Daily Suraj

ਪੰਜਾਬੀ

ਭੂ-ਰਾਜਨੀਤਿਕ ਤਣਾਅ ਤੇ ਮਜ਼ਬੂਤ ਡਾਲਰ ਦਾ ਅਸਰ, ਕੀਮਤੀ ਧਾਤਾਂ ਦੇ ਭਾਅ ਡਿੱਗੇ

16 Mar, 2026 02:12 PM

ਭਾਰਤ ਵਿੱਚ 16 ਮਾਰਚ 2026 ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਤੇਜ਼ ਗਿਰਾਵਟ ਦਰਜ ਕੀਤੀ ਗਈ ਹੈ। ਬਾਜ਼ਾਰ ਵਿੱਚ ਆਈ ਇਸ ਕਮੀ ਤੋਂ ਬਾਅਦ 24 ਕੈਰੇਟ ਸੋਨੇ ਦੀ ਕੀਮਤ ਘਟ ਕੇ ₹1,56,840 ਪ੍ਰਤੀ 10 ਗ੍ਰਾਮ ਤੱਕ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਪਿਛਲੇ ਦਿਨ 24 ਕੈਰੇਟ ਸੋਨਾ ਲਗਭਗ ₹1.59 ਲੱਖ ਪ੍ਰਤੀ 10 ਗ੍ਰਾਮ ਅਤੇ ਚਾਂਦੀ ਲਗਭਗ ₹2.60 ਲੱਖ ਪ੍ਰਤੀ ਕਿਲੋਗ੍ਰਾਮ ਦੇ ਦਰ ’ਤੇ ਵਪਾਰ ਕਰ ਰਹੀ ਸੀ। ਮਾਰਕੀਟ ਵਿਸ਼ਲੇਸ਼ਕਾਂ ਦੇ ਅਨੁਸਾਰ ਜੰਗ ਵਰਗੇ ਭੂ-ਰਾਜਨੀਤਿਕ ਤਣਾਅ ਅਤੇ ਅਮਰੀਕੀ ਡਾਲਰ ਦੇ ਮਜ਼ਬੂਤ ਹੋਣ ਕਾਰਨ ਕੀਮਤੀ ਧਾਤਾਂ ਦੇ ਭਾਅ ਵਿੱਚ ਇਹ ਗਿਰਾਵਟ ਵੇਖਣ ਨੂੰ ਮਿਲੀ ਹੈ। ਅੰਤਰਰਾਸ਼ਟਰੀ ਹਾਲਾਤਾਂ ਦਾ ਸਿੱਧਾ ਅਸਰ ਭਾਰਤੀ ਬਾਜ਼ਾਰ ’ਤੇ ਵੀ ਪਿਆ ਹੈ। ਰਿਪੋਰਟ ਮੁਤਾਬਕ ਅਮਰੀਕਾ-ਈਰਾਨ ਯੁੱਧ ਦੇ ਪ੍ਰਭਾਵ ਕਾਰਨ ਪਿਛਲੇ ਦੋ ਕਾਰੋਬਾਰੀ ਦਿਨਾਂ ਵਿੱਚ ਸੋਨੇ ਦੀ ਕੀਮਤ ₹3,867 ਅਤੇ ਚਾਂਦੀ ਦੀ ਕੀਮਤ ₹15,508 ਘਟ ਗਈ ਹੈ। ਇਸ ਤੋਂ ਪਹਿਲਾਂ 12 ਮਾਰਚ ਨੂੰ ਸੋਨੇ ਦੀ ਕੀਮਤ ਲਗਭਗ ₹1.60 ਲੱਖ ਪ੍ਰਤੀ 10 ਗ੍ਰਾਮ ਅਤੇ ਚਾਂਦੀ ਦੀ ਕੀਮਤ ਕਰੀਬ ₹2.68 ਲੱਖ ਪ੍ਰਤੀ ਕਿਲੋਗ੍ਰਾਮ ਦਰਜ ਕੀਤੀ ਗਈ ਸੀ। ਸਾਲ 2026 ਦੌਰਾਨ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਲਗਾਤਾਰ ਉਤਾਰ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ। 31 ਦਸੰਬਰ 2026 ਨੂੰ ਸੋਨੇ ਦੀ ਕੀਮਤ ਲਗਭਗ ₹1.33 ਲੱਖ ਸੀ, ਜੋ 29 ਜਨਵਰੀ ਨੂੰ ਵੱਧ ਕੇ ₹1.76 ਲੱਖ ਪ੍ਰਤੀ 10 ਗ੍ਰਾਮ ਦੇ ਆਪਣੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਈ ਸੀ। ਉਸ ਤੋਂ ਬਾਅਦ ਤੋਂ ਸੋਨਾ ਲਗਭਗ ₹19,685 ਸਸਤਾ ਹੋ ਚੁੱਕਾ ਹੈ। ਇਸੇ ਤਰ੍ਹਾਂ ਚਾਂਦੀ ਦੀ ਕੀਮਤ 31 ਦਸੰਬਰ 2025 ਨੂੰ ਲਗਭਗ ₹2.30 ਲੱਖ ਪ੍ਰਤੀ ਕਿਲੋਗ੍ਰਾਮ ਸੀ, ਜੋ 29 ਜਨਵਰੀ ਨੂੰ ਵੱਧ ਕੇ ₹3.86 ਲੱਖ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਈ ਸੀ। ਹਾਲਾਂਕਿ ਬਾਜ਼ਾਰ ਵਿੱਚ ਆਈ ਗਿਰਾਵਟ ਕਾਰਨ ਪਿਛਲੇ 46 ਦਿਨਾਂ ਵਿੱਚ ਚਾਂਦੀ ਦੀ ਕੀਮਤ ਕਰੀਬ ₹1.33 ਲੱਖ ਤੱਕ ਘਟ ਗਈ ਹੈ।

Posted By: Daily Suraj Bureau

Latest News