Daily Suraj

ਪੰਜਾਬੀ

ਬਾਬਾ ਟੇਕ ਸਿੰਘ ਧਨੋਲਾ ਦਾ ਜਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਣਨ ਤੇ ਦਵਿੰਦਰ ਸਿੰਘ ਬੀਹਲਾ ਨੇ ਕੀਤਾ ਸਨਮਾਨ

05 Nov, 2020 05:30 AM

ਬਰਨਾਲਾ 5ਨਵੰਬਰ (ਬਲਜਿੰਦਰ ਸਿੰਘ ਚੋਹਾਨ)ਬਾਬਾ ਟੇਕ ਸਿੰਘ ਧਨੌਲਾ ਨੂੰ ਬਰਨਾਲਾ ਦਾ ਜਿਲਾ ਪ੍ਰਧਾਨ ਬਣਨ ਅਤੇ ਪੰਜਾਬ ਵਿੱਚ ਨਵ-ਨਿਯੁਕਤ ਅਹੁਦੇਦਾਰਾਂ ਨੂੰ ਬਹੁਤ-ਬਹੁਤ ਵਧਾਈਆ ਇਨਾ ਸ਼ਬਦਾਂ ਦਾ ਪ੍ਰਗਟਾਵਾ ਦਵਿੰਦਰ ਸਿੰਘ ਬੀਹਲਾ ਨੇ ਪੱਤਰਕਾਰ ਨਾਲ ਗੱਲਬਾਤ ਦੌਰਾਨ ਕੀਤਾ ਉਨ੍ਹਾਂ ਕਿਹਾ ਕੇ ਸੁਰਜੀਤ ਸਿੰਘ ਰੱਖੜਾ ਨਾਲ ਹੀ ਸੰਗਰੂਰ ਦੇ ਨਵ-ਨਿਯੁਕਤ ਪ੍ਰਧਾਨ ਸ੍ਰ ਇਕਬਾਲ ਸਿੰਘ ਝੂੰਦਾ ਨੂੰ ਜਿਲਾ ਪ੍ਰਧਾਨ ਬਣਨ ਤੇ ਵਧਾਈਆ। ਸ਼੍ਰੋਮਣੀ ਅਕਾਲੀ ਦਲ ਦੀ ਅਸਲੀ ਪਹਿਚਾਣ ਖਾਲਸਾ ਹੈ ਅਤੇ ਬਾਬਾ ਟੇਕ ਸਿੰਘ ਧਨੌਲਾ ਇੱਕ ਪੂਰਨ ਗੁਰਸਿੱਖ ਹਨ! ਅੱਜ ਬਾਬਾ ਜੀ ਨੂੰ ਗੁਰੂਦਵਾਰਾ ਪਾਤਸ਼ਾਹੀ ਨੌਂਵੀਂ ਧਨੌਲਾ ਪਹੁੰਚਕੇ ਸਿਰੋਪਾਉ ਦਿੱਤਾ ਅਤੇ ਮੂੰਹ ਮਿੱਠਾ ਕਰਵਾਇਆ। ਬਾਬਾ ਜੀ ਦਾ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਹਰ ਹੁਕਮ ਪ੍ਰਵਾਨ ਹੋਵੇਗਾ ਅਤੇ ਸ਼੍ਰੋਮਣੀ ਅਕਾਲੀ ਦਲ ਦੋਵੇ ਜਿਲੇ, ਬਰਨਾਲਾ ਅਤੇ ਸੰਗਰੂਰ ਵਿੱਚ ਫਤਿਹ ਹਾਸਿਲ ਕਰੇਗਾ। ਜੈਲਦਾਰ ਬੀਰਇੰਦਰ ਸਿੰਘ ਨੇ ਵੀ ਬਾਬਾ ਜੀ ਨੂੰ ਸਿਰੋਪਾਉ ਨਾਲ ਸਨਮਾਨਿਤ ਕੀਤਾ।

Posted By: Daily Suraj Bureau

Latest News