Daily Suraj

ਪੰਜਾਬੀ

ਪ੍ਰਸ਼ਾਸ਼ਕੀ ਸੁਧਾਰਾਂ ਲਈ ਮਗਸੀਪਾ ਵੱਲੋਂ ਅਧਿਕਾਰੀਆਂ ਲਈ ਦੋ ਦਿਨਾਂ ਸਿਖਲਾਈ ਸ਼ੁਰੂ

03 Jan, 2026 12:25 PM

ਫਗਵਾੜਾ 
ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾ (ਮਗਸੀਪਾ) ਵੱਲੋਂ ਪ੍ਰਸ਼ਾਸਨਿਕ ਸੁਧਾਰਾਂ ਲਈ ਜ਼ਿਲ੍ਹੇ ਦੇ ਅਧਿਕਾਰੀਆਂ ਵਾਸਤੇ ਦੋ ਦਿਨਾ ਸਿਖਲਾਈ ਅੱਜ ਸ਼ੁਰੂ ਹੋ ਗਈ । 
ਦੋ ਰੋਜ਼ਾ ਟੇ੍ਨਿੰਗ ਪ੍ਰੋਗਰਾਮ ਤਹਿਤ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਨੋਡਲ ਅਫਸਰਾਂ ਨੂੰ ਦਫਤਰੀ ਕੰਮਕਾਜ ਵਿੱਚ ਪਾਰਦਰਸ਼ਤਾ, ਲੋਕਾਂ ਨੂੰ ਚੰਗਾ ਅਨੁਸ਼ਾਸਨ ਪ੍ਰਦਾਨ ਕਰਨਾ ਤੇ ਵਧੀਆ ਵਿਵਹਾਰ ਵਰਤਣ ਸਬੰਧੀ ਸਿਖਲਾਈ ਮੁਹੱਈਆ ਕਰਵਾਈ ਜਾਵੇਗੀ । 
ਟ੍ਰੇਨਿੰਗ ਦੌਰਾਨ ਜ਼ਿਲ੍ਹੇ ਦੇ ਸਮੂਹ ਨੋਡਲ ਅਫਸਰਾਂ ਨੂੰ ਲੋਕ ਪੱਖੀ ਸੇਵਾਵਾਂ ਨੂੰ ਸਹੀ ਢੰਗ ਨਾਲ ਹੇਠਲੇ ਪੱਧਰ ਤੱਕ ਪਹੁੰਚਾਉਣ ਸਬੰਧੀ ਜਾਣਕਾਰੀ ਦਿੱਤੀ ਗਈ ਹੈ। 
ਇਸ ਤੋਂ ਇਲਾਵਾ ਦਫਤਰ ਵਿਖੇ ਕੰਮਕਾਜ ਲਈ ਆਉਣ ਵਾਲੇ ਸਾਬਕਾ ਸੈਨਿਕਾਂ ਤੇ ਬਜ਼ੁਰਗਾਂ ਨੂੰ ਬਣਦਾ ਮਾਣ ਸਨਮਾਣ ਦੇਣ ਦੀ ਵੀ ਤਾਕੀਦ ਕੀਤੀ ਗਈ ਤਾਂ ਜੋ ਉਨ੍ਹਾਂ ਨੂੰ ਸਰਕਾਰ ਵਲੋਂ ਮੁਹੱਈਆ ਕਰਵਾਈਆਂ ਜਾਂਦੀਆਂ ਸੇਵਾਵਾਂ ਦਾ ਲਾਭ ਲੈਣ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਪੇਸ਼ ਨਾ ਆਵੇ।
ਇਸ ਮੌਕੇ ਟ੍ਰੇਨਿੰਗ ਪ੍ਰੋਗਰਾਮ ਵਿਚ 22ਵੱਖ-ਵੱਖ ਵਿਭਾਗਾਂ ਦੇ ਨੋਡਲ ਅਫਸਰਾਂ ਵਲੋਂ ਭਾਗ ਲਿਆ ਗਿਆ।

Posted By: Daily Suraj Bureau

Latest News