Daily Suraj

ਪੰਜਾਬੀ

ਅਮਿਤ ਸ਼ਾਹ ਆਧੁਨਿਕ ਭਾਰਤ ਦੇ ਲੋਹ ਪੁਰਸ਼, ਪੰਜਾਬ ਉਨ੍ਹਾਂ ਦੀ ਆਮਦ ਦੀ ਉਡੀਕ ਕਰ ਰਿਹਾ ਹੈ: ਸੁਨੀਲ ਜਾਖੜ

07 Mar, 2026 02:20 PM

ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਇੱਥੇ 14 ਮਾਰਚ ਨੂੰ ਪਾਰਟੀ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਦੀ ਅਗਵਾਈ ਵਿਚ ਕੀਤੀ ਜਾ ਰਹੀ ਮੋਗਾ ਰੈਲੀ ਦੀਆਂ ਤਿਆਰੀਆਂ ਲਈ ਬੈਠਕ ਤੋਂ ਬਾਅਦ ਕਿਹਾ ਕਿ ਪੰਜਾਬ ਦੇ ਲੋਕ ਬੇਸਬਰੀ ਨਾਲ ਕੇਂਦਰੀ ਗ੍ਰਹਿ ਮੰਤਰੀ ਦੀ ਉਡੀਕ ਕਰ ਰਹੇ ਹਨ। ਭਾਜਪਾ ਸੂਬਾ ਪ੍ਰਧਾਨ ਨੇ ਕਿਹਾ ਕਿ ਇਸ ਸਮੇਂ ਪੰਜਾਬ ਦੇ ਹਾਲਾਤ ਬੇਹੱਦ ਸੰਵੇਦਨਸ਼ੀਲ ਹਨ, ਆਰਥਿਕ ਤੌਰ ਤੇ ਰਾਜ ਭਾਰੀ ਕਰਜ ਦੇ ਬੋਝ ਥੱਲੇ ਹੈ, ਲੋਕ ਸਹਿਮ ਅਤੇ ਡਰ ਵਿਚ ਜੀਵਨ ਜਿਉਣ ਲਈ ਮਜਬੂਰ ਹਨ। ਅਜਿਹੇ ਵਿਚ ਲੋਕ ਇਕ ਆਸ ਨਾਲ ਭਾਰਤੀ ਜਨਤਾ ਪਾਰਟੀ ਵੱਲ ਵੇਖ ਰਹੇ ਹਨ ਅਤੇ ਲੋਕ ਮੰਨ ਚੁੱਕੇ ਹਨ ਕਿ ਭਾਜਪਾ ਦੀ ਮਜਬੂਤ ਲੀਡਰਸ਼ਿਪ ਹੀ ਸੂਬੇ ਨੂੰ ਇਸ ਮੁਸਕਿਲ ਦੌਰ ਵਿਚੋਂ ਕੱਢਣ ਦੀ ਸਮਰੱਥਾ ਰੱਖਦੀ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਤਰਾਂ ਲੋਕ ਸਰਦਾਰ ਪਟੇਲ ਨੂੰ ਦੇਸ਼ ਦਾ ਲੋਹ ਪੁਰਸ਼ ਮੰਨਦੇ ਸਨ, ਉਸੇ ਤਰਾਂ ਅਮਿਤ ਸ਼ਾਹ ਨੂੰ ਆਧੁਨਿਕ ਭਾਰਤ ਦੇ ਲੋਹ ਪੁਰਸ਼ ਕਰਾਰ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸ੍ਰੀ ਅਮਿਤ ਸ਼ਾਹਦੇ ਦਿਲ ਵਿਚ ਪੰਜਾਬ ਲਈ ਵੱਡਾ ਦਰਦ ਹੈ। ਉਨ੍ਹਾਂ ਨੇ ਕਿਹਾ ਕਿ ਦਿਲੀ ਦਾ ਉਪਰਾਜਪਾਲ ਇਕ ਪੰਜਾਬੀ ਨੂੰ ਲਗਾਇਆ ਜਾਣਾ ਪੰਜਾਬ ਲਈ ਮਾਣ ਵਾਲੀ ਗੱਲ ਹੈ। ਸੁਨੀਲ ਜਾਖੜ ਨੇ ਕਿਹਾ ਕਿ ਅੱਜ ਸੂਬੇ ਦੀ ਆਪ ਸਰਕਾਰ ਹਰ ਮੁਹਾਜ਼ ਤੇ ਫੇਲ ਹੈ ਜਦ ਕਿ ਵਿਰੋਧੀ ਧਿਰ ਕਾਂਗਰਸ ਨੇ ਭਗਵੰਤ ਮਾਨ ਅੱਗੇ ਆਤਮਸਮਰਪਨ ਕਰ ਰੱਖਿਆ ਹੈ ਅਤੇ ਸਰਕਾਰ ਅਤੇ ਵਿਰੋਧੀ ਧਿਰ ਦੋਹਾਂ ਦੇ ਏਂਜਡੇ ਵਿਚੋਂ ਲੋਕ ਮੁੱਦੇ ਗਾਇਬ ਹਨ। ਉਨ੍ਹਾਂ ਨੇ ਕਿਹਾ ਕਿ ਆਪ ਤੇ ਕਾਂਗਰਸ ਦਾ ਗਠਬੰਧਨ ਜਗ ਜਾਹਿਰ ਹੋ ਚੁੱਕਾ ਹੈ। ਇਸੇ ਲਈ ਜਦ ਰਾਹੁਲ ਗਾਂਧੀ ਪੰਜਾਬ ਆਏ ਤਾਂ ਉਨ੍ਹਾਂ ਆਪ ਸਰਕਾਰ ਇਕ ਸ਼ਬਦ ਵੀ ਨਹੀਂ ਬੋਲਿਆ। ਉਨ੍ਹਾਂ ਨੇ ਇਸ ਮੌਕੇ ਪੰਜਾਬ ਦੇ ਸੁਪਰ ਸੀਐਮ ਬਣੇ ਅਰਵਿੰਦ ਕੇਜਰੀਵਾਲ ਨੂੰ ਸਵਾਲ ਕਰਦਿਆਂ ਕਿਹਾ ਕਿ ਕੱਲ ਸਰਕਾਰ ਮਹਿਲਾ ਦਿਵਸ ਤੇ ਬਜਟ ਪੇਸ਼ ਕਰਕੇ ਮਹਿਲਾਵਾਂ ਦਾ ਸਤਿਕਾਰ ਕਰਨ ਦਾ ਦਾਅਵਾ ਕਰ ਰਹੀ ਹੈ ਪਰ ਕੀ ਉਹ ਦੱਸਣਗੇ ਕਿ ਵੈਭਵ ਕੁਮਾਰ ਦੀ ਪੰਜਾਬ ਸਰਕਾਰ ਵਿਚ ਕੀ ਭਮਿਕਾ ਹੈ ਜੋ ਇਕ ਪਾਰਟੀ ਦੀ ਮਹਿਲਾ ਸਾਂਸਦ ਨਾਲ ਮਾਰਕੁੱਟ ਕਰ ਚੁੱਕੇ ਹਨ। ਇਸੇ ਤਰਾਂ ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਮਹਿਲਾਵਾਂ ਨੂੰ ਵਿੱਤੀ ਸਹਾਇਤਾ ਦਾ ਜੋ ਦਾਅਵਾ ਕੀਤਾ ਜਾ ਰਿਹਾ ਹੈ ਪਰ ਪਿੱਛਲੇ 48 ਮਹੀਨਿਆਂ ਦਾ ਜੋ ਕਿ ਪ੍ਰਤੀ ਮਹਿਲਾ 48 ਹਜਾਰ ਰੁਪਏ ਦੀ ਰਕਮ ਬਣਦੀ ਹੈ ਉਸਦਾ ਹਿਸਾਬ ਵੀ ਸਰਕਾਰ ਨੂੰ ਦੇਣਾ ਚਾਹੀਦਾ ਹੈ। ਵਿਧਾਨ ਸਭਾ ਸੈਸ਼ਨ ਤੇ ਟਿੱਪਣੀ ਕਰਦਿਆਂ ਸੁਨੀਲ ਜਾਖੜ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ ਸਵਾਲ ਕੀਤਾ ਕਿ ਕੀ ਉਹ ਵਿਧਾਨ ਸਭਾ ਵਿਚ ਪੀਆਰਟੀਸੀ ਦੀਆਂ ਬੱਸਾਂ ਨੂੰ ਆਪ ਪਾਰਟੀ ਦੇ ਰੰਗ ਵਿਚ ਰੰਗੇ ਜਾਣ ਲਈ ਜੈਪੁਰ ਭੇਜੇ ਜਾਣ ਸਬੰਧੀ ਸਵਾਲ ਕਰਨ ਦੀ ਹਿੰਮਤ ਵਿਖਾਉਣਗੇ। ਉਨ੍ਹਾਂ ਨੇ ਕਿਹਾ ਕਿ ਪਿੱਛਲੀ ਕਾਂਗਰਸ ਸਰਕਾਰ ਸਮੇਂ ਰਾਜਸਥਾਨ ਤੋਂ ਬੱਸ ਬਾਡੀਆਂ ਲਗਾਏ ਜਾਣ ਦੀ ਫਾਇਲ ਮੁੱਖ ਮੰਤਰੀ ਸਾਂਭ ਕੇ ਤੁਹਾਡੇ ਆਗੁਆਂ ਨੂੰ ਬਲੈਕਮੇਲ ਕਰ ਰਹੇ ਹਨ ਤੇ ਹੁਣ ਜਦ ਇਹ ਸਰਕਾਰ ਖੁਦ ਜੈਪੁਰ ਬੱਸਾਂ ਰੰਗਣ ਲਈ ਜੈਪੁਰ ਭੇਜ ਰਹੀ ਹੈ ਤਾਂ ਕੀ ਸਵਾਲ ਕਰਨਾ ਨਹੀਂ ਬਣਦਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ ਕੀ ਕੋਈ ਬੱਸਾਂ ਰੰਗਣ ਵਾਲਾ ਪੈਂਟਰ ਵੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਹਰੇਕ ਠੇਕਾ ਪੰਜਾਬ ਤੋਂ ਬਾਹਰ ਕਿਉਂ ਜਾ ਰਿਹਾ ਹੈ। ਇਸ ਪਿੱਛੇ ਕੀ ਲੁਕਿਆ ਹੈ, ਜਨਤਾ ਇਹ ਜਾਣਨਾ ਚਾਹੁੰਦੀ ਹੈ।

Posted By: Daily Suraj Bureau

Latest News