Daily Suraj

ਪੰਜਾਬੀ

5th Cricket Test: ਦੂਜੇ ਦਿਨ ਭਾਰਤ 224 ਦੌੜਾਂ ’ਤੇ ਆਊਟ

02 Aug, 2025 01:16 AM

ਲੰਡਨ,


ਭਾਰਤੀ ਕ੍ਰਿਕਟ ਟੀਮ ਅੱਜ ਇੱਥੇ ਇੰਗਲੈਂਡ ਖ਼ਿਲਾਫ਼ ਪੰਜਵੇਂ ਤੇ ਆਖਰੀ ਟੈਸਟ ਮੈਚ ਦੇ ਦੂਜੇ ਦਿਨ 224 ਦੌੜਾਂ ’ਤੇ ਆਊਟ ਹੋ ਗਈ। ਭਾਰਤੀ ਟੀਮ ਦੀਆਂ 224 ਦੌੜਾਂ ਦੇ ਜਵਾਬ ’ਚ ਦੁਪਹਿਰ ਦੇ ਖਾਣੇ ਤੱਕ ਇੰਗਲੈਂਡ ਨੇ ਇੱਕ ਵਿਕਟ ਗੁਆ 109 ਦੌੜਾਂ ਬਣਾ ਲਈਆਂ ਸਨ। ਟੀਮ ਦਾ ਸਲਾਮੀ ਬੱਲੇਬਾਜ਼ ਬੈਨ ਡਕੈਟ 43 ਦੌੜਾਂ ਬਣਾ ਕੇ ਆਊਟ ਹੋਇਆ। ਡਕੈਟ ਨੂੰ ਅਕਾਸ਼ਦੀਪ ਨੇ ਆਊਟ ਕੀਤਾ। ਜ਼ੈਕ ਕਰਾਊਲੀ 52 ਦੌੜਾਂ ਤੇ ਓਲੀ ਪੋਪ 12 ਬਣਾ ਕੇ ਨਾਬਾਦ ਸਨ।

ਇਸ ਤੋਂ ਪਹਿਲਾਂ ਭਾਰਤ ਨੇ ਲੰਘੇ ਦੇ ਆਪਣੇ 204/6 ਸਕੋਰ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਤਾਂ ਚਾਰ ਬੱਲੇਬਾਜ਼ ਸਿਰਫ 20 ਦੌੜਾਂ ਹੀ ਜੋੜ ਸਕੇ। ਅੱਜ ਕਰੁਨ ਨਾਇਰ 57 ਦੌੜਾਂ ਦੇ ਨਿੱਜੀ ਸਕੋਰ ’ਤੇ ਅਤੇ ਉਸ ਮਗਰੋਂ ਵਾਸ਼ਿੰਗਟਨ ਸੁੰਦਰ 26 ਦੌੜਾਂ ਬਣਾ ਕੇ ਆਉੂਟ ਹੋਇਆ। ਟੀਮ ਵੱਲੋਂ ਸਾਈ ਸੁਧਰਸ਼ਨ ਨੇ 38 ਦੌੜਾਂ, ਕੇਐੱਲ ਰਾਹੁਲ ਨੇ 14, ਕਪਤਾਨ ਸ਼ੁਭਮਨ ਗਿੱਲ ਨੇ 21 ਤੇ ਧਰੁਵ ਜੁਰੇਲ ਨੇ 19 ਦੌੜਾਂ ਬਣਾਈਆਂ।

ਇੰਗਲੈਂਡ ਵੱਲੋਂ ਗਸ ਐਟਕਿੰਨਸਨ ਪੰਜ ਵਿਕਟਾਂ ਤੇ ਜੋਸ਼ ਟੰਗ ਨੇ ਤਿੰਨ ਵਿਕਟਾਂ ਹਾਸਲ ਕੀਤੀਆਂ। ਕ੍ਰਿਸ ਵੋਕਸ ਨੂੰ ਇੱਕ ਵਿਕਟ ਮਿਲੀ।

Latest News