Daily Suraj

ਪੰਜਾਬੀ

ਗੁਰੂ ਤੇਗ਼ ਬਹਾਦਰ ਜੀ ਦਾ 350ਵਾਂ ਬਲੀਦਾਨ ਦਿਵਸ ਵੱਡੇ ਪੱਧਰ ’ਤੇ ਮਨਾਇਆ ਜਾਵੇਗਾ : ਹਰਪਾਲ ਸਿੰਘ ਚੀਮਾ

19 May, 2025 09:24 PM

ਚੰਡੀਗੜ੍ਹ : ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਇਕ ਕਾਨਫ਼ਰੰਸ ਕੀਤੀ ਗਈ। ਜਿਸ ਵਿਚ ਉਨ੍ਹਾਂ ਕਿਹਾ ਕਿ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ 350ਵਾਂ ਬਲੀਦਾਨ ਦਿਵਸ ਇਸ ਸਾਲ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਤੇਗ਼  ਬਹਾਦਰ ਜੀ ਨੇ ਬਹੁਤ ਵੱਡੀ ਕੁਰਬਾਨੀ ਦਿਤੀ ਹੈ। ਲਾਸਾਨੀ ਇਤਿਹਾਸ ਉਨ੍ਹਾਂ ਦੇ ਨਾਮ ਬੋਲਦਾ ਹੈ ਕਿ ਮੁਗਲਾਂ ਸਮੇਂ ਸ੍ਰੀ ਗੁਰੂ ਤੇਗ਼  ਬਹਾਦਰ ਜੀ ਨੇ ਕੁਰਬਾਨੀ ਦਿਤੀ ਹੈ।  ਕਿਸ ਤਰ੍ਹਾਂ ਕਸ਼ਮੀਰੀ ਪੰਡਤਾਂ ਨੂੰ ਬਚਾਉਣ ਲਈ ਲੰਮਾਂ ਸੰਘਰਸ਼ ਲੜਿਆ ਗਿਆ ਸੀ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਸ੍ਰੀ ਗੁਰੂ ਤੇਗ਼  ਬਹਾਦਰ ਜੀ 350ਵਾਂ ਬਲੀਦਾਨ ਦਿਵਸ ਪੰਜਾਬ ਵਿਚ ਵੱਡੇ ਪੱਧਰ ’ਤੇ ਮਨਾਇਆ ਜਾਵੇਗਾ। ਪੰਜਾਬ ਸਰਕਾਰ ਨੇ ਇਕ ਮੈਪ ਤਿਆਰ ਕੀਤਾ ਹੈ ਜਿਸ ਵਿਚ ਜਿਹੜੀ ਜਿਹੜੀ ਥਾਂ ’ਤੇ ਗੁਰੂ ਜੀ ਦੇ ਚਰਣ ਪਏ ਹਨ ਉਥੇ ਕੀਰਤਨ ਦਰਬਾਰ ਕਰਵਾਏ ਜਾਣਗੇ, ਕਵੀ ਦਰਬਾਰ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਗੁਰੂ ਜੀ ਕਸ਼ਮੀਰ ਤੋਂ ਤੁਰ ਕੇ ਜਿਥੋਂ-ਜਿਥੋਂ ਹੋ ਕੇ ਦਿੱਲੀ ਚਾਂਦਨੀ ਚੌਕ ਤਕ ਪਹੁੰਚੇ ਸਨ, ਉਥੇ-ੳਥੇ ਅਸੀਂ ਇਕ ਵੱਡੀ ਯਾਤਰਾ ਕੱਢਣ ਦਾ ਵਿਚਾਰ ਕੀਤਾ ਹੈ। ਸਾਡੇ ਮੰਤਰੀਆਂ, ਵਿਧਾਇਕਾਂ ਤੇ ਅਧਿਕਾਰੀਆਂ ਨੇ ਇਕ ਰੋਡ ਮੈਪ ਤਿਆਰ ਕੀਤਾ ਹੈ ਜਿਸ ਅਨੁਸਾਰ ਯਾਤਰਾ ਕੱਢੀ ਜਾਵੇਗੀ।

#GuruTeghBahadur #350thMartyrdomDay #HarpalSinghCheema #SikhHeritage #MartyrdomTribute #SikhHistory #PunjabEvents


Posted By: Daily Suraj Bureau

Latest News

ਰਵਾਇਤੀ ਸਿਆਸੀ ਪਾਰਟੀਆਂ ਮੈਨੂੰ ਬਦਨਾਮ ਕਰਨ ਲਈ ਧਰਮ ਦੀ ਦੁਰਵਰਤੋਂ ਕਰ ਰਹੀਆਂ ਹਨ, ਉਹ ਇਸ ਗੱਲ ਨੂੰ ਹਜ਼ਮ ਨਹੀਂ ਕਰ ਪਾ ਰਹੀਆਂ ਕਿ ਤੁਹਾਡਾ ਪੁੱਤਰ ਪੰਜਾਬ ਵਿੱਚ ਇਮਾਨਦਾਰੀ ਨਾਲ ਸਰਕਾਰ ਚਲਾ ਰਿਹਾ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

17 Jun, 2026 02:41 PM