Daily Suraj

ਪੰਜਾਬੀ

ਪੰਜਾਬ ਮੁੱਖ ਮੰਤਰੀ ਮਾਨ ਨੇ ਛੱਤਬੀੜ ਚਿੜੀਆਘਰ ਵਿਖੇ ਲਿਆ ਪ੍ਰਬੰਧਾਂ ਦਾ ਜਾਇਜ਼ਾ

07 Jan, 2025 05:30 AM

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਅਚਾਨਕ ਛੱਤਬੀੜ ਚਿੜੀਆਘਰ ਵਿੱਚ ਨਿੱਜੀ ਫੇਰੀ ’ਤੇ ਪਹੁੰਚੇ। ਇਸ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਸਨ। CM ਮਾਨ ਨੇ ਛੱਤਬੀੜ ਚਿੜੀਆਘਰ (ਜ਼ੀਰਕਪੁਰ) ਵਿਖੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਛੱਤਬੀੜ ਚਿੜੀਆਘਰ ਵਿੱਚ 100 ਤੋਂ ਵੱਧ ਕਿਸਮਾਂ ਦੇ ਜੰਗਲੀ ਜਾਨਵਰ ਅਤੇ ਪੰਛੀ ਹਨ। ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਛੱਤਬੀੜ ਚਿੜੀਆਘਰ ਦੇ ਅਧਿਕਾਰੀਆਂ ਤੋਂ ਜੰਗਲੀ ਜਾਨਵਰਾਂ ਬਾਰੇ ਜਾਣਕਾਰੀ ਹਾਸਲ ਕੀਤੀ।
ਦੱਸ ਦਈਏ ਕਿ ਮੁਖ ਮੰਤਰੀ ਮਾਨ ਨੇ ਜਾਨਵਰਾਂ ਦੀ ਖੁਰਾਕ ਦੀ ਢੋਆ-ਢੁਆਈ ਲਈ ਨਵੀਂ ਫ਼ੂਡ ਵੈਨ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ। ਇਸ ਫੇਰੀ ਉਪਰੰਤ ਮੁੱਖ ਮੰਤਰੀ ਕਾਫਲੇ ਸਮੇਤ ਮੁੱਖ ਮੰਤਰੀ ਨਿਵਾਸ ਵੱਲ ਰਵਾਨਾ ਹੋ ਗਏ।

Posted By: Daily Suraj Bureau

Latest News