Daily Suraj

ਪੰਜਾਬੀ

ਨਿਊਫਾउंडਲੈਂਡ ਦੇ ਸੇਂਟ ਜੌਨਜ਼ ਹਵਾਈ ਅੱਡੇ ’ਤੇ ਸੁਰੱਖਿਅਤ ਉਤਰਿਆ ਜਹਾਜ਼, 122 ਯਾਤਰੀ ਅਤੇ 9 ਕ੍ਰੂ ਮੈਂਬਰ ਸਨ ਸਵਾਰ

13 Oct, 2026 08:38 AM

ਕੈਨੇਡਾ ਦੇ ਨਿਊਫਾउंडਲੈਂਡ ਪ੍ਰੋਵਿੰਸ ਦੇ ਸੇਂਟ ਜੌਨਜ਼ ਹਵਾਈ ਅੱਡੇ ’ਤੇ ਸੋਮਵਾਰ ਸਵੇਰੇ ਵਾਸ਼ਿੰਗਟਨ ਤੋਂ ਐਮਸਟਰਡਮ ਜਾ ਰਹੇ ਇੱਕ ਯਾਤਰੀ ਜਹਾਜ਼ ਨੂੰ ਇੰਜਣ ਵਿੱਚ ਖ਼ਰਾਬੀ ਆਉਣ ਕਾਰਨ ਐਮਰਜੈਂਸੀ ਤੌਰ ’ਤੇ ਉਤਾਰਿਆ ਗਿਆ। ਯੂਨਾਈਟਿਡ ਏਅਰਲਾਈਨਜ਼ ਦੀ ਇਸ ਉਡਾਣ (UA 946) ਵਿੱਚ ਕੁੱਲ 131 ਵਿਅਕਤੀ ਸਵਾਰ ਸਨ, ਜਿਨ੍ਹਾਂ ਵਿੱਚ 122 ਯਾਤਰੀ ਅਤੇ ਚਾਲਕ ਦਲ (ਕ੍ਰੂ) ਦੇ 9 ਮੈਂਬਰ ਸ਼ਾਮਲ ਸਨ। ਏਅਰਲਾਈਨ ਵੱਲੋਂ ਜਾਰੀ ਜਾਣਕਾਰੀ ਅਪਡੇਟ ਮੁਤਾਬਕ, ਉਡਾਣ ਦੌਰਾਨ ਜਹਾਜ਼ ਦੇ ਇੰਜਣ ਵਿੱਚ ਤਕਨੀਕੀ ਸਮੱਸਿਆ ਪੈਦਾ ਹੋ ਗਈ ਸੀ, ਜਿਸ ਤੋਂ ਬਾਅਦ ਸੁਰੱਖਿਆ ਨੂੰ ਮੁੱਖ ਰੱਖਦਿਆਂ ਜਹਾਜ਼ ਨੂੰ ਕੈਨੇਡਾ ਵੱਲ ਮੋੜ ਲਿਆ ਗਿਆ। ਜਹਾਜ਼ ਨੇ ਸੇਂਟ ਜੌਨਜ਼ ਹਵਾਈ ਅੱਡੇ ’ਤੇ ਪੂਰੀ ਤਰ੍ਹਾਂ ਸੁਰੱਖਿਅਤ ਲੈਂਡਿੰਗ ਕੀਤੀ ਅਤੇ ਸਾਰੇ ਯਾਤਰੀ ਆਮ ਤਰੀਕੇ ਨਾਲ ਸੁਰੱਖਿਅਤ ਬਾਹਰ ਆ ਗਏ। ਇਸ ਅਚਾਨਕ ਆਈ ਰੁਕਾਵਟ ਤੋਂ ਬਾਅਦ ਏਅਰਲਾਈਨ ਵੱਲੋਂ ਯਾਤਰੀਆਂ ਦੇ ਰਾਤ ਨੂੰ ਠਹਿਰਨ ਲਈ ਸਥਾਨਕ ਹੋਟਲਾਂ ਵਿੱਚ ਪ੍ਰਬੰਧ ਕੀਤੇ ਗਏ ਹਨ। ਇਸ ਦੇ ਨਾਲ ਹੀ, ਸਾਰੇ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ ਯਾਨੀ ਐਮਸਟਰਡਮ ਸੁਰੱਖਿਅਤ ਪਹੁੰਚਾਉਣ ਲਈ ਇੱਕ ਹੋਰ ਬਦਲਵਾਂ ਜਹਾਜ਼ ਭੇਜਿਆ ਜਾ ਰਿਹਾ ਹੈ।

Latest News