Daily Suraj

ਪੰਜਾਬੀ

ਐੱਚਐੱਮਵੀ ’ਚ ਤਿੰਨ ਦਿਨਾ ਨੇਚਰ ਕੈਂਪ ਸਮਾਪਤ

12 Dec, 2024 05:30 AM

ਜਲੰਧਰ : ਐੱਚਐੱਮਵੀ ਵਿਖੇ 3 ਦਿਨਾ ਰੈਜ਼ੀਡੈਂਸ਼ੀਅਲ ਵਰਕਸ਼ਾਪ ਦੇ ਸਮਾਪਨ ਸਮਾਗਮ ਕਰਵਾਇਆ ਗਿਆ। ਅੰਤਿਮ ਦਿਨ ਵਰਕਸ਼ਾਪ ਦੌਰਾਨ ਤਿਆਰ ਕੀਤੀਆਂ ਗਈਆਂ। ਇਨੋਵੇਟਿਵ ਵਸਤੂਆਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਪ੍ਰਦਰਸ਼ਨੀ ’ਚ ਖੂਬਸੂਰਤ ਚਾਰਟ, ਲੀਫ ਆਰਟ ਅਰੇਂਜਮੈਂਟ ਆਦਿ ਸ਼ਾਮਲ ਸਨ। ਇਨਸੈਕਟ ਟ੍ਰੈਪ, ਏਂਟ ਹਾਊਸ, ਨੇਚਰ ਡਾਇਰੀ ਨਾਲ ਪ੍ਰਤੀਭਾਗੀਆਂ ਦੀ ਲਰਨਿੰਗ ਪ੍ਰਦਰਸ਼ਿਤ ਹੋਈ। ਪ੍ਰਿੰਸੀਪਲ ਪ੍ਰੋ. ਅਜੇ ਸਰੀਨ ਨੇ ਪ੍ਰਤੀਭਾਗੀਆਂ ਦੀ ਲਗਨ ਤੇ ਕ੍ਰਿਏਟਿਵਿਟੀ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਇਹ ਪ੍ਰਤੀਭਾਗੀ ਸਿਰਫ ਐਜੂਕੇਟਰਸ ਹੀ ਨਹੀਂ, ਬਲਕਿ ਗ੍ਰੀਨ ਅੰਬੈਸਡਰਸ ਹਨ, ਜੋ ਆਉਣ ਵਾਲੀਆਂ ਪੀੜ੍ਹੀਆਂ ’ਚ ਸਸਟੇਨੇਬਿਲਿਟੀ ਲਈ ਪੈਸ਼ਨ ਨੂੰ ਪ੍ਰੋਤਸਾਹਨ ਦੇਣਗੇ। ਇਸ ਮੌਕੇ ਡਾ. ਬੀਕੇ ਤਿਆਗੀ, ਡਾ. ਕੇਐੱਸ ਬਾਠ, ਡਾ. ਅਸ਼ਾਕ ਹੁਸੈਨ, ਡਾ. ਕੁਲਦੀਪ ਨੇ ਸੰਬੋਧ ਕੀਤਾ। ਡੀਨ ਅਕਾਦਮਿਕ ਡਾ. ਸੀਮਾ ਮਰਵਾਹਾ ਨੇ ਕਿਹਾ ਕਿ ਇਸ ਤਰ੍ਹਾਂ ਦੀ ਵਰਕਸ਼ਾਪ ਨਾਲ ਸਿੱਖਿਆ ’ਚ ਇਨੋਵੇਸ਼ਨ ਦਾ ਪਤਾ ਲੱਗਦਾ ਹੈ। ਡਾ. ਮੰਦਾਕਨੀ ਨੇ ਕਿਹਾ ਕਿ ਛੋਟੇ-ਛੋਟੇ ਬਦਲਾਅ ਅਪਣਾ ਕੇ ਅਸੀਂ ਵੱਡਾ ਬਦਲਾਅ ਲਿਆ ਸਕਦੇ ਹਾਂ। ਸਮਾਗਮ ਦੇ ਅਖੀਰ ’ਚ ਸਰਟੀਫਿਕੇਟ ਵੰਡੇ ਗਏ ਤੇ ਸਾਰੇ ਮੁਕਾਬਲੇਬਾਜ਼ਾਂ ਨੇ ਟੀਚਿੰਗ ’ਚ ਸਸਟੇਨੇਬਿਲਿਟੀ ਪ੍ਰੈਕਟਿਸ ਅਪਣਾਉਣ ਦੀ ਸਹੁੰ ਚੁੱਕੀ। ਪ੍ਰਿੰਸੀਪਲ ਪ੍ਰੋ. ਅਜੇ ਸਰੀਨ ਨੇ ਕਿਹਾ ਕਿ ਇਸ ਤਰ੍ਹਾਂ ਦੀ ਵਰਕਸ਼ਾਪ ਨਾਲ ਐਜੂਕੇਟਰਸ ਬਦਲਾਅ ਲਿਆ ਸਕਦੇ ਹਨ ਜਿਸ ਨਾਲ ਐੱਚਐੱਮਵੀ ਦਾ ਗ੍ਰੀਨ ਵਿਜ਼ਨ ਚਾਰੋਂ ਪਾਸੇ ਫੈਲ ਜਾਵੇਗਾ।

Posted By: Daily Suraj Bureau

Latest News