ਅਕਾਲ ਡਿਗਰੀ ਕਾਲਜ ਵਿਖੇ ‘ਬਜਾਜ ਫਾਈਨੈਂਸ ਸੀ.ਪੀ.ਬੀ.ਐੱਫ.ਆਈ.’ ਕੋਰਸ ਸਬੰਧੀ ਜਾਣਕਾਰੀ ਸਮਾਗਮ ਆਯੋਜਿਤ
19 ਅਕਤੂਬਰ ਤੋਂ ਲੱਗੇਗਾ ਕੈਰੀਅਰ ਸਿਖਲਾਈ ਕੈਂਪ ਮਸਤੂਆਣਾ ਸਾਹਿਬ, (ਜਗਸੀਰ ਸਿੰਘ)—ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਸਕੱਤਰ ਸ੍ਰ. ਜਸਵੰਤ ਸਿੰਘ ਖਹਿਰਾ ਅਤੇ ਮਾਣਯੋਗ ਸਮੂਹ ਕਮੇਟੀ ਮੈਂਬਰ ਸਾਹਿਬਾਨ ਦੀ ਯੋਗ ਅਗਵਾਈ ਹੇਠ ਚੱਲ ਰਹੀ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਅਕਾਲ ਡਿਗਰੀ ਕਾਲਜ, ਮਸਤੂਆਣਾ ਸਾਹਿਬ ਵਿਖੇ ਪ੍ਰਿੰਸੀਪਲ ਡਾ. ਅਮਨਦੀਪ ਕੌਰ ਜੀ ਦੀ ਯੋਗ ਦੇਖ-ਰੇਖ ਹੇਠ ਇੱਕ ਵਿਸ਼ੇਸ਼ ਜਾਣਕਾਰੀ ਸਮਾਗਮ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ। ਇਹ ਸਮਾਗਮ ਕਾਲਜ ਦੇ ਸਿਖਲਾਈ ਅਤੇ ਰੁਜ਼ਗਾਰ ਅਧਿਕਾਰੀ ਡਾ. ਭੁਪਿੰਦਰ ਕੌਰ, ਭੌਤਿਕ ਵਿਗਿਆਨ ਵਿਭਾਗ ਅਤੇ ਵਣਜ ਵਿਭਾਗ ਦੇ ਸਟਾਫ਼ ਦੇ ਵਿਸ਼ੇਸ਼ ਸਹਿਯੋਗ ਨਾਲ ‘ਬਜਾਜ ਫਾਈਨੈਂਸ ਸੀ.ਪੀ.ਬੀ.ਐੱਫ.ਆਈ.’ ਕੋਰਸ ਤਹਿਤ ਕਰਵਾਇਆ ਗਿਆ। ਇਸ ਸਮਾਗਮ ਵਿੱਚ ਬਜਾਜ ਫਾਈਨੈਂਸ ਦੇ ਮੁੱਖ ਸਿਖਲਾਈਕਾਰ ਕੰਵਲਜੀਤ ਸਿੰਘ ਅਤੇ ਸਿਖਲਾਈਕਾਰ ਅਸ਼ਵਨੀ ਪੁਰੀ ਨੇ ਵਿਸ਼ੇਸ਼ ਸ਼ਿਰਕਤ ਕੀਤੀ। ਉਨ੍ਹਾਂ ਨੇ 40 ਤੋਂ ਵੱਧ ਉਤਸ਼ਾਹੀ ਵਿਦਿਆਰਥੀਆਂ ਨੂੰ ਬੈਂਕਿੰਗ, ਵਿੱਤ ਅਤੇ ਕਾਰਪੋਰੇਟ ਹੁਨਰਾਂ ਬਾਰੇ ਬਹੁਤ ਹੀ ਮਹੱਤਵਪੂਰਨ ਅਤੇ ਲਾਹੇਵੰਦ ਜਾਣਕਾਰੀ ਦਿੱਤੀ। ਬੁਲਾਰਿਆਂ ਨੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਬੈਂਕਿੰਗ ਅਤੇ ਵਿੱਤੀ ਖੇਤਰ ਵਿੱਚ ਬਿਹਤਰ ਕੈਰੀਅਰ ਬਣਾਉਣ ਲਈ ਪ੍ਰੇਰਿਤ ਕੀਤਾ। ਇਸ ਜਾਣਕਾਰੀ ਸਮਾਗਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਆਉਣ ਵਾਲੇ ਕੈਰੀਅਰ ਸਿਖਲਾਈ ਕੈਂਪ ਬਾਰੇ ਅਗਾਊਂ ਜਾਣਕਾਰੀ ਦੇਣਾ ਸੀ। ਕਾਲਜ ਪ੍ਰਬੰਧਕਾਂ ਅਤੇ ਸਿਖਲਾਈਕਾਰਾਂ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਪੇਸ਼ੇਵਰ ਵਿਕਾਸ ਲਈ 19 ਅਕਤੂਬਰ 2026 ਤੋਂ ਕਾਲਜ ਕੈਂਪਸ ਵਿੱਚ ‘ਬਜਾਜ ਫਾਈਨੈਂਸ’ ਵੱਲੋਂ ਇੱਕ ਉੱਚ-ਪੱਧਰੀ ਕੈਰੀਅਰ ਸਿਖਲਾਈ ਕੈਂਪ ਸ਼ੁਰੂ ਕੀਤਾ ਜਾ ਰਿਹਾ ਹੈ। ਪ੍ਰਿੰਸੀਪਲ ਡਾ. ਅਮਨਦੀਪ ਕੌਰ ਨੇ ਵਿਦਿਆਰਥੀਆਂ ਨੂੰ ਇਸ ਸੁਨਹਿਰੀ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ ਅਤੇ ਆਏ ਹੋਏ ਸਿਖਲਾਈਕਾਰਾਂ ਅਤੇ ਵਣਜ ਵਿਭਾਗ ਦੀ ਟੀਮ ਦਾ ਧੰਨਵਾਦ ਕੀਤਾ।
Posted By: Daily Suraj Bureau