Daily Suraj

ਪੰਜਾਬੀ

ਤਿੰਨ ਰੋਜ਼ਾ ਦਿਵਯ ਧਰਮ ਯੱਗ ਦਿਵਸ ਪੂਰੀ ਸ਼ਰਧਾ ਤੇ ਉਤਸਾਹ ਨਾਲ ਸੰਪੰਨ

25 Nov, 2026 05:54 PM

(ਜਗਸੀਰ ਸਿੰਘ ) - ਸਤਲੋਕ ਆਸ਼ਰਮ ਧੂਰੀ ਅਤੇ ਖਮਾਣੋਂ ਵਿਖੇ ਆਯੋਜਿਤ ਤਿੰਨ ਰੋਜ਼ਾ ਦਿਵਯ ਧਰਮ ਯੱਗ ਦਿਵਸ ਸਮਾਗਮ ਅਧਿਆਤਮਿਕ ਮਾਹੌਲ, ਸੰਗਤਾਂ ਦੀ ਵੱਡੀ ਸ਼ਮੂਲੀਅਤ ਅਤੇ ਸੁਚੱਜੇ ਪ੍ਰਬੰਧਾਂ ਦਰਮਿਆਨ ਪੂਰੀ ਸ਼ਰਧਾ ਤੇ ਉਤਸਾਹ ਨਾਲ ਸੰਪੰਨ ਹੋ ਗਿਆ। ਜਗਤਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੀ ਰਹਿਨੁਮਾਈ ਹੇਠ ਹੋਏ ਇਸ ਸਮਾਗਮ ਦੀ ਵਿਸ਼ੇਸ਼ਤਾ ਇਹ ਰਹੀ ਕਿ ਭਾਰਤ ਦੇ ਵੱਖ-ਵੱਖ ਰਾਜਾਂ ਅਤੇ ਨੇਪਾਲ ਵਿੱਚ ਸਥਿਤ ਕੁੱਲ 15 ਸਤਲੋਕ ਆਸ਼ਰਮਾਂ ਵਿੱਚ ਇਸ ਦਾ ਆਯੋਜਨ ਇੱਕੋ ਸਮੇਂ ਕੀਤਾ ਗਿਆ। ਇਸ ਦੌਰਾਨ ਖਮਾਣੋਂ ਆਸ਼ਰਮ ਸਮੇਤ ਵੱਖ-ਵੱਖ ਕੇਂਦਰਾਂ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਸ਼ਮੂਲੀਅਤ ਕਰਕੇ ਅਧਿਆਤਮਿਕ ਵਿਚਾਰਾਂ ਨੂੰ ਸਰਵਣ ਕੀਤਾ। ਸਮਾਗਮ ਦੇ ਅੰਤਿਮ ਦਿਨ ਸੰਤ ਰਾਮਪਾਲ ਜੀ ਮਹਾਰਾਜ ਨੇ ਪ੍ਰੋਜੈਕਟਰ ਰਾਹੀਂ ਵਰਚੂਅਲ ਸਤਿਸੰਗ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਬੀਰ ਸਾਹਿਬ ਜੀ ਦੇ ਜੀਵਨ, ਉਨ੍ਹਾਂ ਦੀ ਅਦਭੁੱਤ ਸਮਰੱਥਾ ਅਤੇ ਅਧਿਆਤਮਿਕ ਮਹੱਤਤਾ ਬਾਰੇ ਵਿਸਥਾਰ ਨਾਲ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਕਿਹਾ ਕਿ ਕਬੀਰ ਸਾਹਿਬ ਜੀ ਦੇ ਜੀਵਨ ਦੀ ਹਰ ਘਟਨਾ ਉਨ੍ਹਾਂ ਦੀ ਸਮਰੱਥਾ ਦਾ ਪ੍ਰਮਾਣ ਹੈ। ਬੇਬੇ ਧਰਮ ਯੱਗ ਦਿਵਸ ਉਸ ਪਵਿੱਤਰ ਦਿਨ ਦੀ ਯਾਦ ਤਾਜ਼ਾ ਕਰਦਾ ਹੈ ਜਦੋਂ ਕਬੀਰ ਸਾਹਿਬ ਨੇ ਅੱਜ ਤੋਂ 1513 ਸਾਲ ਪਹਿਲਾਂ ਕਾਸ਼ੀ ਸ਼ਹਿਰ ਵਿੱਚ ਅਲੌਕਿਕ ਭੰਡਾਰਾ ਕੀਤਾ ਅਤੇ ਪਖੰਡ ਦੀਆਂ ਦੁਕਾਨਾਂ ਚਲਾ ਰਹੇ ਨਕਲੀ ਧਰਮ ਗੁਰੂਆਂ ਨੂੰ ਸੱਚੇ ਗਿਆਨ ਅਤੇ ਭਗਤੀ ਦਾ ਰਾਹ ਦਿਖਾਇਆ। ਸਤਿਸੰਗ ਵਿੱਚ ਵੇਦਾਂ, ਗੀਤਾ, ਬਾਈਬਲ, ਕੁਰਾਨ ਸ਼ਰੀਫ਼ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮੇਤ ਵੱਖ-ਵੱਖ ਪਵਿੱਤਰ ਧਾਰਮਿਕ ਗ੍ਰੰਥਾਂ ਦੇ ਹਵਾਲਿਆਂ ਰਾਹੀਂ ਅਧਿਆਤਮਿਕ ਵਿਸ਼ਿਆਂ ਦੀ ਵਿਆਖਿਆ ਕੀਤੀ ਗਈ। ਸੰਗਤਾਂ ਨੂੰ ਧਾਰਮਿਕ ਗ੍ਰੰਥਾਂ ਵਿੱਚ ਦਰਜ ਗਿਆਨ ਨੂੰ ਸਮਝਣ ਅਤੇ ਭਗਤੀ ਦੇ ਅਸਲ ਉਦੇਸ਼ ਬਾਰੇ ਵਿਚਾਰ ਕਰਨ ਲਈ ਪ੍ਰੇਰਿਤ ਕੀਤਾ ਗਿਆ। ਸਤਿਸੰਗ ਦਾ ਮੁੱਖ ਕੇਂਦਰ ਮਨੁੱਖੀ ਜੀਵਨ ਵਿੱਚ ਅਧਿਆਤਮਿਕ ਗਿਆਨ, ਸੱਚੀ ਭਗਤੀ ਅਤੇ ਨੈਤਿਕ ਆਚਰਨ ਦੀ ਮਹੱਤਤਾ ਰਿਹਾ। ਤਿੰਨ ਦਿਨ ਚੱਲੇ ਸਮਾਗਮ ਦੌਰਾਨ ਲਗਾਈ ਗਈ ਅਧਿਆਤਮਿਕ ਪ੍ਰਦਰਸ਼ਨੀ ਵੀ ਸ਼ਰਧਾਲੂਆਂ ਲਈ ਖ਼ਾਸ ਖਿੱਚ ਦਾ ਕੇਂਦਰ ਬਣੀ ਰਹੀ। ਇਸ ਵਿੱਚ ਵੱਖ-ਵੱਖ ਅਧਿਆਤਮਿਕ ਸਿਧਾਂਤਾਂ ਨੂੰ ਵਿਗਿਆਨਕ ਅਤੇ ਦ੍ਰਿਸ਼ਟੀਗਤ ਢੰਗ ਨਾਲ ਪੇਸ਼ ਕਰਨ ਦਾ ਯਤਨ ਕੀਤਾ ਗਿਆ। ਪ੍ਰਦਰਸ਼ਨੀ ਰਾਹੀਂ ਸੱਚੀ ਭਗਤੀ ਦੇ ਮਾਰਗ, ਧਾਰਮਿਕ ਸਿਧਾਂਤਾਂ ਅਤੇ ਮਨੁੱਖੀ ਜੀਵਨ ਦੇ ਉਦੇਸ਼ ਨਾਲ ਜੁੜੇ ਵਿਸ਼ਿਆਂ ਨੂੰ ਸਮਝਾਉਣ ਲਈ ਵੱਖ-ਵੱਖ ਪ੍ਰਤੀਕਾਤਮਿਕ ਮਾਧਿਅਮਾਂ ਦੀ ਵਰਤੋਂ ਕੀਤੀ ਗਈ। ਸੰਗਤਾਂ ਨੇ ਪ੍ਰਦਰਸ਼ਨੀ ਦਾ ਦੌਰਾ ਕਰਕੇ ਇਸ ਵਿੱਚ ਦਰਸਾਈ ਜਾਣਕਾਰੀ ਨੂੰ ਧਿਆਨ ਨਾਲ ਦੇਖਿਆ। ਸਮਾਗਮ ਦੇ ਤਿੰਨੇ ਦਿਨ ਸੰਗਤਾਂ ਲਈ ਭੰਡਾਰੇ ਦਾ ਲਗਾਤਾਰ ਪ੍ਰਬੰਧ ਕੀਤਾ ਗਿਆ। ਸ਼ੁੱਧ ਦੇਸੀ ਘਿਓ ਨਾਲ ਤਿਆਰ ਕੀਤੇ ਲੱਡੂ, ਜਲੇਬੀਆਂ ਅਤੇ ਹੋਰ ਪ੍ਰਸ਼ਾਦ ਸੰਗਤਾਂ ਨੂੰ ਵਰਤਾਇਆ ਗਿਆ। ਦੂਰ-ਦੁਰਾਡੇ ਤੋਂ ਪਹੁੰਚੇ ਸ਼ਰਧਾਲੂਆਂ ਲਈ ਖਾਣ-ਪੀਣ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਦਾ ਪ੍ਰਬੰਧ ਸੇਵਾਦਾਰਾਂ ਵੱਲੋਂ ਸੁਚੱਜੇ ਢੰਗ ਨਾਲ ਸੰਭਾਲਿਆ ਗਿਆ। ਸੇਵਾ ਵਿੱਚ ਜੁਟੇ ਸੇਵਾਦਾਰਾਂ ਨੇ ਅਨੁਸ਼ਾਸਨ ਅਤੇ ਆਪਸੀ ਸਹਿਯੋਗ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ। ਇਸ ਸਮਾਗਮ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਇਲਾਵਾ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਤੋਂ ਵੀ ਵੱਡੀ ਗਿਣਤੀ ਵਿੱਚ ਸ਼ਰਧਾਲੂ ਪਹੁੰਚੇ। ਆਸ਼ਰਮ ਵਿੱਚ ਸੰਗਤਾਂ ਦੀ ਆਮਦ ਕਾਰਨ ਪੂਰਾ ਮਾਹੌਲ ਅਧਿਆਤਮਿਕ ਰੰਗ ਵਿੱਚ ਰੰਗਿਆ ਰਿਹਾ। ਵੱਖ-ਵੱਖ ਸੂਬਿਆਂ ਅਤੇ ਖੇਤਰਾਂ ਤੋਂ ਆਏ ਸ਼ਰਧਾਲੂਆਂ ਦੀ ਸ਼ਮੂਲੀਅਤ ਨੇ ਇਸ ਸਮਾਗਮ ਦੇ ਵਿਸ਼ਾਲ ਸਰੂਪ ਨੂੰ ਦਰਸਾਇਆ। ਆਯੋਜਨ ਦੌਰਾਨ ਸ਼ਾਂਤੀ, ਅਨੁਸ਼ਾਸਨ ਅਤੇ ਸੇਵਾ-ਭਾਵਨਾ ਦਾ ਮਾਹੌਲ ਬਣਿਆ ਰਿਹਾ। ਸਮਾਗਮ ਦੌਰਾਨ ਦਿੱਤੇ ਗਏ ਉਪਦੇਸ਼ਾਂ ਵਿੱਚ ਅਧਿਆਤਮਿਕ ਗਿਆਨ ਦੇ ਨਾਲ ਸਮਾਜਿਕ ਜੀਵਨ ਨੂੰ ਸੁਧਾਰਨ ਵਾਲੇ ਵਿਸ਼ਿਆਂ ਨੂੰ ਵੀ ਮਹੱਤਤਾ ਦਿੱਤੀ ਗਈ। ਅੰਧਵਿਸ਼ਵਾਸ, ਦਾਜ ਪ੍ਰਥਾ, ਨਸ਼ਿਆਂ, ਬੇਲੋੜੇ ਆਡੰਬਰਾਂ ਅਤੇ ਫਜ਼ੂਲਖਰਚੀ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ ਗਿਆ। ਇਸ ਦੇ ਨਾਲ ਹੀ ਸਾਦਗੀ, ਨੈਤਿਕਤਾ, ਮਨੁੱਖਤਾ ਅਤੇ ਪਰਉਪਕਾਰ ਵਰਗੇ ਗੁਣਾਂ ਨੂੰ ਜੀਵਨ ਵਿੱਚ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ। ਸੰਤ ਰਾਮਪਾਲ ਜੀ ਮਹਾਰਾਜ ਦੀ ਰਹਿਨੁਮਾਈ ਹੇਠ ਚੱਲ ਰਹੇ ਸਮਾਜ ਭਲਾਈ ਦੇ ਕਾਰਜਾਂ ਵਿੱਚ ਦਾਜ ਮੁਕਤ ਵਿਆਹ, ਅੰਨਪੂਰਨਾ ਮੁਹਿੰਮ, ਖੂਨਦਾਨ ਕੈਂਪ, ਨਸ਼ਾ ਮੁਕਤੀ, ਗਊ ਸੇਵਾ ਅਤੇ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਵਰਗੀਆਂ ਪਹਿਲਕਦਮੀਆਂ ਦਾ ਵੀ ਜ਼ਿਕਰ ਕੀਤਾ ਗਿਆ। ਇਨ੍ਹਾਂ ਕਾਰਜਾਂ ਰਾਹੀਂ ਸਮਾਜ ਵਿੱਚ ਸਾਦਗੀ, ਸੇਵਾ ਅਤੇ ਆਪਸੀ ਸਹਿਯੋਗ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਦਾ ਸੰਦੇਸ਼ ਦਿੱਤਾ ਗਿਆ। ਤਿੰਨ ਰੋਜ਼ਾ ਦਿਵਯ ਧਰਮ ਯੱਗ ਦਿਵਸ ਸਮਾਗਮ ਦੀ ਸਮਾਪਤੀ ਮੌਕੇ ਸੰਗਤਾਂ ਵਿੱਚ ਵਿਸ਼ੇਸ਼ ਉਤਸ਼ਾਹ ਦੇਖਣ ਨੂੰ ਮਿਲਿਆ। ਵਰਚੂਅਲ ਸਤਿਸੰਗ, ਅਧਿਆਤਮਿਕ ਪ੍ਰਦਰਸ਼ਨੀ, ਭੰਡਾਰੇ ਅਤੇ ਸੇਵਾ ਪ੍ਰਬੰਧਾਂ ਦੇ ਸੁਮੇਲ ਨੇ ਸਮਾਗਮ ਨੂੰ ਵਿਸ਼ੇਸ਼ ਸਰੂਪ ਪ੍ਰਦਾਨ ਕੀਤਾ। ਇਸ ਆਯੋਜਨ ਰਾਹੀਂ ਧਾਰਮਿਕ ਗਿਆਨ ਦੇ ਪ੍ਰਚਾਰ ਦੇ ਨਾਲ-ਨਾਲ ਮਨੁੱਖਤਾ, ਸਮਾਜਿਕ ਸੁਧਾਰ ਅਤੇ ਸੇਵਾ-ਭਾਵਨਾ ਦਾ ਸੰਦੇਸ਼ ਵੀ ਸੰਗਤਾਂ ਤੱਕ ਪਹੁੰਚਾਇਆ ਗਿਆ।

Latest News