਾਉਣ ਚਾਹੀਦਾ ਹੈ ।

ਡਾਕਟਰ ਰੋਜੀ ਵੱਲੋਂ ਮਰੀਜ਼ਾਂ ਨੂੰ ਰੋਜਾਨਾ ਵਰਤੋਂ ਵਿੱਚ ਡਿੱਬੇ ਬੰਦ ਖਾਣਾ ਇਸਤੇਮਾਲ ਨਾ ਕਰਨ ਅਤੇ ਰੋਜਾਨਾ ਤਾਜ਼ਾ ਭੋਜਨ ਖਾਣਾ ਖਾਣ ਬਾਰੇ ਦੱਸਿਆ। ਡਾਕਟਰ ਲਲਿਤ ਕਾਂਸਲ ਨੇ ਵੀ ਲੋਕਾਂ ਨੂੰ ਹਾਰ ਸ਼ਿੰਗਾਰ,ਗਿਲੋਅ ਦੀ ਵਰਤੋਂ ਦੇ ਲਾਭ ਬਾਰੇ ਦੱਸਿਆ। ਇਸ ਕੈਂਪ ਵਿੱਚ ਆਯੁਰਵੇਦ ਵਿਭਾਗ ਵੱਲੋਂ 352 ਤੇ ਹੋਮਿਓਪੈਥੀ ਵਿਭਾਗ ਵੱਲੋਂ 345 ਮਰੀਜ਼ ਚੈੱਕ ਕੀਤੇ ਗਏ ਅਤੇ ਕੁੱਲ 697 ਮਰੀਜ਼ਾਂ ਦਾ ਚੈੱਕਅਪ ਕੀਤਾ। ਇਸ ਕੈਂਪ ਵਿੱਚ ਆਯੁਰਵੈਦਿਕ ਵਿਭਾਗ ਦੇ ਉਪਵੈਦ ਮਨਪ੍ਰੀਤ ਕੌਰ, ਰਾਣਾ ਸਿੰਘ, ਕੁਲਵਿੰਦਰ ਕੌਰ ਅਤੇ ਹੋਮੋਪੈਥੀ ਡਿਸਪੈਂਸਰੀ ਤੋੰ ਕਰਨੈਲ ਸਿੰਘ, ਬਬੀਤਾ ਰਾਣੀ, ਜੋਬਨਪ੍ਰੀਤ ਸਿੰਘ, ਸਪਿੰਦਰ ਸ਼ਰਮਾ ਐਲ ਐਚ ਵੀ, ਉਭਾਵਾਲ, ਸਮੂਹ ਆਸ਼ਾ ਵਰਕਰ ਅਤੇ ਪੰਚਾਇਤ ਮੈਂਬਰਾਂ ਨੇ ਪੂਰਨ ਸਹਿਯੋਗ ਦਿੱਤਾ।

Posted By: Daily Suraj Bureau

Latest News